(ਸਮਾਜ ਵੀਕਲੀ) ਅੱਜ ਮਿਤੀ 19/06/2026 ਦਿਨ ਸ਼ੁਕਰਵਾਰ ਨੂੰ, ਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ,ਸ: ਚੜੵਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਹਾਲ ਵਿੱਚ,ਵਿਸ਼ੇਸ਼ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿੱਚ,ਪਿੰਡ ਲਧਾਣਾ ਝਿੱਕਾ ਨਾਲ ਸਬੰਧਤ,ਪੱਤਰਕਾਰ,ਪ੍ਰਕਾਸ਼ਿਕ ਸੰਪਾਦਕ ਅਤੇ ਲੇਖਕ ਸ੍ਰੀ ਠਾਕਰ ਦਾਸ ਚਾਵਲਾ ਦੇ ਸਨਮਾਨ ਕੀਤਾ ਗਿਆ।ਸ੍ਰੀ ਠਾਕਰ ਦਾਸ ਚਾਵਲਾ ਜਿੱਥੇ ਲੰਬੇ ਸਮੇਂ ਤੱਕ ਪੰਜਾਬੀ ਅਖਵਾਰ ਰੋਜ਼ਾਨਾ ਅਜੀਤ ਜਲੰਧਰ ਲਈ ਪੱਤਰਕਾਰੀ ਕਰਦੇ ਰਹੇ,ਉੱਥੇ ਹੀ ਲੰਬੇ ਸਮੇਂ ਤੱਕ ਫਗਵਾੜਾ ਤੋਂ ਪ੍ਕਾਸ਼ਿਤ ਹੁੰਦੇ “ਅਨੋਖੀ ਦੁਨੀਆਂ ” ਦੇ ਸੰਪਾਦਕ ਅਤੇ ਪ੍ਰਕਾਸਿਕ ਵੀ ਰਹੇ ਹਨ। ਅੱਜ ਵੀ ਉਨ੍ਹਾਂ ਦੇ ਲੇਖ ਰੋਜ਼ਾਨਾ ਅਜੀਤ ਜਲੰਧਰ ਚ ਛਪਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਜੀਵਨੀ ‘ਤੇ ਅਧਾਰਿਤ, ਮੇਰੀ ਅਨੋਖੀ ਦੁਨੀਆਂ 50, ਕਿਤਾਬ ਵੀ ਲਿਖੀ ਹੈ।
ਇਸ ਦੇ ਨਾਲ ਹੀ,1984 ਤੋਂ ਬਾਅਦ ਦੇ ਦੌਰ ਚ ਪੰਜਾਬ ਦੇ ਹਲਾਤਾਂ ਵਾਰੇ ਲਿਖੇ,ਬੇਹੱਦ ਚਰਚਿਤ ਨਾਵਲ, ” ਬੰਦੂਕ ਤੋਂ ਕਲਮ ਤੱਕ ” ਦੇ ਲੇਖਕ ਗੁਰਨਾਮ ਬਾਵਾ ਦਾ ਵੀ ਸਨਮਾਨ ਕੀਤਾ ਗਿਆ।ਥੋੜੇ ਹੀ ਸਮੇਂ ਵਿੱਚ ਜਿੱਥੇ ਇਹ ਨਾਵਲ ਬੰਦੂਕ ਤੋਂ ਕਲਮ ਤੱਕ,ਹੋਰ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ ਉੱਥੇ ਹੀ ਇਹ ਨਾਵਲ ਇੰਗਲੈਂਡ ਤੋਂ ਪ੍ਕਾਸ਼ਿਤ ਹੁੰਦੇ ” ਪੰਜਾਬ ਟਾਇਮਜ਼ ” ਵਿੱਚ ਲੜੀਵਾਰ ਛੱਪ ਰਿਹਾ ਹੈ।ਸੁਹਾਵੀ ਆਡੀਓ ਵਲੋਂ ਇਸ ਨਾਵਲ ਦੀ ਆਡੀਓ ਰਿਕਾਰਡਿੰਗ ਕਰਵਾਈ ਗਈ ਹੈ। ਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ, ਹਮੇਸ਼ਾ ਨਵੇਂ ਉਭਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ।ਅੱਜ ਦੇ ਸਮਾਗਮ ਵਿੱਚ ਨਵੇਂ ਉਭਰ ਰਹੇ,ਕਵੀ ਜਸਵਿੰਦਰ ਭਟੋਆ ਦਾ ਵੀ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।ਸਮਾਗਮ ਦੀ ਸੁਰੁਆਤ ਕਰਦਿਆਂ,ਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ ਦੇ ਪ੍ਧਾਨ ਗੁਰਦੀਪ ਸਿੰਘ ਮੁਕੱਦਮ ਵਲੋਂ ਸਨਮਾਨਿਤ ਸਖਸੀਅਤਾਂ ਅਤੇ ਸਮਾਗਮ ਵਿੱਚ ਪਹੁੰਚੇ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ, ਅੱਜ ਦੀਆਂ ਸਨਮਾਨਿਤ ਸਖਸੀਅਤਾਂ ਦੀਆਂ ਸਾਹਿਤਕ ਪ੍ਰਾਪਤੀਆਂ ਵਾਰੇ ਜਾਣਕਾਰੀ ਸਾਂਝੀ ਕੀਤੀ ਗਈ।ਕੈਪ ਦੌਲਤ ਸਿੰਘ ਵਲੋਂ ਸਮਾਗਮ ਦਾ ਸੰਚਾਲਨ ਕੀਤਾ ਗਿਆ। ਕਵੀ ਦਰਬਾਰ ਵਿੱਚ ਕੈਪ ਦਵਿੰਦਰ ਜੱਸਲ, ਸਰਵਣ ਸਿੱਧੂ,ਗੁਰਮੁਖ ਸਿੰਘ ਬਣਵੈਤ, ਤਾਰਾ ਸਿੰਘ ਚੇੜਾ,ਜਸਵਿੰਦਰ ਭਟੋਆ, ਦੀਪ ਜਗਤ ਪੁਰੀ, ਰਣਜੀਤ ਪੋਸ਼ੀ, ਗੁਰਦੀਪ ਸੈਣੀ, ਰਵਇੰਦਰ ਚੋਟ, ਦੀਪ ਸੇਰ ਗਿੱਲ,ਜੋਗੇਸ ਚਾਵਲਾ ਆਦਿ ਕਵੀਆਂ ਵਲੋਂ ਕਲਾਮ ਪੇਸ਼ ਕੀਤੇ ਗਏ। ਰਵਇੰਦਰ ਚੋਟ ਵਲੋਂ ਸ੍ਰੀ ਠਾਕਰ ਦਾਸ ਦੇ ਜੀਵਨ ਅਤੇ ਪਾਪੀਆਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਸ੍ਰੀ ਠਾਕਰ ਦਾਸ ਚਾਵਲਾ,ਗੁਰਨਾਮ ਬਾਵਾ, ਸੁਰਿੰਦਰ ਚਾਵਲਾ, ਅਮਰੀਕ ਬਣਵੈਤ, ਸਤਨਾਮ ਸਿੰਘ ਪੰਚ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਸੱਤਪਾਲ ਸਿੰਘ ਲੰਬੜਦਾਰ,ਜਰਨੈਲ ਸਿੰਘ ਬੱਬੂ ਨੇ ਵੀ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤ ਵਿੱਚ ਮੰਚ ਦੇ ਉਪ ਪ੍ਰਧਾਨ ਗੁਰਦੀਪ ਸੈਣੀ ਵਲੋਂ,ਸਨਮਾਨਿਤ ਸਖਸੀਅਤਾਂ ਅਤੇ ਸਮਾਗਮ ਵਿੱਚ ਪਹੁੰਚੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।
ਗੁਰਦੀਪ ਸਿੰਘ ਮੁਕੱਦਮ
(ਪ੍ਧਾਨ ਦੁਆਬਾ ਸਾਹਿਤਕ ਮੰਚ ਲਧਾਣਾ ਝਿੱਕਾ )
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




