ਆਰ.ਸੀ.ਐਫ ਦੇ ਸਰਕਾਰੀ ਸਮਾਰਟ ਸਕੂਲਾਂ ਚ ਲੱਗੀ ਗਣਿਤ ਮੇਲੇ ਦਾ ਡਿਪਟੀ ਡੀ ਈ ਓ ਸੈਕੰਡਰੀ ਵੱਲੋਂ ਕੀਤਾ ਨਿਰੀਖਣ

ਕੈਪਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਲੱਗੇ ਗਣਿਤ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਤੇ ਉਨ੍ਹਾਂ ਦੇ ਨਾਲ ਖੜ੍ਹੇ ਪ੍ਰਿੰਸੀਪਲ ਰਵਿੰਦਰ ਕੌਰ ਲੈਕਚਰਾਰ ਸੁਨੀਲ ਬਜਾਜ ਸਤਵਿੰਦਰ ਸਿੰਘ ਢਿੱਲੋਂ ਤੇ ਹੋਰ

ਗਣਿਤ ਮੇਲਿਆਂ ਨੇ ਵਿਦਿਆਰਥੀਆਂ ਨੂੰ ਸੌਖੇ ਵਿਸ਼ੇ ਪ੍ਰਤੀ ਉਤਸ਼ਾਹਿਤ ਕੀਤਾ ਹੈ-ਬਿਕਰਮਜੀਤ ਥਿੰਦ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਚ ਲੱਗ ਰਹੇ ਗਣਿਤ ਮੇਲਿਆਂ ਨੇ ਵਿਦਿਆਰਥੀਆਂ ਨੂੰ ਸੌਖੇ ਵਿਸ਼ੇ ਪ੍ਰਤੀ ਉਤਸ਼ਾਹਿਤ ਕੀਤਾ ਹੈ। ਇਹ ਵਿਚਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਰ.ਸੀ.ਐਫ ਹੁਸੈਨਪੁਰ ਵਿਖੇ ਲਗਾਏ ਗਏ ਗਣਿਤ ਮੇਲੇ ਦੇ ਨਿਰੀਖਣ ਦੌਰਾਨ ਪ੍ਰਗਟ ਕੀਤੇ। ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਵਾਈ ਤੇ ਲੈਕਚਰਾਰ ਰੇਨੂੰ ਭੰਡਾਰੀ ਤੇ ਜਸਵੰਤ ਸਿੰਘ ਮੈਥ ਮਾਸਟਰ ਦੀ ਦੇਖ ਰੇਖ ਲੱਗੇ ਇਸ ਮੇਲੇ ਵਿਚ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਨਾਲ ਸਬੰਧਤ ਵਰਕਿੰਗ ਮਾਡਲ ਪੇਸ਼ ਕੀਤੇ ਅਤੇ ਮੁੱਖ ਮਹਿਮਾਨ ਨੂੰ ਮਾਡਲਾਂ ਸਬੰਧੀ ਵਿਸਥਾਰਪੂਰਵਕ ਵੇਰਵੇ ਦਿੱਤੇ ।

ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦੀਪ ਸਿੰਘ ਗਿੱਲ ਵੱਲੋਂ ਜ਼ਿਲ੍ਹੇ ਦੇ 9 ਬਲਾਕਾਂ ਚ ਵੱਖ ਵੱਖ ਮਿਤੀਆਂ ਨੂੰ ਗਣਿਤ ਮੇਲੇ ਕਰਵਾਉਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਦੇ ਵੱਖ ਵੱਖ ਦੇ ਅਧਿਕਾਰੀਆਂ ਨੂੰ ਇਨ੍ਹਾਂ ਮੇਲਿਆਂ ਦੇ ਨਿਰੀਖਣ ਦੌਰਾਨ ਦੇਖਿਆ ਜਾ ਰਿਹਾ ਹੈ ਕਿ ਗਣਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਹੀ ਉਤਸ਼ਾਹ ਪੂਰਵਕ ਹੈ, ਜੋ ਪ੍ਰਸ਼ੰਸਾਯੋਗ ਹੈ। ਉਨ੍ਹਾਂ ਡੀ ਐਮ ਅਰੁਣ ਸ਼ਰਮਾ ਅਤੇ ਉਸ ਦੀ ਸਮੁੱਚੀ ਟੀਮ ਵੱਲੋਂ ਮੁਸ਼ਕਿਲ ਅਤੇ ਖ਼ੁਸ਼ਕ ਵਿਸ਼ਾ ਸਮਝੇ ਜਾਂਦੇ ਗਣਿਤ ਵਿਸ਼ਿਆਂ ਸੰਕਲਪਾਂ ਅਤੇ ਪ੍ਰਯੋਗੀ ਤੌਰ ਤੇ ਸਪਸ਼ਟ ਕਰਨ ਲਈ ਕੀਤੇ ਗਏ । ਉਪਰਾਲਿਆਂ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਐਕਟੀਵਿਟੀ ਸੁਨੀਲ ਬਜਾਜ , ਦਵਿੰਦਰ ਸਿੰਘ ਸੈਦੋਵਾਲ ਜ਼ਿਲ੍ਹਾ ਕੋਆਰਡੀਨੇਟਰ, ਲੈਕਚਰਾਰ ਕਰਮਜੀਤ ਕੌਰ, ਸੁਖਵਿੰਦਰ ਸਿੰਘ ਢਿੱਲੋਂ, ਨੀਰਜ ਜੌਲੀ, ਰਮਨਦੀਪ ਕੌਰ, ਕਪਿਲ ਲੂੰਬਾ, ਸੁਨੀਤਾ ਜੁਲਕਾਂ ਅਤੇ ਨਵਨੀਤ ਕੌਰ ਰਮਨਦੀਪ ਕੌਰ ਲਾਇਬ੍ਰੇਰੀਅਨ, ਬਲਜੀਤ ਕੌਰ ਕੰਪਿਊਟਰ ਫੈਕਲਿਟੀ, ਦੀਪਕ ਕੁਮਾਰ ਆਦਿ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਵਲੋਂ ਕੀਤੇ ਗਏ 13 ਨੁਕਾਤੀ ਐਲਾਨਾਂ ਨਾਲ ਹਰ ਵਰਗ ਨੂੰ ਫਾਇਦਾ ਹੋਵੇਗਾ-ਜੋਸ਼
Next articleविश्व आदिवासी दिवस बडे हर्ष उल्लास के साथ मनाया गया