HOME ਬੁੱਧ ਵਿਹਾਰ ਸੋਫੀ ਪਿੰਡ ਸੈਂਟਰ ‘ਚ “ਡਾ. ਅੰਬੇਡਕਰ ਜੀ ਦੇ ਜੀਵਨ ਸੰਘਰਸ਼’...

ਬੁੱਧ ਵਿਹਾਰ ਸੋਫੀ ਪਿੰਡ ਸੈਂਟਰ ‘ਚ “ਡਾ. ਅੰਬੇਡਕਰ ਜੀ ਦੇ ਜੀਵਨ ਸੰਘਰਸ਼’ ਪੁਸਤਕ ‘ਤੇ ਪੇਪਰ ਹੋਇਆ

2

 ਜਲੰਧਰ,  (ਸਮਾਜ ਵੀਕਲੀ)  ( ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਸੋਫੀ ਪਿੰਡ ਸੈਂਟਰ ਵਿੱਚ ਪ੍ਰਬੁੱਧ ਭਾਰਤ ਫਾਊਡੇਸ਼ਨ ਵੱਲੋਂ 16ਵਾਂ ਕੰਪਟੀਸ਼ਨ “ਡਾ ਅੰਬੇਡਕਰ ਜੀਵਨ ਸੰਘਰਸ਼ ‘ਪੁਸਤਕ ‘ਤੇ ਕਰਵਾਇਆ ਗਿਆ। ਜਿਸ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਦੇ ਵਿਦਿਆਰਥੀਆਂ ਨੇ ਪੇਪਰ ਦਿੱਤੇ। 50 ਦੇ ਕਰੀਬ ਵਿਦਿਆਰਥੀ ਹਾਜ਼ਰ ਹੋਏ। ਉਪਰੰਤ ਬੁੱਧ ਵੰਦਨਾ, ਤ੍ਰੀਸ਼ਰਨ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।ਇਸ ਮੌਕੇ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿਹੜਾ ਉਪਰਾਲਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਯੁੱਗ ਪੁਰਸ਼, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤਾ ਗਿਆ, ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਇਸ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਉੱਚਾ ਹੋਵੇਗਾ ਅਤੇ ਉਹ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਹੋਰ ਮਿਹਨਤ ਅਤੇ ਕੋਸ਼ਿਸ਼ ਕਰਨਗੇ । ਉਹਨਾਂ ਪੇਪਰ ਲੈਣ ਆਏ ਅਧਿਆਪਕ ਸ੍ਰੀ ਰਾਜ ਕੁਮਾਰ ਆਬਾਦਪੁਰਾ ਦਾ ਧੰਨਵਾਦ ਕੀਤਾ, ਜੋ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਸੱਚੇ -ਸੁੱਚੇ ਸਿਪਾਹੀ ਹੋਣ ‘ਤੇ ਭਾਰੀ ਬਾਰਿਸ਼ ਵਿੱਚ ਵੀ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹਨ। ਸ੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਜਰਮਨੀ ਨੇ ਬੁਆਇਸ ਮੈਸੇਜ ਰਾਹੀਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪੇਪਰ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਫਰੂਟ ਵੀ ਵੰਡੇ ਗਏ। ਇਹਨਾਂ ਤੋਂ ਇਲਾਵਾ ਗੁਰਮੀਤ ਸਾਂਪਲਾ, ਚਮਨ ਸਾਂਪਲਾ, ਮਾਸਟਰ ਰਾਮ ਲਾਲ, ਨਰੇਸ਼ ਸਾਂਪਲਾ ,ਐਡਵੋਕੇਟ ਰਾਜਕੁਮਾਰ ਬੈਂਸ ਚੱਚੋਵਾਲ, ਸ਼੍ਰੀਮਤੀ ਮਨਜੀਤ ਕੌਰ ਸਾਂਪਲਾ ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਹਾਜ਼ਰ ਸਨ।

Previous articleਬੁੱਧ ਚਿੰਤਨ / ਕਵਿਤਾ ਦੇ ਜੇਠ
Next articleਡਾ. ਅੰਬੇਡਕਰ ਸਕੂਲ ਬੁਲੰਦਪੁਰ ‘ਚ 16ਵੀਂ ਪੁਸਤਕ ਪ੍ਰਤਿਯੋਗਤਾ ਕਰਵਾਈ ਗਈ *ਬਾਬਾ ਸਾਹਿਬ ਜੀ ਦੇ ਸੰਘਰਸ਼ਾਂ ਸਦਕਾ ਸਾਨੂੰ ਸਮਾਨਤਾ ਪ੍ਰਾਪਤ ਹੋਈ-ਪ੍ਰਿੰ. ਜੱਸਲ