HOME ਪੰਜਾਬ ਵਿੱਚ ਬੇਰੁਜ਼ਗਾਰੀ ਦੀ ਹੱਦ

ਪੰਜਾਬ ਵਿੱਚ ਬੇਰੁਜ਼ਗਾਰੀ ਦੀ ਹੱਦ

   (ਸਮਾਜ ਵੀਕਲੀ)   ਬੇਰੁਜ਼ਗਾਰੀ ਅੱਜ ਦੇ ਨੌਜਵਾਨਾਂ ਲਈ ਸਭ ਤੋਂ ਵੱਡਾ ਚੁਣੌਤੀ ਬਣੀ ਹੋਈ ਹੈ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਵੀ ਨੋਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ। ਥੋੜੇ ਦਿਨ ਪਹਿਲਾਂ ਜਦੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਭਰਤੀ ਲਈ ਪੋਸਟਾਂ ਕੱਢੀਆਂ ਗਈਆਂ ਹਨ ਤਾਂ ਉਹਨਾਂ ਪੋਸਟਾਂ ਦੀ ਗਿਣਤੀ 1728 ਸੀ ਪਰ ਇਸ ਭਰਤੀ ਲਈ 3.50 ਲੱਖ ਬੱਚਿਆਂ ਵੱਲੋਂ ਫ਼ਾਰਮ ਭਰਿਆ ਗਿਆ ਸੀ ਇਸ ਅੰਕੜਿਆਂ ਤੋਂ ਤੁਸੀਂ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਅੰਦਾਜ਼ਾ ਲਗਾ ਸਕਦੇ ਹੋ।ਪੰਜਾਬ ਦੇ ਨੋਜਵਾਨਾਂ ਇਸ ਨਾਲ ਉਹ ਨਿਰਾਸ਼ ਹੋ ਜਾਂਦੇ ਹਨ ਅਤੇ ਕਈ ਵਾਰ ਗਲਤ ਰਾਹਾਂ ‘ਤੇ ਪੈ ਜਾਂਦੇ ਹਨ। ਬੇਰੁਜ਼ਗਾਰੀ ਨਾਲ ਪਰਿਵਾਰਕ ਤਣਾਅ ਅਤੇ ਸਮਾਜਕ ਅਸੰਤੁਲਨ ਪੈਦਾ ਹੁੰਦਾ ਹੈ। ਇਸ ਨੂੰ ਖਤਮ ਕਰਨ ਲਈ ਸਰਕਾਰ ਨੂੰ ਨਵੇਂ ਉਦਯੋਗ ਖੋਲ੍ਹਣੇ, ਕਿਸਾਨੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਨਾਲ ਹੀ ਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨਾ ਵੀ ਸਮੇਂ ਦੀ ਮੰਗ ਹੈ।
ਮੰਜੂ ਰਾਇਕਾ 
(ਭਿੰਡਰਾਂ) ਸੰਗਰੂਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਾਈ ਆਸ
Next articleਨਸ਼ੇ ਦੀ ਸਮੱਸਿਆ