HOME ਬੈੱਡਫੋਰਡ ਰੇਲ ਹਾਦਸੇ ‘ਚ ਡਰਾਈਵਰ ਦੀ ਮੌਤ

ਬੈੱਡਫੋਰਡ ਰੇਲ ਹਾਦਸੇ ‘ਚ ਡਰਾਈਵਰ ਦੀ ਮੌਤ

9
ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)    (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਬੈੱਡਫੋਰਡ ਨੇੜੇ ਦੋ ਯਾਤਰੀ ਰੇਲਗੱਡੀਆਂ ਦੀ ਟੱਕਰ ਵਿੱਚ ਇਕ ਰੇਲ ਡਰਾਈਵਰ ਦੀ ਮੌਤ ਹੋ ਗਈ, ਜਦਕਿ ਦਰਜਨਾਂ ਯਾਤਰੀ ਜ਼ਖ਼ਮੀ ਹੋ ਗਏ। ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ 5:15 ਵਜੇ ਉਸ ਸਮੇਂ ਵਾਪਰਿਆ ਜਦੋਂ ਕੋਰਬੀ ਤੋਂ ਲੰਡਨ ਸੇਂਟ ਪੈਨਕ੍ਰਾਸ ਜਾ ਰਹੀ ਰੇਲਗੱਡੀ ਅਤੇ ਨਾਟਿੰਘਮ ਤੋਂ ਲੰਡਨ ਸੇਂਟ ਪੈਨਕ੍ਰਾਸ ਜਾ ਰਹੀ ਦੂਜੀ ਰੇਲਗੱਡੀ ਬੈੱਡਫੋਰਡ ਦੇ ਦੱਖਣੀ ਇਲਾਕੇ ਵਿੱਚ ਆਪਸ ਵਿੱਚ ਟੱਕਰਾ ਗਈਆਂ। ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਵੱਡਾ ਬਚਾਅ ਕਾਰਜ ਸ਼ੁਰੂ ਕੀਤਾ। ਐਂਬੂਲੈਂਸ ਸੇਵਾ ਮੁਤਾਬਕ ਕੁੱਲ 89 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 11 ਦੀ ਹਾਲਤ ਬਹੁਤ ਗੰਭੀਰ, 22 ਗੰਭੀਰ ਅਤੇ 56 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਯਾਤਰੀਆਂ ਨੇ ਦੱਸਿਆ ਕਿ ਟੱਕਰ ਤੋਂ ਪਹਿਲਾਂ ਰੇਲਗੱਡੀ ਨੇ ਅਚਾਨਕ ਤੇਜ਼ ਬ੍ਰੇਕ ਲਗਾਈ ਅਤੇ ਫਿਰ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਕਈ ਯਾਤਰੀ ਆਪਣੀਆਂ ਸੀਟਾਂ ਤੋਂ ਉੱਛਲ ਕੇ ਇਕ-ਦੂਜੇ ਨਾਲ ਟਕਰਾ ਗਏ, ਜਿਸ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ।ਰੇਲ ਡਰਾਈਵਰਾਂ ਦੀ ਯੂਨੀਅਨ ਐਸਲੇਫ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਡਰਾਈਵਰ ਕੋਰਬੀ ਤੋਂ ਲੰਡਨ ਜਾ ਰਹੀ ਰੇਲਗੱਡੀ ‘ਤੇ ਤਾਇਨਾਤ ਸੀ। ਯੂਨੀਅਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਰਤਾਨੀਆ ਦੀ ਟਰਾਂਸਪੋਰਟ ਸਕੱਤਰ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਟੱਕਰ ਕਿਵੇਂ ਵਾਪਰੀ। ਰੇਲ ਹਾਦਸਾ ਜਾਂਚ ਸ਼ਾਖਾ ਅਤੇ ਹੋਰ ਮਾਹਿਰ ਟੀਮਾਂ ਮੌਕੇ ‘ਤੇ ਜਾਂਚ ਕਰ ਰਹੀਆਂ ਹਨ। ਇਸ ਦੌਰਾਨ ਬੈੱਡਫੋਰਡ ਅਤੇ ਲੰਡਨ ਦਰਮਿਆਨ ਰੇਲ ਸੇਵਾਵਾਂ ਪ੍ਰਭਾਵਿਤ ਰਹੀਆਂ ਅਤੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleThe Delusion of Keir Starmer: Why His Refusal to Resign is Political Sabotage
Next articleਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ