ਤੁਹਾਡਾ ਸਮਾਜਿਕ ਸੇਵਾ ਪ੍ਰਤੀ ਸਮਰਪਣ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ -ਪ੍ਰਿੰਸੀਪਲ ਆਸ਼ਾ ਰਾਣੀ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਕਲੱਬ ਕਪੂਰਥਲਾ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਪ੍ਰਿੰਸੀਪਲ ਆਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਮਹੀਨਾਵਾਰ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਗਿਆ । ਕੈਂਪ ਇੰਨਚਾਰਜ ਦਵਿੰਦਰ ਕੌਰ ਅਨੁਸਾਰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ “ਸਵੱਛ ਭਾਰਤ ਅਭਿਆਨ” ਤਹਿਤ ਆਪਣੇ ਘਰ ,ਸਕੂਲ ਅਤੇ ਆਲੇ-ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਗਰਮੀਆਂ ਦੇ ਮੌਸਮ ਤੋਂ ਬਚਾਅ ਕਰਨ ਲਈ ਇਹ ਜਰੂਰੀ ਹੈ ਕਿ ਵੱਧ ਤੋਂ ਵੱਧ ਪਾਣੀ ਪੀਤਾ ਜਾਵੇ। ਹਰ ਰੋਜ਼ ਇਸ਼ਨਾਨ ਕਰਨ ਅਤੇ ਆਪਣੇ ਸਰੀਰ ਨੂੰ ਸਾਫ ਅਤੇ ਸੁਰੱਖਿਅਤ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਸਮੇਂ ਵਲੰਟੀਅਰ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਆਪਣੇ ਸੁਨੇਹੇ ਵਿੱਚ ਪ੍ਰਿੰਸੀਪਲ ਆਸ਼ਾ ਰਾਣੀ ਨੇ ਕਿਹਾ ਕਿ “ਤੁਹਾਡਾ ਸਮਾਜਿਕ ਸੇਵਾ ਪ੍ਰਤੀ ਸਮਰਪਣ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਸਫਾਈ ਮੁਹਿੰਮ ਦੇ ਆਯੋਜਨ ਵਿੱਚ ਤੁਹਾਡੇ ਯਤਨਾਂ ਨੇ ਸਾਡੇ ਆਲੇ ਦੁਆਲੇ ਦੇ ਮਾਹੌਲ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਵੱਖ-ਵੱਖ ਐਨ.ਐਸ.ਐਸ ਪ੍ਰੋਗਰਾਮਾਂ ਵਿੱਚ ਤੁਹਾਡੀ ਭਾਗੀਦਾਰੀ ਮਿਸਾਲੀ ਰਹੀ ਹੈ, ਜੋ ਤੁਹਾਡੀ ਲੀਡਰਸ਼ਿਪ ਅਤੇ ਟੀਮ ਵਰਕ ਨੂੰ ਦਰਸਾਉਂਦੀ ਹੈ। ਤੁਹਾਡੀ ਐਨ ਐਸ ਐਸ ਯੂਨਿਟ ਵਿੱਚ ਹੋ ਰਹੀ ਮਿਹਨਤ ਲਈ ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਤੁਹਾਡੇ ਯਤਨਾਂ ਨਾਲ ਐਨ ਐਸ ਐਸ ਯੂਨਿਟ ਨੇ ਬਹੁਤ ਸਾਰੇ ਲੋਕਾਂ ਦੀ ਜੀਵਨ ਵਿੱਚ ਬਦਲਾਅ ਕੀਤਾ ਹੈ। ਇਸ ਸਮੇਂ ਇਸ ਕੈਂਪ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਤੋਂ ਇਲਾਵਾ ਰਣਜੀਤ ਕੌਰ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ, ਰਜਿੰਦਰ ਕੌਰ ਜੂਨੀਅਰ ਅਸਿਸਟੈਂਟ ,ਸਤਪਾਲ , ਅਮਨਦੀਪ ਕੌਰ, ਮਨਦੀਪ ਕੁਮਾਰ ,ਦਿਲਬਾਗ ਸਿੰਘ ,ਸੰਤ ਰਾਮ , ਗੁਰਪ੍ਰੀਤ ਸਿੰਘ, ਸ਼ੁਸ਼ੀਲ ਕੁਮਾਰ ਅਤੇ ਮਲਕੀਤ ਸਿੰਘ ਕੈਂਪਸ ਮੈਨੇਜਰ ਸਮੇਤ ਸਮੂਹ ਸਟਾਫ ਹਾਜ਼ਰ ਸਨ।






