HOME ਡਾ ਜਗਜੀਤ ਸਿੰਘ ਨੇ ਮਾਲੇਰਕੋਟਲਾ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ

ਡਾ ਜਗਜੀਤ ਸਿੰਘ ਨੇ ਮਾਲੇਰਕੋਟਲਾ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ

4
ਮਾਲੇਰਕੋਟਲਾ-  (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਗਾਇਨੀ ਦੇ ਪ੍ਰਸਿੱਧ ਸਰਜਨ ਡਾ ਜਗਜੀਤ ਸਿੰਘ ਜੋ ਕਿ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਬਤੌਰ ਐਸ ਐਮ ਓ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਪਿਛਲੇ ਕਈ ਮਹੀਨੇ ਤੋਂ ਐਸ ਐਮ ਓ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਹੁਣ ਉਨ੍ਹਾਂ ਦੀ ਬਦਲੀ ਫਿਰ ਤੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਇੱਕ ਜ਼ਿਲ੍ਹਾ ਪੱਧਰ ਦੀ ਪੋਸਟ ਡੀ ਐਮ ਸੀ (ਡਿਪਟੀ ਮੈਡੀਕਲ ਕਮਿਸ਼ਨਰ) ਉਪਰ ਕੀਤੀ ਗਈ ਹੈ।ਇਨ੍ਹਾਂ ਹੁਕਮਾਂ ਦੇ ਤਹਿਤ ਹੀ ਅੱਜ ਡਾ ਜਗਜੀਤ ਸਿੰਘ ਵੱਲੋਂ ਬੀਤੀ ਕੱਲ੍ਹ ਮਾਲੇਰਕੋਟਲਾ ਪਹੁੰਚ ਕੇ ਆਪਣੇ ਆਹੁਦੇ ਦਾ ਬਕਾਇਦਾ ਚਾਰਜ ਸੰਭਾਲ ਲਿਆ ਹੈ।ਅੱਜ ਮਾਲੇਰਕੋਟਲਾ ਦੇ ਸਹਾਇਕ ਸਿਵਲ ਸਰਜਨ ਡਾ ਸਾਜ਼ੀਲਾ ਖਾਨ ਵੱਲੋਂ ਉਨ੍ਹਾਂ ਨੂੰ ਜੁਆਇਨ ਕਰਵਾਇਆ ਗਿਆ। ਇਸ ਮੌਕੇ ਦਫਤਰ ਦੇ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਖਦਿਆਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਬਕਾਇਦਾ ਕੇਕ ਕੱਟ ਕੇ ਉਨ੍ਹਾਂ ਦੇ ਇੱਥੇ ਆਕੇ ਜੁਆਇਨ ਕਰਨ ਦੀ ਖੁਸ਼ੀ ਮਨਾਈ ਗਈ।ਡਾ ਜਗਜੀਤ ਸਿੰਘ ਦੇ ਬਤੌਰ ਡੀ ਐਮ ਸੀ ਇੱਥੇ ਬਦਲੀ ਹੋਣ ਸਬੰਧੀ ਮਾਲੇਰਕੋਟਲਾ ਦੀ ਸਹਾਇਕ ਸਿਵਲ ਸਰਜਨ ਡਾ ਸਜੀਲਾ ਖਾਨ ਵੱਲੋਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੋਸਟਿੰਗ ਨਾਲ ਮਾਲੇਰਕੋਟਲਾ ਜ਼ਿਲ੍ਹੇ ਦੀ ਘਾਟ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪੋਸਟਿੰਗ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਗਾਇਨੀਕੋਲੋਜੀ ਵਿਭਾਗ ਵਿੱਚ ਪੋਸਟ ਗ੍ਰੈਜੂਏਟ ਡਾਕਟਰਾਂ ਦੀ ਪੜ੍ਹਾਈ ਦੀ ਸਹੂਲਤ ਪੂਰੀ ਕਰਨ ਲਈ ਬਹੁਤ ਜ਼ਰੂਰੀ ਸੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਲਈ ਗਾਇਨੀ ਵਿੱਚ ਡੀ.ਐਨ.ਬੀ ਦੀਆਂ ਦੋ ਸੀਟਾਂ ਮਈ 2025 ਵਿੱਚ ਅਲਾਟ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇੱਕ ਡਾਕਟਰ ਨੇ ਇਸ ਕੋਰਸ ਅਧੀਨ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖਲਾ ਲੈ ਵੀ ਲਿਆ ਹੈ।ਉਨ੍ਹਾਂ ਕਿਹਾ ਡਾ ਜਗਜੀਤ ਸਿੰਘ ਦੀ ਇੱਥੇ ਬਦਲੀ ਹੋਣ ਨਾਲ ਜ਼ਿਲ੍ਹੇ ਅੰਦਰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਕੰਮ ਵਿੱਚ ਕਾਫੀ ਸੁਧਾਰ ਆਵੇਗਾ। ਇਸ ਮੌਕੇ ਡਾ ਸਾਜੀਲਾ ਖਾਨ ਸਹਾਇਕ ਸਿਵਲ ਸਰਜਨ ਮਾਲੇਰਕੋਟਲਾ, ਡਾ ਪੁਨੀਤ ਸਿੱਧੂ ਡੀ ਐਚ ਓ, ਡਾ ਮੁਨੀਰ ਮੁਹੰਮਦ ਜ਼ਿਲ੍ਹਾ ਐਪੀਡੀਮਾਲੋਜਿਸਟ,ਮੋਹਨ ਸਿੰਘ ਸੁਪਰਵਾਇਜ਼ਰ,ਐਸ.ਏ ਜਸਵੀਰ ਕੌਰ, ਪਰਵਿੰਦਰ ਸਿੰਘ ਆਕਾਉਂਟੈਂਟ, ਸ਼ਹਿਨਾਜ਼ ਪ੍ਰਵੀਨ ਕੰਮਪਿਊਟਰ ਅਪ੍ਰੇਟਰ,ਗੁਰਜਸ਼ਨ ਸਿੰਘ ਜਸਪ੍ਰੀਤ ਸਿੰਘ ਅਤੇ ਹੋਰ ਵੀ ਸਟਾਫ ਮੈਂਬਰ ਵੱਲੋਂ ਡਾ ਜਗਜੀਤ ਸਿੰਘ ਨੂੰ ਜੀ ਆਇਆ ਨੂੰ ਆਖਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਜਟ ਵਿੱਚ ਸਿਹਤ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਖੇਤਰਾਂ ਲਈ ਠੋਸ ਯੋਜਨਾਵਾਂ ਨਜ਼ਰ ਨਹੀਂ ਆ ਰਹੀਆਂ -ਬਲਵੰਤ ਸ਼ਰਮਾ
Next article” ਸਮਾਜਿਕ ਚਿੰਤਾਵਾਂ ਵਿੱਚ ਗ੍ਰਸਤ ਪੁਸਤਕ – ਲਹੂ – ਲੁਹਾਣ”