ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਚੈਕਅੱਪ ਕੈਂਪ ਪਿੰਡ ਮੰਡੀ ਵਿਖੇ ਆਯੋਜਿਤ 

ਫਿਲੌਰ, ਅੱਪਰਾ (ਜੱਸੀ)-ਨਜ਼ਦੀਕੀ ਪਿੰਡ ਮੰਡੀ ਦੇ ਗੁਰਦੁਆਰਾ ਫਤੇਆਣਾ ਸਾਹਿਬ ਵਿਖੇ ਐਨ ਆਰ ਆਈ ਵੀਰ ਹਰਨੇਕ ਸਿੰਘ ਪੁੱਤਰ ਹਰਬੰਸ ਸਿੰਘ ਬੰਬੇ ਵਾਲੇ (ਯੂ ਕੇ) ਨਿਵਾਸੀ ਦੇ ਪਰਿਵਾਰ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੈਂਸਰ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਵਿੱਚ ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੌਰਾਨ ਔਰਤਾਂ ਤੇ ਮਰਦਾਂ ਦੇ ਸਰੀਰਾਂ ਦੀ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਲਈ ਜਾਂਚ ਲਈ ਮੈਮੋਗ੍ਰਾਫੀ ਟੈਸਟ, ਮਰਦਾਂ ਦੇ ਪੀ ਐਸ ਏ ਟੈਸਟ ਆਦਿ ਕੀਤੇ ਗਏ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆ। ਇਸ ਮੌਕੇ ਮਾਹਿਰ ਡਾਕਟਰਾਂ ਨੇ ਕੈਂਸਰ ਤੋਂ ਬਚਾਅ ਤੇ ਸਹੀ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸ ਅਵਤਾਰ ਸਿੰਘ ਲੰਬੜਦਾਰ,ਹਰਜੀਤ ਸਿੰਘ ਮੰਡੀ ,ਅਮਰੀਕ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ,ਵਿਨੋਦ ਭਾਰਦਵਾਜ, ਦੇਬਾ ਢਿੱਲੋ, ਬਿੱਲਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਪਨਾ ਅਮਲੀ ਦਾ
Next articleਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਪ੍ਰਧਾਨ ਜਤਿੰਦਰ ਸਿੰਘ ਨੇ ਸ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ