“ਪਿੰਡ ਨਹੀਓ ਭੁੱਲੇ”

ਸੰਦੀਪ ਸਿੰਘ"ਬਖੋਪੀਰ "

(ਸਮਾਜ ਵੀਕਲੀ)

\ਟੱਪ,ਪਥਵਾੜਾ,ਮੱਕੀ,ਚਰੀਆਂ,ਤੇ ਬਾਜਰਾ,
ਚੁੱਲ੍ਹਾ-ਚੌਕਾਂ, ਹਾਰਾ,ਦੁੱਧ ਕਾੜ੍ਹਣੀ,ਦਾ ਕੜਿ੍ਆਂ,
ਬਲ਼ਦਾ ਦੀ ਜੋੜੀ ਜਿਹੜੀ,ਮੱਕੀ,ਚਰੀ ਬੀਜ਼ਦੀ,
ਟਾਈਂ ਕੋਟ ਪਾਕੇ ਅੱਜ, ਗੱਡੀਆਂ ਚੁ ਬੈਠ ਗਏ,
ਬਲ਼ਦਾ ਤੇ ਪਾਏ ਉਹ ਝੁੱਲ, ਨਹੀਓ ਭੁੱਲੇ।
ਪੁਰਾਣੇ,ਰਜਵਾਹੇ,ਖੂਹ-ਟਿੰਡਾਂ ਨਹੀਓ ਭੁੱਲੇ,
ਕੱਚਿਆਂ ਤੋਂ ਪੱਕੇ ਵਾਲੇ ਹੋ ਗਏ ਸ਼ਹਿਰੀਂ ਆਣਕੇ,
ਬੇਬੇ-ਬਾਪੂ,ਚਾਚੇ-ਤਾਏ, ਪਿੰਡ ਨਹੀਓ ਭੁੱਲੇ,
ਪਾਥੀਆਂ,ਗੁਹਾਰੇ, ਸਾਡੇ ਕੁੱਪ ਨੇ ਖਿਆਲਾਂ ਵਿੱਚ,
ਸਿਆਲ ਦੀਆਂ ਰਾਤਾਂ,ਤਨ-ਮਨ ਸੀਨਾਂ ਠਾਰਿਆ,
ਜੇਠ-ਹਾੜ੍ਹ ਵਾਲੀ ਆਪਾਂ, ਧੁੱਪ‌ ਨਹੀਓ ਭੁੱਲੇ,
ਨਾਈਂ, ਤਰਖਾਣ,ਮੋਚੀ, ਦਰਜ਼ੀ,ਨੇ ਚੇਤੇ ਸਭ,
ਭੱਠੀ ਦੀਆਂ ਖਿੱਲ੍ਹਾਂ, ਹਲਵਾਈ ਨਹੀਓ ਭੁੱਲੇ।
ਕੁਸ਼ਤੀਆਂ,ਅਖਾੜੇ,ਸਿੰਝਾਂ, ਮੇਲਿਆਂ ਤੇ ਰੌਣਕਾਂ,
ਬਲ਼ਦਾ ਦੇ ਨਾਲ ਜਿਹੜੇ, ਜਾਕੇ ਆਪਾ ਗੇੜ੍ਹਦੇ ਸੀ,
ਤੂਤਾਂ ਵਾਲਾ ਖੇਤ, ਖੂਹ ਟਿੰਡ ਨਹੀਓ ਭੁੱਲੇ।
ਪਿੱਪਲ,ਬਰੋਟੇ,ਨਿੰਮ,ਡੇਕ ਚੇਤੇ, ਟਾਹਲੀਆਂ,
ਸੰਦੀਪ ਨੇ ਵਿਸਾਰੇਂ ਚੇਤਿਆਂ ਚੋਂ ਮਾੜੇ ਪਲ ਸਦਾ,
ਆਪਾਂ ਯਾਦਾਂ ਚੁ ਸਮਾਏ ਉਹ ਪਿੰਡ ਨਹੀਓ ਭੁੱਲੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਹਾਣੀ- “ਤੂੰ ਨਿਕਲ ਬਾਹਰ”
Next article“ਭ੍ਰਿਸ਼ਟਾਚਾਰ”