ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਡਾ.ਬੀ. ਆਰ ਅੰਬੇਡਕਰ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਸਰਕਲ ਅੱਪਰਾ ਵਲੋਂ ਪਿੰਡ ਗੁੜਾ ਵਿਖੇ ਸਥਿਤ ਡਾ.ਅੰਬੇਡਕਰ ਪਾਰਕ ਵਿਚ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਹਨ ।ਇਸ ਮੌਕੇ ਬੋਲਦਿਆਂ ਕਮਲ ਕੁਮਾਰ ਚੱਕ ਸਾਹਬੂ, ਵਿਨੈ ਅੱਪਰਾ ਤੇ ਨਿਰਮਲ ਗੁੜਾ ਨੇ ਕਿਹਾ ਕਿ ਡਾ.ਬੀ. ਆਰ ਅੰਬੇਡਕਰ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਸਰਕਲ ਅੱਪਰਾ ਮੁੱਖ ਮਕਸਦ ਇਕਾਲੇ ‘ਚ ਵੱਧ ਤੋਂ ਵੱਧ ਪੜਨ ਵਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਉਨਾਂ ਦੀ ਮੱਦਦ ਕਰਨਾ ਤੇ ਵਾਤਾਵਰਣ ਨੂੰ ਬਚਾਉਣ ਲਊ ਵੱਧ ਤੋਂ ਵੱਧ ਬੂਟੇ ਲਗਾਉਣਾ ਹੈ | ਉਨਾਂ ਕਿਹਾ ਕਿ ਇਹ ਦੋਵੇਂ ਕਾਰਜ ਜੇਕਰ ਅਸੀਂ ਸਹੀ ਢੰਗ ਨਾਲ ਕਰ ਲੈਂਦੇ ਹਾਂ ਤਾਂ ਆਪਣਾ ਤੇ ਆਪਣੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਬਚਾ ਸਕਦੇ ਹਾਂ | ਉਨਾਂ ਅੱਗੇ ਕਿਹਾ ਕਿ ਆੁਣ ਵਾਲੇ ਦਿਨਾਂ ‘ਚ ਇਲਾਕੇ ਭਰ ‘ਚ ਹੋਰ ਵੀ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ ਜਾਣਗੇ | ਇਸ ਮੌਕੇ ਕਮਲ ਕੁਮਾਰ ਚੱਕ ਸਾਹਬੂ, ਵਿਨੇ ਕੁਮਾਰ ਬੰਗੜ, ਨਿਰਮਲ ਗੁੜਾ, ਹਰਬੰਸ ਲਾਲ, ਡਾ.ਸੋਮਨਾਥ ਪੰਚ, ਅਰਮਾਨ ਸੰਧੂ, ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly