(ਸਮਾਜ ਵੀਕਲੀ)
ਜੰਮੂ ਹਵਾਈ ਅੱਡੇ ਦੇ ਹਵਾਈ ਸੈਨਾ ਬੇਸ ਤੇ ਡਰੋਨ ਨਾਲ ਕੀਤਾ ਗਿਆ ਇਕ ਵਿਸਫੋਟਕ ਹਮਲਾ ਭਾਂਵੇਂ ਕਿ ਨਾਕਾਮ ਰਿਹਾ,ਪਰ ਡਰੋਨ ਨਾਲ ਹੋਇਆ ਹਮਲਾ ਇਕ ਬੇਹੱਦ ਖਤਰਨਾਕ ਪ੍ਰਯੋਗ ਸੀ।ਡਰੋਨ ਨਾਲ ਹਮਲਾ ਕਿਸ ਨੇ ਕਰਵਾਇਆ,ਇਸ ਦੀ ਜਾਂਚ ਸਰੱਖਿਆ ਏਜੰਸੀਆਂ ਕਰ ਰਹੀਆਂ ਹਨ।ਜੰਮੂ ਵਿਚ ਵਾਯੂਸੈਨਾ ਏਅਰਪੋਰਟ ਦੇ ਟੈਕਨੀਕਲ ਅੱਡੇ ਤੇ ਡਰੋਨ ਨਾਲ ਹਮਲਾ ਹੁੰਦਾ ਹੈ,ਉਸ ਦੇ ਅਗਲੇ ਹੀ ਦਿਨ ਰਤਨੂਚੱਕ ਇਲਾਕੇ ਵਿਚ ਸੈਨਾ ਦੀ ਬ੍ਰਿਗੇਡ ਹੈਡਕੁਆਟਰ ਤੇ ਡਰੋਨ ਦਿਖਾਈ ਦਿੰਦਾ ਹੈ।ਇਹ ਇਕ ਮਹਿਜ਼ ਅਚੰਭਾ ਨਹੀ ਹੈ।ਭਾਵੇਂ ਡਰੋਨ ਹਮਲੇ ਦੀ ਇਹ ਇਕ ਸਪੈਸ਼ਲ ਰਹਿਸਲ ਹੈ।ਪਰ ਫਿਲਹਾਲ ਇਹ ਪਤਾ ਨਹੀ ਲੱਗ ਸਕਿਆ ਕਿ ਇਹ ਡਰੋਨ ਕਿਹੜੇ ਪਾਸਿਓਂ ਆਇਆ ਹੈ ਅਤੇ ਜਾਂਚ ਕਰ ਰਹੇ ਅਧਿਕਾਰੀ ਡਰੋਨ ਦੇ ਹਵਾਈ ਮਾਰਗ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਜਾਂਚ ਅਧਿਕਾਰੀਆਂ ਹਵਾਈ ਅੱਡੇ ਦੀ ਚਾਰਦਵਾਰੀ ਤੇ ਲੱਗੇ ਕੈਮਰਿਆਂ ਦੇ ਨਾਲ-ਨਾਲ ਸੀਸੀਟੀਵੀ ਤਸਵੀਰਾਂ ਖੰਖਾਲ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਕਿਹੜੇ ਪਾਸਿਓ ਆਏ ਹਨ।ਬਿੰਨਾਂ ਸ਼ੱਕ,ਆਪਣੇ ਕਿਸਮ ਦੇ ਪਹਿਲੇ ਹਵਾਈ ਆਤਮਘਾਤੀ ਹਮਲੇ ਨੇ ਸੈਨਾ ‘ਤੇ ਵਾਯੂਸੈਨਾ ਦੀ ਚਿੰਤਾਂ ਬਹੁਤ ਵਧਾ ਦਿੱਤੀ ਹੈ।
ਹੋ ਸਕਦਾ ਹੈ ਕਿ ਇਹ ਖਤਰਨਾਕ ਸਾਜਿਸ਼ ਪਾਕਿਸਤਾਨ ਅਤੇ ਉਨਾਂ ਦੀ ਖੁਫੀਆਂ ਏਜੰਸੀ ‘ਆਈ ਐਸ ਆਈ’ਨੇ ਬਣਾਈ ਹੋਵੇ।ਚੀਨ ਦੀ ਭੂਮਿਕਾ ਵੀ ਹੋ ਸਕਦੀ ਹੈ,ਕਿਉਂਕਿ ਪਿਛਲੇ ਦਿਨਾਂ ਵਿਚ ਪਾਕਿਸਤਾਨ ਨੇ ਚੀਨ ਕੋਲੋ ਡਰੋਨ ਖਰੀਦੇ ਸਨ!ਹੋ ਸਕਦਾ ਹੈ ਕਿ ਆਤੰਕਵਾਦੀਆਂ ਨੂੰ ਡਰੋਨ ਹਮਲੇ ਦਾ ਜਰੀਆ ਬਣਾਇਆ ਗਿਆ ਹੋਵੇ!ਆਈ ਈ ਡੀ ਵਿਚ ਆਰ ਡੀ ਐਕਸ ਦਾ ਇਸਤੇਮਾਲ ਕੀਤਾ ਹੋਵੇ!ਪਰ ਇਸ ਸੱਭ ਦੇ ਵਿਚ ਸਾਡੀ ਹਵਾਈ ਸੁਰੱਖਿਆ ਸਿਸਟਮ ਦੇ ਅੰਦਰ ਕੁਝ ਨਾ ਕੁਝ ਹੈ,ਇਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ ਡਰੋਨ ਹਮਲੇ ਦੇ ਭੇਦ ਪਾਕਿਸਤਾਨ ਦੇ ਮੀਰਪੁਰ ਜਿਲੇ ਵਿਚ ਯੇਲਮ ਨਦੀ ਦੇ ਨੇੜੇ ਮੰਗਲਾ ਡੈਮ ਸਥਿਤ ਇਲਾਕੇ ਵਿਚ ਛੁਪੇ ਹਨ।ਏਥੇ ਪਾਕਿਸਤਾਨੀ ਸੈਨਾ,ਆਈ ਐਸ ਆਈ, ਅਤੇ ਆਤੰਕਵਾਦੀ ਨੂੰ ਡਰੋਨ ਹਮਲੇ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਸਾਡੇ ਕੋਲ ਵੱਡੇ ਡਰੋਨ ਨੂੰ ਇੰਟਰਸੈਪਟ ਕਰਨ ਦੇ ਏਅਰ ਡਿਫੈਸ ਸਿਸਟਮ ਹੈ,ਪਰ ਛੋਟੇ ਡਰੋਨ ਨੂੰ ਰੋਕਣ ਦੇ ਸਾਡੇ ਕੋਲ ਪੁਖਤਾ ਇੰਤਜਾਮ ਨਹੀ ਹੈ,ਕਿਉਕਿ ਇਹ ਬਹੁਤ ਉਚੇ ਉਡਦੇ ਹਨ ਅਤੇ ਇਸ ਦਾ ਰਾਡਾਰ ਵੀ ਪਕੜ ਵਿਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਸਾਊਦੀ ਅਰਬ ਵਿਚ ਆਰਮੋਕੇ ਤੇਲ ਦੇ ਡਿਪੂ ਵਿਚ ਇਸ ਤਰਾਂ ਦਾ ਹੀ ਹਮਲਾ ਹੋਇਆ ਸੀ ਤਾਂ ਉਨਾਂ ਦੀ ਸੁਰੱਖਿਆ ਦੇ ਲਈ ਅਮਰੀਕਾ ਤਇਨਾਤ ਸੀ ਉਹ ਵੀ ਐਸੇ ਹਮਲਿਆਂ ਨੂੰ ਵੀ ਨਹੀ ਰੋਕ ਸਕਿਆ ਸੀ।ਸ਼ੱਕ ਹੈ ਕਿ ਆਤੰਕਵਾਦੀਆਂ ਦੇ ਕਬਾੜਕਾਪਰ ਡਰੋਨ ਮਾਧਿਅਮ ਰਾਹੀ ਏਅਰਫੋਰਸ ਸ਼ਟੇਸ਼ਨ ਤੇ ਬੰਬ ਸੁਟੇ ਗਏ।ਇਹ ਤਰੀਕਾ ਨਵਾ ਨਹੀ ਹੈ,ਯਮਨ ਦੇ ਹਾਊਤੀ ਵਿਦਰੋਹੀ ਵੀ ਏਹੀ ਤਰੀਕੇ ਅਪਨਾਉਦੇ ਹਨ।ਇਹ ਸਾਊਦੀ ਅਰਬ ਦੇ ਏਅਰਬੇਸ ਤੇ ਤੇਲ ਦੇ ਡਿਪੂਆਂ ਤੇ ਹਮਲੇ ਕਰਦੇ ਹਨ।
ਇਹ ਬੜੀ ਚਿੰਤਾ ਜਨਕ ਗੱਲ ਹੈ ਕਿ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਕੋਲ ਹੁਣ ਤੱਕ ਐਟੀ ਡਰੋਨ ਸਿਸਟਮ ਦਾ ਤੋੜ ਨਹੀ ਹੈ।ਚੀਨ 3600 ਡਰੋਨ ਇਕੋ ਬਾਰ ਇਕੱਠੇ ਉਡਾ ਕੇ ਇਹ ਦਿਖਾਉਦਾ ਹੈ ਕਿ ਇਨਾਂ ਨੂੰ ਕੰਟਰੋਲ ਕਿਵੇਂ ਕੀਤਾ ਜਾਂਦਾ ਹੈ,ਏਥੇ ਮੌਜੂਦਾ ਤਕਨੀਕੀ ਜਾਣਕਾਰੀ ਦੇ ਨਾਲ ਭਾਰਤ ਨੂੰ ਬਹੁਤ ਕੁਝ ਸਿਖਣ ਦੀ ਲੋੜ ਹੈ।ਤਿੰਨ ਚਾਰ ਸਾਲਾਂ ਤੋਂ ਐਟੀ ਡਰੋਨ ਸਿਸਟਮ ਆਉਣ ਦੀਆਂ ਗੱਲਾਂ ਚੱਲ ਰਹੀਆਂ ਸਨ।ਏਥੇ ਰਹਿੰਦੇ ਹੋਏ ਕੁਝ ਵੀ ਹੋ ਸਕਦਾ ਹੈ।ਹੁਣ ਡਰੋਨ ਦੇ ਨਾਲ ਪ੍ਰਸ਼ਾਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਤੋਂ ਬਾਅਦ ਪਾਵਰ ਪਲਾਂਟ, ਰਿਫਾਇਨਰੀ,ਨਿਉਕਿਲੀਅਰ ਪਲਾਂਟ,ਡੈਮ ਅਤੇ ਹੋਰ ਬਹੁਤ ਸਾਰੇ ਕਾਰਖਾਨੇ ਵੀ ਡਰੋਨ ਹਮਲੇ ਦੀ ਚਪੇਟ ਵਿਚ ਆ ਸਕਦੇ ਹਨ।
ਬੇਸ਼ਕ ਡਰੋਨ ਬਲਾਸਟ ਹਮਲੇ ਵਿਚ ਵਾਯੂ ਸੈਨਾ ਦਾ ਵੱਡਾ ਨੁਕਸਾਨ ਨਹੀ ਹੋਇਆ।ਪਰ ਬਹੁਤ ਸਾਰੀਆਂ ਛੱਤਾਂ ਢਹਿ ਢੇਰੀ ਹੋ ਗਈਆਂ।ਦੂਸਰਾ ਡਰੋਨ ਹਮਲਾ ਖੁਲੇ ਮੈਦਾਨ ਵਿਚ ਕੀਤਾ ਗਿਆ,ਉਸ ਹਮਲੇ ਵਿਚ ਵੀ ਕੋਈ ਨੁਕਸਾਨ ਨਹੀ ਹੋਇਆ।ਜੇਕਰ ਤੇਲ ਵਾਲੇ ਟੈਕ ਤੇ ਬੰਬ ਡਿੱਗਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ।ਵਾਯੂ ਸੈਨਾ ਦੇ ਸ਼ਟੇਸ਼ਨਾਂ ਤੇ ਖੁਲੇ ਅਸਮਾਨ ਦੇ ਥੱਲੇ ਹੀ ਤੇਲ ਦੇ ਭੰਡਾਰ ਹੁੰਦੇ ਹਨ,ਏਥੋਂ ਹੀ ਤੇਲ ਸਾਰੇ ਪਾਸੇ ਵੰਡਿਆਂ ਜਾਂਦਾ ਹੈ।ਜੇਕਰ ਉਸ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਵਾਈ ਹਮਲਾ ਕੀਤਾ ਜਾਂਦਾ ਤਾਂ ਨੁਕਸਾਨ ਬਹੁਤ ਜਿਆਦਾ ਹੋ ਸਕਦਾ ਸੀ।ਇਹਨਾਂ ਹਮਲਿਆਂ ਨੂੰ ਦੇਖਦੇ ਹੋਏ ਕੀ ਹੁਣ ਤੇਲ ਦੇ ਭੰਡਾਰ ਜਮੀਨ ਦੇ ਥੱਲੇ ਬਣਾਏ ਜਾਣਗੇ?
ਇਹ ਡਰੋਨ ਹਵਾਈ ਹਮਲਾ ਸੈਨਾ ਦੇ ਹਵਾਈ ਅੱਡੇ ਦੇ ਟੈਕਨੀਕਲ ਏਰੀਏ ਵਿਚ ਹੋਇਆ ਜਿੱਥੇ ਕਿ ਏਅਰਕਰਾਫਟ,ਹੈਲੀਕਾਪਰ ਦੇ ਪੁਰਜ਼ੇ ਅਤੇ ਹਾਰਡਵੇਅਰ ਰੱਖੇ ਹੁੰਦੇ ਹਨ।ਜੰਮੂ ਹਵਾਈ ਅੱਡਾ ਇਕ ਘਰੇਲੂ ਹਵਾਈ ਅੱਡਾ ਹੈ,ਜੋ ਕਿ ਭਾਰਤ ਤੇ ਪਾਕਿਸਤਾਨ ਦੇ ਵਿਚ ਇੰਟਰਨੈਸ਼ਨਲ ਸੀਮਾ ਤੋਂ ਤਕਰੀਬਨ 14 ਕਿਲੋਮੀਟਰ ਦੀ ਦੂਰੀ ਤੇ ਹੈ।ਜਿੱਥੋਂ ਕਿ ਕੁਦਰਤੀ ਆਫਤ ਆਉਣ ਨਾਲ ਜਖਮੀਆਂ ਦੀ ਮਦਦ ਕੀਤੀ ਜਾਂਦੀ ਹੈ,ਸਰਦੀਆਂ ਵਿਚ ਇਸ ਹਵਾਈ ਅੱਡੇ ਨੂੰ ਜੰਮੂ ਅਤੇ ਕਸ਼ਮੀਰ ਦਾ ਕੇਂਦਰ ਬਣਾਇਆ ਜਾਂਦਾ ਹੈ।ਸਿਆਚਨ ਗਲੇਸ਼ੀਅਰ ਦੇ ਲਈ ਮਦਦ ਦਾ ਕੰਮ ਇਥੌਂ ਹੀ ਕੀਤਾ ਜਾਂਦਾ ਹੈ।
ਕਾਰਗਿਲ ਯੁੱਧ ਵਿਚ ਇਸ ਦੀ ਅਹਿਮ ਭੂਮਿਕਾ ਰਹੀ ਹੈ।ਹਮਲੇ ਵਿਚ ਪਾਕਿਸਤਾਨ ਦੀ ਧਰਤੀ ਤੋਂ ਹਮਲਾਵਰਾਂ ਨੂੰ ਮਦਦ ਮਿਲਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।ਪੂਰਾ ਸ਼ੱਕ ਹੈ ਕਿ ਦੋਹਾਂ ਡਰੋਨਾਂ ਨੂੰ ਸੀਮਾ ਪਾਰ ਤੋਂ ਹੀ ਕਮਾਂਡ ਕੀਤਾ ਜਾ ਰਿਹਾ ਸੀ।ਇਹੀ ਕਾਰਨ ਹੈ ਕਿ ਵਿਸਫੋਟਕ ਦੇ ਨਾਲ ਆਤੰਕੀ ਨੈਟਵਰਕ ਦੀ ਜਾਂਚ ਅਲੱਗ-ਅਲੱਗ ਕੋਨਿਆ ਤੋਂ ਕੀਤੀ ਜਾ ਰਹੀ ਹੈ,ਜਿਸ ਵਿਚ ਵਾਯੂਸੈਨਾ,ਸੈਨਾ ਅਤੇ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਵੀ ਸ਼ਾਮਲ ਹਨ।ਇਸ ਹਮਲੇ ਦੇ ਸ਼ੱਕ ਵਿਚ ਕੁਝ ਸ਼ਾਮਲ ਆਦਮੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ।ਜੰਮੂ ਕਸ਼ਮੀਰ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਇਕ ਲਸ਼ਕਰ-ਏ-ਤੈਅਬਾ ਦੇ ਇਕ ਆਤੰਕੀਵਾਦੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।ਉਸ ਦੇ ਕੋਲੋ ਪੰਜ਼ ਕਿਲੋ ਆਈਈਡੀ ਵੀ ਬਰਾਮਦ ਕੀਤੀ ਗਈ ਹੈ।ਜਿਸ ਦੇ ਨਾਲ ਉਹ ਕਿਸੇ ਭੀੜ-ਭਾੜ ਵਾਲੇ ਇਲਾਕੇ ਵਿਚ ਵੱਡੇ-ਵੱਡੇ ਧਮਾਕੇ ਕਰਨ ਵਾਲਾ ਸੀ।
ਇਹ ਹਵਾਈ ਅੱਡਾ ਭਾਰਤ ਪਾਕਿਸਤਾਨ ਸੀਮਾ ਤੋਂ ਤਕਰੀਬਨ 14 ਕਿਲੋਮੀਟਰ ਹੀ ਦੂਰ ਹੈ ਜਦੋਂ ਕਿ ਚੀਨੀ ਡਰੋਨ 20 ਕਿਲੋ ਵਿਸਫੋਟਕ ਸਮੱਗਰੀ ਲੈ ਕੇ ਜਾਣ ਦੀ ਤਾਕਤ ਰੱਖਦਾ ਹੈ।ਇਹ ਵੀ ਸ਼ੱਕ ਹੋ ਰਿਹਾ ਹੈ ਕਿ ਇਹ ਕੋਈ ਨਵੇ ਕਿਸਮ ਦੀ ਹਮਲਾਵਰ ਉਡਾਣ ਉਥੌ ਦੇ ਆਤੰਕੀ ਗਰੋਹ ਦੀ ਮਦਦ ਨਾਲ ਉਡਾਈ ਗਈ ਹੋਵੇ।ਕੁਝ ਵੀ ਹੋਵੇ,ਪਰ ਇਹ ਵਿਸਫੋਟਕ ਵਾਰਦਾਤ ਇਕ ਵੱਡੀ ਲਾਪਰਵਾਹੀ ਦਾ ਨਤੀਜਾ ਮੰਨੀ ਜਾ ਸਕਦੀ ਹੈ।ਬੇਸ਼ੱਕ ਉਡਾਣ ਥੱਲੇ ਹੋਣ ਦੇ ਕਾਰਨ ਡਰੋਨ ਸਾਡੇ ਰਾਡਾਰ ਸਿਸਟਮ ਵਿਚ ਨਹੀ ਆਇਆ,ਪਰ ਸਾਡਾ ਐਟੀ ਡਰੋਨ ਸਿਸਟਮ ਵੀ ਬੁਰੀ ਤਰਾਂ ਫੇਲ ਹੋਇਆ ਹੈ।ਸਵਾਲ ਹਵਾਈ ਸੁਰੱਖਿਆ ਅਤੇ ਖੁਫੀਆ ਸਿਸਟਮ ਤੇ ਵੀ ਉਠਾਏ ਜਾ ਰਹੇ ਹਨ।ਅੱਜ ਡਰੋਨ ਦੇ ਨਾਲ ਦੁਸ਼ਮਣ ਨੇ ਸਾਡੇ ਹਵਾਈ ਅੱਡੇ ਦੀ ਸੁਰੱਖਿਆ ਦਾ ਭੇਦ ਲੈ ਲਿਆ ਹੈ,ਆਉਣ ਵਾਲੇ ਸਮੇਂ ਵਿਚ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਹਨ।
ਪਿਛਲੇ ਦਿਨੀ ਪੰਜਾਬ ਵਿਚ ਡਰੋਨ ਨਾਲ ਹਥਿਆਰ,ਨਕਲੀ ਕਰੰਸੀ ਦੇ ਨੋਟ ਅਤੇ ਨਸ਼ੀਲੇ ਪਦਾਰਥ ਸੁਟੇ ਗਏ ਸਨ।ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸਨ।ਪਾਕਿਸਤਾਨੀ ਸੈਨਾ ਦਾ ਨਾਂਅ ਲਿਆ ਗਿਆ ਸੀ,ਜਿਸ ਨੇ ਆਤੰਕੀਵਾਦੀਆਂ ਨੂੰ ਸਿਖਲਾਈ ਵੀ ਦਿੱਤੀ ਸੀ।ਆਤੰਕਵਾਦੀਆਂ ਦੇ ਗਰੋਹ ਦੇ ਆਦਮੀ ਜੰਮੂ ਵਿਚ ਵੀ ਹੋ ਸਕਦੇ ਹਨ।ਹੁਣ ਤੱਕ ਐਨਆਈਏ,ਐਨਐਸਜੀ,ਫ੍ਰੌਰੈਸਿਕ ਉਥੇ ਦੀ ਪੁਲਿਸ ਅਤੇ ਖੁਫੀਆਂ ਏਜੰਸੀਆਂ ਆਦਿ ਇਸ ਹਮਲੇ ਦੀ ਆਪਣੀ ਪੂਰੀ ਤਨਦੇਹੀ ਨਾਲ ਜਾਂਚ ਵਿਚ ਲੱਗੀਆਂ ਹੋਈਆਂ ਹਨ।
ਭਾਰਤੀ ਵਾਯੂਸੈਨਾ ਅਤੇ ਥੱਲਸੈਨਾ ਦੇ ਲਈ ਆਤੰਕਵਾਦੀਆਂ ਵਲੋਂ ਕੀਤਾ ਗਿਆ ਇਹ ਹਮਲਾ ਪਹਿਲਾ ਡਰੋਨ ਹਮਲਾ ਸੀ।ਇਸ ਖਤਰੇ ਨੂੰ ਦੇਖਦੇ ਹੋਏ ਦੇਸ਼ ਦੇ ਸਾਰੇ ਏਅਰਬੇਸ ਅਤੇ ਸਾਰੀਆਂ ਹੀ ਸੈਨਾਂ ਦੇ ਟਿਕਾਣਿਆ ਦੀ ਸੁਰੱਖਿਆ ਦੇ ਲਈ ਵਿਸ਼ੇਸ਼ ਰਾਡਾਰ ਸਿਸਟਮ, ਲੇਜ਼ਰ ਸਿਸਟਮ ਅਤੇ ਐਟੀ ਏਅਰ ਕਰਾਫਟ ਗੰਨ ਦੀ ਤੈਨਾਤੀ ਕਰਨੀ ਹੋਵੇਗੀ।ਇਸ ਸਮੇਂ ਭਾਰਤੀ ਸੁਰੱਖਿਆ ਸੈਨਾ ਨੂੰ ਨਵੀ ਤਕਨੀਕ ਦੇ ਹਥਿਆਰ ਦੇਣ ਦੀ ਜਰੂਰਤ ਹੈ।ਫਿਲਹਾਲ ਸਰਹੱਦ ਪਾਰ ਦਾ ਮਸਲਾ ਹੈ ਤਾਂ ਭਾਰਤ ਨੂੰ ਕਸ਼ਮੀਰ ਵਿਚ ਮਹਿੰਗੀ ਜਾਂ ਹਾਈ ਸਰੱਖਿਆਂ ਸੈਨਾ ਤੈਨਾਤ ਕਰ ਦੇਣੀ ਚਾਹੀਦੀ ਹੈ,ਤਾਂ ਹੀ ਅਸੀ ਸਾਡੀ ਸੈਨਾ ਡਰੋਨ ਵਰਗੇ ਹਮਲਿਆ ਦਾ ਮੁਕਾਬਲਾ ਕਰ ਸਕਦੇ ਹਾਂ।ਵੈਸੇ ਤਾਂ ਖੁਫੀਆਂ ਏਜੰਸੀਆਂ ਇਸ ਡਰੋਨ ਹਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੀਆਂ ਹਨ,ਫਿਰ ਵੀ ਆਉਣ ਵਾਲੇ ਸਮੇਂ ਵਿਚ ਇਸ ਤਰਾਂ ਦੇ ਹਮਲਿਆਂ ਤੋਂ ਬਚਣ ਦੇ ਲਈ ਸੁਰੱਖਿਆਂ ਕਰਮਚਾਰੀਆਂ ਨੂੰ ਚੌਕਸ ਰਹਿਣ ਦੀ ਜਰੂਰਤ ਹੈ।
ਅਮਰਜੀਤ ਚੰਦਰ
ਮੌਬਾਇਲ 9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly