*”ਬੈਸਟ ਹੋਮਿਓ ਕੇਅਰ” ਕਲੀਨਿਕ ਤੇ ਡਾ. ਤਰਨਜੀਤ ਕੌਰ ਪੜਾਈ ਲਈ ਆਏ ਪੰਜਾਬੀ ਵਿਦਿਆਰਥੀਆਂ ਲਈ ਬਣੇ ਮਸੀਹਾ*
ਕੈਨੇਡਾ, ਜਲੰਧਰ, ਅੱਪਰਾ (ਜੱਸੀ)-ਦੇਸ਼ਾਂ ਵਿਦੇਸ਼ਾ ਵਿੱਚ ਗਏ ਪੰਜਾਬੀ ਭੈਣ ਭਰਾ ਆਪਣੇ ਕੰਮ, ਸੁਭਾਅ ਤੇ ਦੇਸ਼ ਪ੍ਰੇਮ ਦੇ ਜਜ਼ਬੇ ਦੇ ਕਾਰਣ ਪੂਰੇ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ। ਅਜਿਹੀ ਹੀ ਇਕ ਸ਼ਖਸ਼ੀਅਤ ਦਾ ਨਾਂ ਹੈ ਡਾ ਤਰਨਜੀਤ ਕੌਰ ਕੈਨੇਡਾ, ਜੋ ਕਿ ਕੈਨੇਡਾ ਵਿੱਚ ਸਿੱਖਿਆ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਨੂੰ ਮੁਫਤ ਵਿੱਚ ਹੋਮੀਓਪੈਥਿਕ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਗੁਰਸਿੱਖ ਬੀਬੀ ਡਾ ਤਰਨਜੀਤ ਕੌਰ ਕੈਨੇਡਾ ਵਿੱਚ ਰਹਿ ਕੇ ਵੀ ਪੂਰਨ ਗੁਰ ਮਰਿਆਦਾ ਵਿੱਚ ਰਹਿ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਰਹਿੰਦੇ ਹਨ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਸਿੱਖ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਕੈਨੇਡਾ ਨੇ ਦੱਸਿਆ ਕਿ ਡਾ ਤਰਨਜੀਤ ਕੌਰ 195 ਕਵੀਨ ਸਟਰੀਟ ਵਿਖੇ “ਬੈਸਟ ਹੋਮਿਓ ਕੇਅਰ” ਕਲੀਨਿਕ ਦੇ ਨਾਂ ਹੇਠ ਵਿਦਿਆਰਥੀਆਂ ਲਈ ਮੁਫਤ ਵਿੱਚ ਹੋਮੀਓਪੈਥਿਕ ਸੇਵਾਵਾਂ ਦੇ ਰਹੇ ਹਨ। ਵਿਦਿਆਰਥੀਆਂ ਲਈ ਡਾ. ਤਰਨਜੀਤ ਕੌਰ ਇੱਕ ਮਸੀਹਾ ਦੀ ਤਰਾਂ ਆਪਣਾ ਕੰਮ ਬਾਖੂਬੀ ਕਰ ਰਹੇ ਹਨ। ਭਾਰਤ ਤੋਂ ਆਏ ਵਿਦਿਆਰਥੀ ਜੋ ਕਿ ਪੜਾਈ ਦੇ ਨਾਲ ਨਾਲ ਕੰਮ ਕਾਰ ਵੀ ਕਰਦੇ ਹਨ, ਉਨਾਂ ਲਈ ਬੈਸਟ ਹੋਮਿਓ ਕੇਅਰ ਕਲੀਨਿਕ ਅਜਿਹਾ ਆਸ ਦਾ ਸੂਰਜ ਹੈ, ਜੋ ਮੁਫਤ ਵਿੱਚ ਉਨਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਸਿੱਖ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਨੇ ਅੱਗੇ ਦੱਸਿਆ ਕਿ ਬੈਸਟ ਹੋਮਿਓ ਕੇਅਰ ਕਲੀਨਿਕ ਆਉਣ ਤੋਂ ਪਹਿਲਾਂ ਸਾਰੇ ਹੀ ਵਿਦਿਆਰਥੀਆਂ ਨੂੰ ਫੋਨ ਤੇ ਸੰਪਰਕ ਕਰਕੇ ਇਲਾਜ ਲਈ ਸਮਾਂ ਨਿਸ਼ਚਿਤ (ਅਪਉਆਇਟਮੈਂਟ) ਲੈ ਲੈਣੀ ਚਾਹੀਦੀ ਹੈ ਤਾਂ ਕਿ ਕਿਸੇ ਦਾ ਵੀ ਸਮਾਂ ਖਰਾਬ ਨਾ ਹੋਵੇ। ਸਿੱਖ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਨੇ ਇਸ ਕਾਰਜ ਲਈ ਡਾ ਤਰਨਜੀਤ ਕੌਰ ਖਾਲਸਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਜੀ ਦੇ ਇਸ ਕਾਰਜ ਤੋਂ ਦੇਸ਼ ਵਿਦੇਸ਼ ਵਿੱਚ ਵਸਦੇ ਹੋਰ ਭੈਣ ਭਰਾਵਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly