HOME ਫੀਫਾ ਵਰਲਡ ਕੱਪ ਨੂੰ ਲੈ ਕੇ ਵੈਨਕੂਵਰ ‘ਚ ਨਵੇਂ ਨਿਯਮ ਲਾਗੂ

ਫੀਫਾ ਵਰਲਡ ਕੱਪ ਨੂੰ ਲੈ ਕੇ ਵੈਨਕੂਵਰ ‘ਚ ਨਵੇਂ ਨਿਯਮ ਲਾਗੂ

1
ਫੋਟੋ ਕੈਪਸ਼ਨ: ਬੀ.ਸੀ. ਪਲੇਸ ਸਟੇਡੀਅਮ ਵਿੱਚ ਵਡ ਅਕਾਰੀ ਛੱਤ ਹੇਠਾਂ ਤਿਆਰ ਕੀਤਾ ਗਿਆ ਨਵਾਂ ਕੁਦਰਤੀ ਘਾਹ ਦਾ ਮੈਦਾਨ।

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਫੀਫਾ ਵਰਲਡ ਕੱਪ 2026 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਵੈਨਕੂਵਰ ਸ਼ਹਿਰ ਵਿੱਚ ਆਰਜੀ ਤੌਰ ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਆਉਣ ਵਾਲੇ ਲੱਖਾਂ ਫੁੱਟਬਾਲ ਪ੍ਰੇਮੀਆਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੋਰ-ਸ਼ਰਾਬੇ, ਸੜਕਾਂ ਕਿਨਾਰੇ ਕੀਤੀ ਜਾਂਦੀ ਵਿਕਰੀ ਸਬੰਧੀ ਨਵੇਂ ਨਿਯਮ ਤਿਆਰ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ ਫੀਫਾ ਵਰਲਡ ਕੱਪ ਦੌਰਾਨ ਲਗਭਗ 3 ਲੱਖ 50 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਵੈਨਕੂਵਰ ਪਹੁੰਚਣ ਦੀ ਸੰਭਾਵਨਾ ਹੈ। ਇਸ ਵੱਡੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸ਼ਹਿਰੀ ਪ੍ਰਸ਼ਾਸਨ ਵੱਲੋਂ ਕਈ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਬੀ.ਸੀ. ਪਲੇਸ ਸਟੇਡੀਅਮ ਵਿੱਚ ਵਡ ਆਕਾਰੀ ਛੱਤ ਹੇਠਾ ਉੱਚ ਤਕਨੀਕ ਵਾਲੇ ਕੁਦਰਤੀ ਘਾਹ ਦੇ ਮੈਦਾਨ ਦਾ ਵੀ ਉਦਘਾਟਨ ਕੀਤਾ ਗਿਆ ਹੈ, ਜੋ ਫੀਫਾ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਨਿਯਮਾਂ ਦਾ ਮਕਸਦ ਫੀਫਾ ਵਰਲਡ ਕੱਪ ਦੌਰਾਨ ਸੁਰੱਖਿਆ, ਸਫ਼ਾਈ ਅਤੇ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਈ ਰੱਖਣਾ ਹੈ ਤਾਂ ਜੋ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾ ਰਵਜੋਤ ਸਿੰਘ ਵੱਲੋਂ ਐਨਆਰਆਈ ਲੋਕਾਂ ਨਾਲ ਕੀਤੀ ਮਿਲਣੀ ਦੀ ਵਿਦੇਸ਼ਾਂ ਚ ਸ਼ਲਾਘਾ
Next articleਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ‘ਚ ਕੀ ਰੱਖਿਆ…!