ਪ੍ਰਸਿੱਧ ਸੂਫੀ ਗਾਇਕ ਯਾਕੂਬ ਗਿੱਲ ਦੇ ਗੀਤ ਖ਼ੈਰ ਹੋਵੇ ਦੀ ਸ਼ੂਟਿੰਗ ਮੁਕੰਮਲ – ਸਮਰਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਾਝੇ ਦੇ ਮਸ਼ਹੂਰ ਸ਼ਹਿਰ ਭਿਖੀਵਿੰਡ ਦੇ ਰਹਿਣ ਵਾਲੇ ਮਿੱਠੀ ਆਵਾਜ਼ ਦੇ ਮਾਲਕ ਸੂਫ਼ੀ ਗਾਇਕ ਯਾਕੂਬ ਗਿੱਲ ਦੇ ਨਵੇਂ ਗੀਤ ਖ਼ੈਰ ਹੋਵੇ ਦੀ ਰਿਕਾਰਡਿੰਗ ਤੇ ਸ਼ੂਟਿੰਗ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੰਡਨ ਦੀ ਧਰਤੀ ਤੇ ਰਹਿ ਰਹਿ ਕਿ ਪੱਤਰਕਾਰੀ ਦੀਆਂ ਸੇਵਾਵਾਂ ਦੇ ਰਹੇ ਸੀਨੀਅਰ ਪੱਤਰਕਾਰ ਤੇ ਗੀਤਕਾਰ ਰਾਜਵੀਰ ਸਮਰਾ ਏਕਲ ਗੱਡੇ ਵਾਲਿਆਂ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਅੰਮ੍ਰਿਤਸਰ ,ਤਰਨਤਾਰਨ ਤੇ ਹੋਰ ਵੱਖ ਵੱਖ ਜਗ੍ਹਾ ਤੇ ਫ਼ਿਲਮਾਈ ਗਈ ਹੈ । ਰਾਜਵੀਰ ਸਮਰਾ ਦੀ ਕਲਮ ਤੋਂ ਲਿਖੇ ਗਏ ਯਾਕੂਬ ਗਿੱਲ ਦੀ ਆਵਾਜ਼ ਵਿੱਚ ਗਾਏ ਗਏ ਗੀਤਾਂ ਨੂੰ ਸੰਗੀਤਕਾਰ ਵਿਨੈ ਕਮਲ ਵੱਲੋਂ ਫੋਕ ਸਟਾਈਲ ਸੰਗੀਤ ਵਿੱਚ ਤਿਆਰ ਕੀਤਾ ਗਿਆ ਹੈ।

ਇਸ ਗੀਤ ਨੂੰ ਫ਼ਿਲਮਾਉਣ ਲਈ ਵੀਡੀਓ ਡਾਇਰੈਕਟਰ ਹਰਜਿੰਦਰ ਸਿੰਘ, ਕੈਮਰਾਮੈਨ ਪਵਿੱਤਰਜੀਤ ਸਿੰਘ, ਅਸਿਸਟੈਂਟ ਕੈਮਰਾਮੈਨ ਗੁਰ ਨਿਸ਼ਾਨ ਸਿੰਘ, ਆਰਟ ਡਾਇਰੈਕਟਰ ਹਰਮਨਪ੍ਰੀਤ ਸਿੰਘ ਦੀ ਪੂਰੀ ਟੀਮ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਇਸ ਗੀਤ ਵਿੱਚ ਐਕਟਰ ਜਸ਼ਨਪ੍ਰੀਤ ਸਿੰਘ, ਐਕਟਰ ਅੰਮ੍ਰਿਤ ਬਰਾੜ ,ਗੀਤਕਾਰ ਸੁਖਦੇਵ ਸਿੰਘ, ਐਕਟਰ ਤੇ ਪ੍ਰੋਡਿਊਸਰ ਅਰਸ਼ਦੀਪ ਸਿੰਘ ਨੇ ਵੀ ਆਪਣੀਆਂ ਅਹਿਮ ਸੇਵਾਵਾਂ ਦਾ ਅਹਿਮ ਯੋਗਦਾਨ ਪਾਇਆ ਹੈ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਸਿੱਧ ਗਾਇਕ ਯਾਕੂਬ ਗਿੱਲ ਨੇ ਦੱਸਿਆ ਕਿ ਖ਼ੈਰ ਹੋਵੇ ਗੀਤ ਪਰਿਵਾਰਕ ਤੇ ਸਾਫ ਸੁਥਰਾ ਗੀਤ ਹੈ ਜਲਦੀ ਹੀ ਗੋਲਡਨ ਵਿਰਸਾ ਯੂ ਕੇ ਦੇ ਯੂ ਟਿਊਬ ਚੈਨਲ ਤੇ ਹੋਰ ਸ਼ੋਸ਼ਲ ਮੀਡੀਏ ਚੈਨਲਾਂ ਦਾ ਸ਼ਿੰਗਾਰ ਬਣ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਪੰਜਾਬ (ਜਵੰਧਾ) ਵਲੋਂ 24 ਦੀ ਰੈਲੀ ਦੇ ਸਮਰਥਨ ਦਾ ਐਲਾਨ
Next articleਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਦੇ ਹੱਕ ਵਿੱਚ ਨਿੱਤਰੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ