(ਸਮਾਜ ਵੀਕਲੀ) ਨਸ਼ਾ ਇੱਕ ਜ਼ਹਿਰ ਹੈ ਜੋ ਚੁੱਪ-ਚਾਪ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰ ਰਿਹਾ ਹੈ। ਇਹ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨਹੀਂ ਸਗੋਂ ਪਰਿਵਾਰ ਤੇ ਸਮਾਜ ਨੂੰ ਵੀ ਤਬਾਹ ਕਰਦਾ ਹੈ। ਨਸ਼ੇ ਦੀ ਲਤ ਕਾਰਨ ਘਰੇਲੂ ਹਿੰਸਾ, ਗਰੀਬੀ ਅਤੇ ਅਪਰਾਧ ਵੱਧਦੇ ਹਨ। ਇਸ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸਖ਼ਤ ਕਾਨੂੰਨ, ਨਸ਼ਾ-ਮੁਕਤੀ ਕੇਂਦਰ ਅਤੇ ਜਾਗਰੂਕਤਾ ਮੁਹਿੰਮ ਚਲਾਉਣੀਆਂ ਲਾਜ਼ਮੀ ਹਨ। ਪਰਿਵਾਰ ਨੂੰ ਵੀ ਆਪਣੇ ਬੱਚਿਆਂ ਨਾਲ ਨੇੜਤਾ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਉਹ ਨਸ਼ੇ ਤੋਂ ਬਚ ਸਕਣ। ਨਸ਼ਾ ਦਾ ਵਧਦਾ ਖੇਤਰ ਸਾਡੇ ਸਮਾਜ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ਤਮ ਕਰ ਸਕਦਾ ਹੈ।
ਮੰਜੂ ਰਾਇਕਾ
(ਭਿੰਡਰਾਂ) ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



