HOME ਡਾ ਰਵਜੋਤ ਸਿੰਘ ਵੱਲੋਂ ਐਨਆਰਆਈ ਲੋਕਾਂ ਨਾਲ ਕੀਤੀ ਮਿਲਣੀ ਦੀ ਵਿਦੇਸ਼ਾਂ ਚ...

ਡਾ ਰਵਜੋਤ ਸਿੰਘ ਵੱਲੋਂ ਐਨਆਰਆਈ ਲੋਕਾਂ ਨਾਲ ਕੀਤੀ ਮਿਲਣੀ ਦੀ ਵਿਦੇਸ਼ਾਂ ਚ ਸ਼ਲਾਘਾ

ਕੈਪਸ਼ਨ ਐਨਆਰਆਈ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਕੈਬਨਿਟ ਮੰਤਰੀ ਡਾ ਹਰਜੋਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀ

ਵੱਖ-ਵੱਖ ਮੁਲਕਾਂ ਤੋਂ 16 ਪੰਜਾਬੀ ਐਨਆਰਆਈ ਨੇ ਸਾਂਝੀਆਂ ਕੀਤੀਆਂ ਆਪਣੀਆਂ ਮੁਸ਼ਕਲਾਂ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)- ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਡਾ: ਰਵਜੋਤ ਸਿੰਘ ਵੱਲੋਂ ਬੀਤੇ ਦਿਨ ਵੱਖ-ਵੱਖ ਮੁਲਕਾਂ ਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਆਨਲਾਈਨ ਲਾਈਵ ਕਾਨਫਰੰਸ ਦੌਰਾਨ ਸੁਣਨ ਅਤੇ ਉਹਨਾਂ ਨੂੰ ਹੱਲ ਕਰਵਾਉਣ ਦੇ ਮੰਤਵ ਵਜੋਂ ਅਯੋਜਿਤ ਕੀਤੀ ਗਈ ਐਨਆਰਆਈ ਮਿਲਣੀ ਦੀ ਵਿਦੇਸ਼ਾਂ ਵਿੱਚ ਵੀ ਭਰਪੂਰ ਸ਼ਲਾਘਾ ਹੋ ਰਹੀ ਹੈ ਪ੍ਰਾਪਤ ਵੇਰਵਿਆ ਮੁਤਾਬਿਕ ਇਸ ਆਨਲਾਈਨ ਮਿਲਣੀ ਦੌਰਾਨ ਕੈਨੇਡਾ, ਇੰਗਲੈਂਡ,ਆਸਟ੍ਰੇਲੀਆ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਰਹਿ ਰਹੇ 16 ਪੰਜਾਬੀਆਂ ਨੇ ਆਪਣੀਆਂ ਮੁਸ਼ਕਿਲਾਂ ਦੇ ਵੇਰਵਿਆ ਨੂੰ ਸਾਂਝਾ ਕੀਤਾ ਜਿਨਾਂ ਨੂੰ ਕੈਬਨਟ ਮੰਤਰੀ ਡਾ: ਹਰਜੋਤ ਸਿੰਘ ਅਤੇ ਉਥੇ ਮੌਜੂਦ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬੜੇ ਧਿਆਨ ਨਾਲ ਸੁਣ ਕੇ ਹਰੇਕ ਪਹਿਲੂ ਨੂੰ ਨੋਟ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਵਾਇਆ ਗਿਆ ਸਮਾਜ ਭਲਾਈ ਕੰਮਾਂ ਲਈ ਯਤਨਸ਼ੀਲ ਚੜ੍ਹਦੀਕਲਾ ਬ੍ਰਦਰਜ ਵੈਲਫੇਅਰ ਐਸੋਸੀਏਸ਼ਨ ਦੇ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਐਨਆਰਆਈ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਐਨਆਰਆਈ ਆਨਲਾਈਨ ਮਿਲਣੀਆਂ ਕਰਵਾਉਣ ਦੀ ਵਿਢੀ ਮੁਹਿਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article11 ਸਾਲਾ ਬੱਚਾ ਲੈ ਰਿਹਾ ਹੈ ਪਾਇਲਟ ਬਣਨ ਦੀ ਸਿਖਲਾਈ
Next articleਫੀਫਾ ਵਰਲਡ ਕੱਪ ਨੂੰ ਲੈ ਕੇ ਵੈਨਕੂਵਰ ‘ਚ ਨਵੇਂ ਨਿਯਮ ਲਾਗੂ