ਪੁੱਤ ਦਾ ਬਚਪਨ

ਜੇ.ਐਸ.ਮਹਿਰਾ

(ਸਮਾਜ ਵੀਕਲੀ)

 ਕੇਸਾਂ ਦੀਆਂ ਲੰਬੀਆਂ ਤਰੀਕਾਂ ਨੇ,
ਮੇਰੇ ਪੁੱਤ ਦਾ ਬਚਪਨ ਖੋਹ ਲਿਆ, ਉਹ ਭੁੱਲਿਆ ਨਹੀਂ ਆਪਣੀ ਪਾਪਾ ਨੂੰ, ਉਹਨੂੰ ਉਹਦੇ ਨਾਨਕਿਆਂ ਨੇ ਖੋਹ ਲਿਆ,
ਉਹਨੂੰ ਨਵੀਂ ਦੁਨਿਆ ਨੇ ਮੋਹ ਲਿਆ.!
ਅਜੇ ਬਿਸਕੁਟ,ਚਾਕਲੇਟ,ਟਾਫੀਆਂ ਦਾ,
ਉਹਨੂੰ ਸਵਾਦ ਚਖਾਉਣਾ ਸੀ,
ਉਹਦੇ ਤੁਤਲੇ- ਤੁਤਲੇ ਬੋਲਾਂ ਚੋਂ,
ਪਾਪਾ ਪਾਪਾ  ਅਖਵਾਉਣਾ ਸੀ,
 ਲਾਲਚ ਦੇ ਮਾਰੇ ਲੋਕਾਂ ਨੇ,
 ਉਹਨੂੰ ਬੁੱਕਲ ਵਿੱਚ ਲੁਕੋ ਲਿਆ, ਉਹ ਭੁੱਲਿਆ ਨਹੀਂ ਆਪਣੇ ਪਾਪਾਂ ਨੂੰ, ਉਹਨੂੰ ਉਹਦੇ ਨਾਨਕਿਆਂ ਨੇ ਖੋਹ ਲਿਆ..
 ਮੇਰਾ ਪੁੱਤ ਤਾਂ ਵਾਪਸ ਆ ਜਾਊਗਾ, ਉਹਦਾ ਬਚਪਨ ਵਾਪਸ ਨਹੀਂ ਆਉਣਾ,
 ਉਹਦੇ ਨੰਨੇ ਮੁੱਨੇ ਨੇ ਪੈਰਾਂ ਨੇ,
 ਮੇਰੇ ਵਿਹੜਾ ਨਹੀਂ ਪਾਉਣਾ,
ਇਹ ਸੋਚ ਕੇ “ਜੱਸੀ ਸ਼ਾਇਰ” ਨੇ,
ਮੁੱਖ ਹੰਝੂਆਂ ਦੇ ਨਾਲ ਧੋ ਲਿਆ,
ਉਹ ਭੁੱਲਿਆ ਨਹੀਂ ਆਪਣੇ ਪਾਪਾ ਨੂੰ, ਉਹਨੂੰ ਉਹਦੇ ਨਾਨਕਿਆਂ ਨੇ ਖੋਹ ਲਿਆ,
ਉਹਨੂੰ ਨਵੀਂ ਦੁਨੀਆਂ ਨੇ ਮੋਹ ਲਿਆ…!
ਜੇ.ਐਸ.ਮਹਿਰਾ,
ਪਿੰਡ ਤੇ ਡਾਕਘਰ ਬੜੋਦੀ,
 ਤਹਿਸੀਲ ਖਰੜ,ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ  140110 ਮੋਬਾਇਲ ਨੰਬਰ 95-92430-420

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਖੋਜੇਵਾਲ ਵਲੋਂ ਅੰਬੇਡਕਰ ਚਿੰਤਕ ਤੇ ਉੱਘੇ ਸਮਾਜ ਸੇਵੀ ਧਰਮ ਪਾਲ ਪੈੰਥਰ ਸਨਮਾਨਿਤ 
Next articleमणिपुर में महिलाओं को निर्वस्त्र घुमाने और गैंगरेप की घटना के प्रतिरोध में #मणिपुर हम शर्मिंदा हैं के शीर्षक से दखल सङ्गठन की ओर से कैंडल मार्च और सभा आयोजित हुई