ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) : ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ , ਭਾਰਤੀ ਨਾਰੀ ਦੇ ਮੁਕਤੀ ਦਾਤਾ , ਦਲਿਤਾਂ ਦੇ ਮਸੀਹਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਮਹਾਂ ਪ੍ਰੀਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਹੇਠਲੇ ਹਾਲ ਵਿੱਚ ਜੋ ਮੁਹੱਲਾ ਭੀਮ ਰਾਓ ਕਲੋਨੀ ਬੰਗਾ ਵਿਖੇ ਸਥਿਤ ਹੈ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਤੋਂ ਪਹਿਲਾਂ ਬਾਬਾ ਸਾਹਿਬ ਜੀ ਦੇ ਆਦਮ ਕੱਦ ਬੁੱਤ ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ ਗਈਆਂ। ਫੁੱਲ ਮਾਲਾਵਾਂ ਭੇਂਟ ਕਰਨ ਵਾਲਿਆਂ ਵਿੱਚ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ , ਡਾ ਅਜੇ ਬਸਰਾ , ਡਾ ਸੁਖਵਿੰਦਰ ਹੀਰਾ , ਡਾ ਨਰੰਜਣ ਪਾਲ ਹੀਓਂ , ਬਸਪਾ ਆਗੂ ਪ੍ਰਵੀਨ ਬੰਗਾ , ਮਾ ਲਖਵਿੰਦਰ ਭੌਰਾ , ਮੈਡਮ ਰਵਿੰਦਰ ਮਹਿੰਮੀ , ਮਾ ਰਾਮ ਕਿਸ਼ਨ ਪੱਲੀ ਝਿੱਕੀ , ਯੋਗ ਰਾਜ ਪੱਦੀ ਮੱਠ ਵਾਲੀ , ਮਲਕੀਤ ਮੰਢਾਲੀ , ਚਰਨਜੀਤ ਮੰਢਾਲੀ , ਕੁਲਦੀਪ ਬਹਿਰਾਮ , ਮਨੋਹਰ ਕਮਾਮ , ਹਰਜਿੰਦਰ ਲੱਧੜ , ਮਨਜੀਤ ਕੁਮਾਰ ਸੋਨੂੰ ਅਤੇ ਡਾ ਅਮਰੀਕ ਸਿੰਘ ਆਦਿ ਸ਼ਾਮਲ ਸਨ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਅਕਸ਼ੈ ਜਲੋਵਾ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਆਜ਼ਾਦ ਭਾਰਤ ਲਈ ਲਿਖਿਆ ਸੰਵਿਧਾਨ ਦੁਨੀਆਂ ਭਰ ਦੇ ਸੰਵਿਧਾਨਾਂ ਵਿੱਚੋਂ ਬੇਹਤਰ ਸੰਵਿਧਾਨ ਮੰਨਿਆ ਜਾਂਦਾ ਹੈ ਜੋ ਭਾਰਤ ਦੇਸ਼ ਨੂੰ ਆਪਸੀ ਏਕਤਾ ਬਣਾਈ ਰੱਖਣ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ । ਪ੍ਰੋਫ਼ੈਸਰ ਜਲੋਵਾ ਬੜੀ ਵਿਸਥਾਰ ਪੂਰਵਕ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਚਾਨਣਾ ਪਾਇਆ । ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਅਜੇ ਬਸਰਾ ਨੇ ਵੱਖ-ਵੱਖ ਸਮਿਆਂ ਤੇ ਆਜ਼ਾਦੀ ਤੋਂ ਪਹਿਲਾਂ ਹੋਈਆਂ ਮਰਦਮਸ਼ੁਮਾਰੀਆਂ ਵਾਰੇ ਚਾਨਣਾ ਪਾਇਆ । ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਬਸਪਾ ਆਗੂ ਪ੍ਰਵੀਨ ਬੰਗਾ , ਰਾਮ ਕਿਸ਼ਨ ਪੱਲੀ ਝਿੱਕੀ ਅਤੇ ਹਰਜਿੰਦਰ ਲੱਧੜ ਆਦਿ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਡਾ ਕਸ਼ਮੀਰ ਚੰਦ ਪ੍ਰਧਾਨ ਡਾ ਅੰਬੇਡਕਰ ਬੁੱਧਿਸਟ ਟਰੱਸਟ ਨੇ ਜਿਥੇ ਆਪਣੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ ਉਥੇ ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਬੁੱਧੀਜੀਵੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਮਾਸਟਰ ਲਖਵਿੰਦਰ ਭੌਰਾ ਨੇ ਬਾ ਖ਼ੂਬੀ ਨਿਭਾਈ । ਇਸ ਮੌਕੇ ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਨਾਲ ਸਬੰਧਤ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ । ਸਮਾਗਮ ਵਿੱਚ ਡਾ ਸੁਰਿੰਦਰ ਕੁਮਾਰ ਐਗਰੀਕਲਚਰ ਅਫਸਰ , ਰਾਮ ਜੀਤ ਜੇ ਈ, ਦਵਿੰਦਰ ਪਾਲ ਕਾਨੂੰਗੋ , ਡਾ ਇੰਦਰਜੀਤ ਕਜਲਾ , ਸੁਰਿੰਦਰ ਮੋਹਨ ਭਰੋ ਮਜਾਰਾ , ਜੈ ਪਾਲ ਸੁੰਡਾ , ਪ੍ਰਕਾਸ਼ ਚੰਦ ਬੈਂਸ , ਮਹਿੰਦਰ ਪਾਲ ਬੈਂਸ ਅਤੇ ਡਾ ਮੋਹਨ ਬੀਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly