(ਸਮਾਜ ਵੀਕਲੀ)
ਲੱਗੀ ਅੱਜ ਹੋਣ ਜੀ।
ਕਮੇਟੀ ਵਾਲੀ ਚੋਣ ਜੀ।
ਹੋ ਗਿਆ ਇੱਕਠ ਹੈ।
ਨਾ ਕੋਈ ਢਿੱਲ-ਮੱਠ ਹੈ।
ਰੋਲ਼ਾ ਰੱਪਾ ਪੈ ਰਿਹਾ।
ਕੋਈ ਸੁਣ ਰਿਹਾ ਜਾਂ ਕਹਿ ਰਿਹਾ।
ਕੁਝ ਸ਼ਾਂਤੀ ਜਿਹੀ ਹੋਈ ਹੈ।
ਮਾਈਕ ਤੇ ਆਇਆ ਕੋਈ ਹੈ।
ਉਹ..! ਸਟੇਜ-ਸੈਕਟਰੀ ਸਾਹਬ ਨੇ।
ਕੁੱਝ ਕਹਿ ਰਹੇ ਜਨਾਬ ਨੇ।
ਸੁਣੋ ਤਾਂ ਕੀ ਨੇ ਕਹਿ ਰਹੇ।
ਕੋਈ ਲਿਸਟ ਜਹੀ ਨੇ ਲੈ ਰਹੇ।
“ਕਰੋ ਗੁਰ-ਫਤਿਹ ਪ੍ਰਵਾਨ ਜੀ।
ਤੇ ਸੁਣੋ ਨਾਲ ਧਿਆਨ ਜੀ।
ਕੀਹਦੀ ਕੀ ਅਹੁਦੇਦਾਰੀ ਐ ?
ਜਾਂ ਕਿਹੜੀ ਜਿੰਮੇਵਾਰੀ ਐ ?
ਲਉ ਨਾਮ ਕਰੋ ਨੋਟ ਜੀ।
ਹੈ ਸਾਹਮਣੇ ਰਿਪੋਰਟ ਜੀ।
ਪ੍ਰਧਾਨ ਜੀ ਨੇ …ਚਾਵਲਾ।
ਤੇ ਮੀਤ- ਹਨ …ਪਾਬਲਾ।
ਸਕੱਤਰ ਜੀ … ਚਾਹਲ ਨੇ।
ਜੋਆਂਇੰਟ ਨਾਲ …ਮਾਹਲ ਨੇ।
ਖਜ਼ਾਨਚੀ ਨੇ …ਮਾਨ ਜੀ।
ਤੇ ਉਪ- ਨੇ …ਚੌਹਾਨ ਜੀ।
ਪ੍ਰਾਪੇਗੰਡਾ ਪਾਹਵਾ ਜੀ
ਤੇ ਚੇਅਰਮੈਨ ਰੰਧਾਵਾ ਜੀ।
ਕੈਂਥ, ਲੋਟੇ, ਕਾਹਰੀ ਜੀ।
ਨੇ ਸਾਰੇ ਕਾਰਜਕਾਰੀ ਜੀ।”
ਕੀਤਾ ਜੀ ਮਤਾ ਪਾਸ ਹੈ।
ਤੇ ਕਰ ਦਿੱਤੀ ਅਰਦਾਸ ਹੈ।
ਫਿਰ ਹੁਕਮਨਾਮਾ ਜੋ ਲਿਆ।
ਕੁਦਰਤੀਂ ਉਹ ‘ਚ ਇਹ ਕਿਹਾ।
*ਕਿ:-*
‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ।।’
ਰੋਮੀ ਘੜਾਮਾਂ।
9855281105


