ਹੈਤੀ ਸੰਕਟ: ਅਮਰੀਕਾ ਤੇ ਯੂਐੱਨ ਤੋਂ ਸੁਰੱਖਿਆ ਦਸਤੇ ਮੰਗੇ

ਪੋਰਟ-ਓ-ਪ੍ਰਿੰਸ (ਹੈਤੀ), (ਸਮਾਜ ਵੀਕਲੀ): ਰਾਸ਼ਟਰਪਤੀ ਜੋਵੇਨੈੱਲ ਮੋਇਸੇ ਦੇ ਕਤਲ ਮਗਰੋਂ ਸੰਕਟ ਵਿੱਚ ਘਿਰੀ ਮੁਲਕ ਦੀ ਅੰਤਰਿਮ ਸਰਕਾਰ ਨੇ ਅਮਰੀਕਾ ਤੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਬੁਨਿਆਦੀ ਢਾਂਚੇ ਨਾਲ ਜੁੜੇ ਹੈਤੀ ਦੇ ਅਹਿਮ ਟਿਕਾਣਿਆਂ ਦੀ ਸੁਰੱਖਿਆ ਲਈ ਸਲਾਮਤੀ ਦਸਤੇ ਤਾਇਨਾਤ ਕਰੇ। ਅੰਤਰਿਮ ਸਰਕਾਰ ਨੇ ਕਿਹਾ ਕਿ ਉਹ ਮੁਲਕ ਨੂੰ ਸਥਿਰ ਕਰਨ ਦੇ ਨਾਲ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਅਮਰੀਕਾ ਤੋਂ ਫੌਜੀ ਹਮਾਇਤ ਦੀ ਗੁਹਾਰ ਨੇ ਸਾਲ 1915 ਦੀ ਉਸ ਘਟਨਾ ਨੂੰ ਤਾਜ਼ਾ ਕਰ ਦਿੱਤਾ ਹੈ ਜਦੋਂ ਭੜਕੇ ਹੋੲੇ ਹਜੂਮ ਨੇ ਤਤਕਾਲੀਨ ਰਾਸ਼ਟਰਪਤੀ ਵਿਲਬ੍ਰਨ ਗਿਲੌਮ ਸੈਮ ਨੂੰ ਫਰੈਂਚ ਅੰਬੈਸੀ ’ਚੋਂ ਧੂਹ ਕੇ ਬਾਹਰ ਕੱਢਣ ਮਗਰੋਂ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਹੈਤੀ ਦੀ ਗੁਜ਼ਾਰਿਸ਼ ’ਤੇ ਉਦੋਂ ਤਤਕਾਲੀਨ ਅਮਰੀਕੀ ਸਦਰ ਵੁੱਡਰੋਅ ਵਿਲਸਨ ਨੇ ਅਮਰੀਕੀ ਬੇੜਿਆਂ ਨੂੰ ਭੇਜਿਆ ਸੀ। ਕਿਸੇ ਵੀ ਬਦਨਿਜ਼ਾਮੀ ਨੂੰ ਰੋਕਣ ਲਈ ਅਮਰੀਕੀ ਫੌਜ ਦੋ ਦਹਾਕਿਆਂ ਦੇ ਕਰੀਬ ਹੈਤੀ ਵਿਚ ਤਾਇਨਾਤ ਰਹੀ ਸੀ। ਹੈਤੀ ਵਿੱਚ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਮੈਥਿਆਸ ਪੀਅਰੇ ਨੇ ਸਰਕਾਰ ਵੱਲੋਂ ਅਮਰੀਕੀ ਫੌਜ ਸੱਦਣ ਦੇ ਫੈਸਲੇ ਦੀ ਵਕਾਲਤ ਕਰਦਿਆਂ ਕਿਹਾ ਕਿ ਸਥਾਨਕ ਪੁਲੀਸ ਬਲ ਕਮਜ਼ੋਰ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਸਰੋਤਾਂ ਦੀ ਵੱਡੀ ਘਾਟ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰ ਵਿਚ ਹੋਏ ਡਰੋਨ ਹਮਲੇ ਨੇ ਵਧਾਈ ਚਿੰਤਾਂ
Next articleਸਟੈਨ ਸਵਾਮੀ ਦੀ ਮੌਤ ਦਾ ਜਿੰਮੇਵਾਰ ਕੌਣ?