HOME *ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦਾ -ਪੁਸਤਕਾਂ ਦੇ ਸਹਿਯੋਗ ਲਈ ਧੰਨਵਾਦ*(ਮਿੱਤਰ ਸੈਨ ਮੀਤ)

*ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦਾ -ਪੁਸਤਕਾਂ ਦੇ ਸਹਿਯੋਗ ਲਈ ਧੰਨਵਾਦ*(ਮਿੱਤਰ ਸੈਨ ਮੀਤ)

1
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

  (ਸਮਾਜ ਵੀਕਲੀ)   ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਉਦੇਸ਼ ਨਾਲ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਤੋਂ ਪ੍ਰਭਾਵਿਤ ਹੋ ਕੇ *ਅਵਤਾਰ ਹੋਰਾਂ ਨੇ ਸਾਨੂੰ ਆਪਣੀਆਂ ਚਾਰ ਪੁਸਤਕਾਂ ਦੀਆਂ 25-25 ਕਾਪੀਆਂ (ਕੁੱਲ ਸੌ ਪੁਸਤਕਾਂ), ਵਿਦਿਆਰਥੀਆਂ ਨੂੰ ਦੇਣ ਲਈ ਭੇਜੀਆਂ ਹਨ। ਇਨ੍ਹਾਂ ਪੁਸਤਕਾਂ ਦੀ ਕੀਮਤ 22,250/ਰੁਪਏ ਬਣਦੀ ਹੈ। ਚਾਰ ਵਿੱਚੋਂ ਤਿੰਨ ਪੁਸਤਕਾਂ ‘ਸਵੈ ਵਿਕਾਸ ਬਾਰੇ’,  ‘ਮੋਟੀਵੇਸ਼ਨਲ ਤੇ ਹੋਰ ਲੇਖ’ ਅਤੇ ‘ਤਰਕਸ਼ੀਲਤਾ ਅਤੇ ਤੰਦਰੁਸਤੀ’ ਉਹਨਾਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਹਨ ਅਤੇ ਚੌਥੀ ਪੁਸਤਕ ‘ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ’ ਡਾ ਰਾਜਾ ਰਾਮ ਹੰਡਿਆਇਆ ਦੀ ਲਿਖੀ ਹੋਈ ਹੈ ਜੋ ਅਵਤਾਰ ਸਿੰਘ ਦੇ ਆਰਥਿਕ ਵਿਕਾਸ ਦੀ ਕਹਾਣੀ ਬਿਆਨ ਕਰਦੀ ਹੈ। ਚਾਰੇ ਪੁਸਤਕਾਂ ਮਨੁੱਖ, ਖਾਸ ਕਰ ਵਿਦਿਆਰਥੀਆਂ ਨੂੰ ਸੰਘਰਸ਼ਸ਼ੀਲ ਜੀਵਨ ਜਿਉਣ ਲਈ ਪ੍ਰੇਰਦੀਆਂ ਹਨ। *ਆਸਾਨ ਭਾਸ਼ਾ ਵਿੱਚ ਲਿਖੀਆਂ ਇਹ ਪੁਸਤਕਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਦਾ ਕੰਮ ਕਰਨਗੀਆਂ।* ਸੰਸਥਾ ਅਵਤਾਰ ਤਰਕਸ਼ੀਲ ਦੇ ਨਾਲ ਨਾਲ ਅਵਤਾਰ ਨੂੰ ਇਸ ਕਾਰਜ਼ ਲਈ ਪ੍ਰੇਰਣ ਵਾਲੇ ਰਮੇਸ਼ਵਰ ਸਿੰਘ ਦੀ ਧੰਨਵਾਦੀ ਹੈ।

ਮਿੱਤਰ ਸੈਨ ਮੀਤ

 

 

ਪੂਰੀ ਜਾਣਕਾਰੀ ਦਾ ਲਿੰਕ:  https://punjabibpb.com/3365-2/

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾਕਟਰ ਨੂੰ ਮਿਲਣ ਵਿੱਚ ਦੇਰੀ ਕਰਨ ‘ਤੇ ਮਹਿਲਾ ਰਿਸੈਪਸ਼ਨਿਸਟ ਨੂੰ ਜਾਨਵਰਾਂ ਵਾਂਗ ਕੁੱਟਿਆ
Next article*ਦ੍ਰਿਸ਼- ਗੁਰੂਦੁਆਰਾ ਕਮੇਟੀ ਦੀ ਚੋਣ ?*