
ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਡਾ. ਬੀ.ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ‘ਚ ਬਣੇ ਸੈਂਟਰ ਵਿਖੇ ਪ੍ਰਬੁੱਧ ਭਾਰਤ ਫਾਊਡੇਸ਼ਨ ਵੱਲੋਂ “ਡਾ. ਅੰਬੇਡਕਰ ਦਾ ਜੀਵਨ ਅਤੇ ਸੰਘਰਸ਼ ” ਪੁਸਤਕ ‘ਤੇ 16ਵੀਂ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਦੇ ਵਿਦਿਆਰਥੀ ਸ਼ਾਮਿਲ ਹੋਏ। ਪੇਪਰ ਲੈਣ ਆਏ ਅਧਿਆਪਕ ਸ੍ਰੀ ਸੋਮ ਨਾਥ ਆਬਾਦਪੁਰਾ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੁਸਤਕ ਪ੍ਰਤੀਯੋਗਤਾ ਦਾ ਮੁੱਖ ਮਕਸਦ ਡਾ. ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ,ਤਾਂ ਜੋ ਤੁਸੀਂ ਵੀ ਬਾਬਾ ਸਾਹਿਬ ਵਾਂਗ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਅਤੇ ਪੜ੍ਹਾਈ ਵਿੱਚ ਅੱਗੇ ਵੱਧਣ ਲਈ ਵੱਧ ਤੋਂ ਵੱਧ ਸਖਤ ਮੇਹਨਤ ਅਤੇ ਕੋਸ਼ਿਸ਼ ਕਰਨ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵੱਲੋਂ ਸ਼੍ਰੀ ਸੋਮ ਨਾਥ ਆਬਾਦਪੁਰਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।ਜਿਹੜੇ ਭਾਰੀ ਬਾਰਿਸ਼ ਦੀ ਪਰਵਾਹ ਨਾ ਕਰਦੇ ਹੋਏ ਬਾਬਾ ਸਾਹਿਬ ਜੀ ਦੇ ਕਾਰਵਾਂ ਤੇ ਮਿਸ਼ਨ ਨੂੰ ਅੱਗੇ ਤੋਰਨ ਲਈ, ਇਮਾਨਦਾਰੀ ਨਾਲ ਆਪਣੀ ਨਿਰਸਵਾਰਥ ਡਿਊਟੀ ਨਿਭਾਉਣ ਆਏ ਹਨ। ਪ੍ਰਿੰਸੀਪਲ ਜੱਸਲ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸੰਘਰਸ਼ਾਂ, ਯਤਨਾਂ ਅਤੇ ਸੰਵਿਧਾਨਕ ਹੱਕਾਂ ਸਦਕਾ ਸਾਨੂੰ ਸਮਾਨਤਾ,ਸੁਤੰਤਰਤਾ ਅਤੇ ਭਾਈਚਾਰਾ ਪ੍ਰਦਾਨ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਵੀ ਵਿਦਿਆਰਥੀ ਆਪਣੇ ਦ੍ਰਿੜ ਸੰਕਲਪ ਅਤੇ ਦ੍ਰਿੜ ਇਰਾਦੇ ਨਾਲ ਪੇਪਰ ਪਾਉਣ ਲਈ ਆਏ। ਇਸ ਮੌਕੇ ‘ਤੇ ਸ਼੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਜਰਮਨੀ ਨੇ ਵੋਆਇਸ ਮੈਸੇਜ ਰਾਹੀਂ ਵਿਦਿਆਰਥੀਆਂ ਨੂੰ ਵਧੀਆ ਵਧੀਆ ਪੇਪਰ ਕਰਨ ਅਤੇ ਚੰਗੇ ਨੰਬਰ ਪ੍ਰਾਪਤ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪੇਪਰ ਖਤਮ ਹੋਣ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਅਧਿਆਪਕ ਸੋਮ ਨਾਥ ਆਬਾਦਪੁਰਾ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਸ੍ਰੀ ਬਖਸ਼ੀਸ਼ ਚੰਦਰ ਮਹਿਮੀ (ਰਿਟਾ.) ਟੈਲੀਫੋਨ ਵਿਭਾਗ, ਸ੍ਰੀ ਮਦਨ ਲਾਲ ਮਹਿਮੀ ਮੁਲਾਜ਼ਮ ਮਿਲਟਰੀ ਹਸਪਤਾਲ ਜਲੰਧਰ ਕੈਂਟ, ਸ. ਮਨਜੀਤ ਸਿੰਘ (ਆਟੋ ਡਰਾਈਵਰ) ਜੀ ਨੂੰ ਵੀ ਪ੍ਰਿੰਸੀਪਲ ਵੱਲੋਂ ਸਰੋਪਿਆ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਇਸ ਕਾਰਜ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਇਹਨਾਂ ਤੋਂ ਇਲਾਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ, ਸਕੂਲ ਦਾ ਟੀਚਿੰਗ ਸਟਾਫ ਸ੍ਰੀਮਤੀ ਮਮਤਾ ਰਾਣੀ, ਬਲਜੋਤ ਕਲੇਰ, ਜੋਤੀ , ਕੀਰਤੀ ਜੱਸਲ ਅਤੇ ਸ਼੍ਰੀਮਤੀ ਦਇਆ ਰਾਣੀ ਨੇ ਵੀ ਪੂਰਨ ਸਹਿਯੋਗ ਦਿੱਤਾ। ਪ੍ਰਿੰਸੀਪਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ । ਸਕੂਲ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਤੇ ਮਹਿਮਾਨਾਂ ਲਈ ਸਮੋਸਿਆਂ ਤੇ ਕੋਲਡ ਡਰਿੰਕ ਦਾ ਲੰਗਰ ਅਟੁੱਟ ਵਰਤਾਇਆ ਗਿਆ।
ਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ 16ਵੀਂ ਪੁਸਤਕ ਪ੍ਰਤਿਯੋਗਤਾ ਕਰਵਾਈ ਗਈ *ਬਾਬਾ ਸਾਹਿਬ ਜੀ ਦੇ ਸੰਘਰਸ਼ਾਂ ਸਦਕਾ ਸਾਨੂੰ ਸਮਾਨਤਾ ਪ੍ਰਾਪਤ ਹੋਈ-ਪ੍ਰਿੰ. ਜੱਸਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



