*ਯੁੱਗ ਪੁਰਸ਼ ਬਾਬਾ ਸਾਹਿਬ *

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਅੰਬੇਡਕਰ ਜਿਹੇ ਯੁੱਗ ਪੁਰਸ਼ ਨੂੰ ਪ੍ਰਣਾਮ ਸਦਾ ਹੀ,
ਜੋ ਲਿਖਿਆ ਓਹਨਾਂ ਨੇ ਦੇਵੇ ਗਿਆਨ ਸਦਾ ਹੀ,
ਅੱਤ ਗਰੀਬੀ ਚੋਂ ਉੱਠ ਕੇ ਓਹਨਾਂ ਕੀਤੀ ਪੜਾਈ,
ਪੜਨ ਨਾ ਦੇਣ ਸਮਾਜ ਦੇ ਰਾਖੇ ਫਿਰ ਵੀ ਕਰੀ ਪੜਾਈ,
ਵਿੱਦਿਆ ਦਾ ਗਿਆਨ ਓਹਨਾਂ ਨੇ ਹਾਸਿਲ ਕੀਤਾ,
ਵੱਡੇ ਹੰਕਾਰੀ ਲੋਕਾਂ ਨੇ ਬੜਾ ਵਿਰੋਧ ਸੀ ਕੀਤਾ,
ਸਮਾਜ ਦਾ ਤੇ ਕੌਮ ਦਾ ਓਹਨਾਂ ਨੇ ਭਲਾ ਸੀ ਕੀਤਾ,
ਆਪਣੇ ਬੱਚੇ ਗਵਾ ਲਏ ਕਦੇ ਜਿਕਰ ਨਾ ਕੀਤਾ,
ਓਹਨਾਂ ਦਾ ਸੀ ਦਰਦ ਜੋ ਕੌਮ ਲਈ ਕੌੜਾ ਘੁੱਟ ਪੀਤਾ,
ਸਮਾਜ ਦੀ ਖਾਤਰ ਬੱਚਿਆਂ ਦਾ ਦਰਦ ਭੁਲਾ ਕੇ,
ਚੰਗੀ ਵਿੱਦਿਆ ਲਈ ਤੇ ਕਈ ਡਿਗਰੀਆਂ ਪਾਕੇ,
ਫੇਰ ਓਹਨਾਂ ਨੇ ਸਮਾਜ ਦਾ ਭਲਾ ਸੀ ਕੀਤਾ,
ਵੱਡੇ ਵੱਡੇ ਹੰਕਾਰੀਆਂ ਨੂੰ ਸੀ ਪਾਸੇ ਕੀਤਾ,
ਦੱਬੇ ਕੁਚਲੇ ਲੋਕ ਸੀ ਗੁਲਾਮੀ ਸਮਾਜ ‘ ਚ ਕਰਦੇ,
ਕੋਈ ਓਹਨਾਂ ਦੇ ਦੁੱਖ ਦਰਦ ਨਾ ਪੁੱਛੇ ਸੀ ਰਹਿੰਦੇ ਮਰਦੇ,
ਪਸ਼ੂਆਂ ਵਰਗਾ ਜੀਵਨ ਦੇਖ, ਉਹਨਾਂ ਨੇ ਪ੍ਰਣ ਸੀ ਕੀਤਾ,
ਦੱਬੇ ਕੁਚਲੇ ਲੋਕਾਂ ਨੂੰ ਪੜਾਈ ਦਾ ਅਧਿਕਾਰ ਸੀ ਦਿੱਤਾ,
ਔਰਤ ਸਮਾਜ ਦੀ ਸਿਰਜਣ ਓਹਨੂੰ ਹੱਕ ਲੈ ਕੇ ਦਿੱਤੇ,
ਕਰੇ ਭਾਵੇਂ ਕੋਈ ਯਾਦ ਨਾ ਨੌਕਰੀ ਲਾ ਦਿੱਤੇ,
ਦਰਦ ਸੀ ਲੋਕਾਂ ਦੇ ਜੀਵਨ ‘ ਚ ਅੰਤਾਂ ਦਾ ਭਰਿਆ,
ਤਾਂ ਹੀ ਭੀਮ ਰਾਓ ਅੰਬੇਦਕਰ ਸੀ ਮਸੀਹਾ ਬਣਿਆ,
ਦਵਾ ਕੇ ਹੱਕ ਬਰਾਬਰੀ ਲਈ ਸੰਘਰਸ਼ ਸੀ ਕਰਿਆ,
ਸਿੱਖਿਆ ਦੁੱਧ ਸ਼ੇਰਨੀ ਦਾ ਓਹਨਾਂ ਨਾਂ ਸੀ ਧਰਿਆ,
ਜਿਹੜਾ ਪੀਂਦਾ ਇਹ ਦੁੱਧ ਸ਼ੇਰ ਵਾਂਗ ਹੈ ਵਰਿਆ,
ਸਮਾਜ ਦੀ ਤਰੱਕੀ ਵਾਸਤੇ ਜੀਵਨ ਲੇਖੇ ਲਾਇਆ,
ਦੱਬੇ ਕੁਚਲੇ ਲੋਕਾਂ ਦਾ ਅੰਬੇਡਕਰ ਮਸੀਹਾ ਅਖਵਾਇਆ,
ਧਰਮਿੰਦਰ ਅਜਿਹੇ ਸੂਰਮੇ ਕਦੇ ਹੀ ਦੁਨੀਆਂ ਤੇ ਆਉਂਦੇ,
ਫੇਰ ਸਦੀਆਂ ਦੇ ਲਈ ਅਪਣਾ ਨੇ ਨਾਂ ਚਮਕਾਉਂਦੇ,
ਬਲ ਬੁੱਧੀ ਦੇ ਜ਼ੋਰ ਤੇ ਬਾਬਾ ਸਾਹਿਬ ਅਖਵਾਉਂਦੇ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

Previous articleਵਿਸਾਖੀ ਵਾਲਾ ਦਿਨ
Next articleਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਅਤੇ ਵਿਸਾਖੀ ਦਿਹਾੜਾ ਜਗਰਾਉਂ ਵਿਖੇ ਮਨਾਇਆ ਜਾਵੇਗਾ —–