(ਸਮਾਜ ਵੀਕਲੀ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਗ਼ਰੀਬਾਂ, ਪੱਛੜਿਆਂ, ਦੱਬਿਆਂ ਕੁਚਲਿਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਇੱਕ 131ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ ਸਮਾਰੋਹ ਅਤੇ ਵਿਸਾਖੀ ਦਾ ਦਿਹਾੜਾ ਮਨਾਉਣ ਸਬੰਧੀ ਉਲੀਕੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਡਾ .ਬੀ .ਆਰ .ਅੰਬੇਡਕਰ ਟਰੱਸਟ ਦੇ ਫਾਊਂਡਰ ਮੈਂਬਰ ਮਾਸਟਰ ਰਣਜੀਤ ਸਿੰਘ ਹਠੂਰ ਨੇ ਦੱਸਿਆ ਕਿ ਟਰੱਸਟ ਦੇ ਪ੍ਰਧਾਨ ਮਾਸਟਰ ਸਰਬਜੀਤ ਸਿੰਘ ਹੇਰਾਂ , ਲੈਕਚਰਾਰ ਅਮਰਜੀਤ ਸਿੰਘ ਚੀਮਾ , ਮਾਸਟਰ ਸਤਨਾਮ ਸਿੰਘ ਹਠੂਰ , ਮਾਸਟਰ ਧਰਮਿੰਦਰ ਸਿੰਘ , ਹੈੱਡ ਮਾਸਟਰ ਸੰਤੋਖ ਸਿੰਘ, ਸ੍ਰੀ ਘੁਮੰਡਾ ਸਿੰਘ, ਸ੍ਰੀ ਅਮਰ ਨਾਥ ਗੋਲਡਨ ਅਤੇ ਮਸਤਾਨ ਸਿੰਘ ਜਗਰਾਉਂ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਹਰੇਕ ਵਰ੍ਹੇ ਦੀ ਤਰ੍ਹਾਂ ਇਸ ਵਰ੍ਹੇ ਵੀ ਇਹ ਪ੍ਰੋਗਰਾਮ ਡਾ . ਬੀ .ਆਰ .ਅੰਬੇਡਕਰ ਭਵਨ ਨੇਡ਼ੇ ਨਾਨਕਸਰ ਗੇਟ , ਮੋਗਾ ਰੋਡ, ਜਗਰਾਉਂ ਵਿਖੇ ਮਿਤੀ 14 ਅਪ੍ਰੈਲ ਨੂੰ ਸਵੇਰੇ 9:30 ਤੋਂ 11:30 ਵਜੇ ਤਕ ਮਨਾਇਆ ਜਾ ਰਿਹਾ ਹੈ ।ਜਿਸ ਵਿਚ ਹਲਕੇ ਦੀ ਵਿਧਾਇਕਾ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ( ਆਮ ਆਦਮੀ ਪਾਰਟੀ ) ,ਸ੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ (ਸ਼੍ਰੋਮਣੀ ਅਕਾਲੀ ਦਲ ) ਅਤੇ ਸ੍ਰੀ ਜਗਤਾਰ ਸਿੰਘ ਜੱਗਾ ਸਾਬਕਾ ਵਿਧਾਇਕ (ਕਾਂਗਰਸ )ਤੋਂ ਇਲਾਵਾ ਕਰਨਜੀਤ ਸਿੰਘ ਸੋਨੀ ਗਾਲਿਬ, ਕੁਲਦੀਪ ਸਿੰਘ ਡੱਲਾ ਅਤੇ ਸਾਧੂ ਸਿੰਘ ਤਪਰ (ਬਸਪਾ ) ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ।
HOME ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਅਤੇ ਵਿਸਾਖੀ ਦਿਹਾੜਾ ਜਗਰਾਉਂ ਵਿਖੇ...