ਦੁਆਬਾ ਕਬੱਡੀ ਲੀਗ ਅਤੇ ਵੱਡੀ ਕੁਸਤੀ ਦਾ ਮੁਕਾਬਲਾ 16 ਨੂੰ ਜੰਡਿਆਲਾ ਮੰਜਕੀ ਵਿਖੇ – ਜਤਿੰਦਰ ਜੌਹਲ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) ਦੇਸ਼ ਵਿਦੇਸ਼ ਅੰਦਰ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਨੌਜਵਾਨ ਖੇਡ ਪ੍ਰਮੋਟਰ ਜਤਿੰਦਰ ਜੌਹਲ ਅਮਰੀਕਾ ਦੇ ਪਿੰਡ ਜੰਡਿਆਲਾ ਮੰਜਕੀ ਵਿਖੇ 16 ਅਗਸਤ ਨੂੰ ਸ਼ਹੀਦ ਭਗਤ ਸਿੰਘ ਕਬੱਡੀ ਲੀਗ ਦੇ ਮੈਚ ਅਤੇ ਪਹਿਲਵਾਨ ਪਿ੍ਤਪਾਲ ਫਗਵਾੜਾ ਅਤੇ ਬੱਗਾ ਕੋਹਾਲੀ ਵਿਚਕਾਰ ਡੇਢ ਲੱਖ ਰੁਪਏ ਦੀ ਕੁਸਤੀ ਹੋਵੇਗੀ। ਇਹ ਟੂਰਨਾਮੈਂਟ ਕਿਸਾਨੀ ਲਹਿਰ ਨੂੰ ਸਮਰਪਿਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਖੇਡ ਪ੍ਰਮੋਟਰ ਜਤਿੰਦਰ ਜੌਹਲ ਨੇ ਦੱਸਿਆ ਕਿ ਇਹ ਟੂਰਨਾਮੈਂਟ ਮੰਜਕੀ ਸਪੋਰਟਸ ਕਲੱਬ ਜੰਡਿਆਲਾ ਮਜਕੀ ਦੀ ਅਗਵਾਈ ਵਿੱਚ ਹੋਵੇਗਾ। ਕਬੱਡੀ ਦਾ ਪਹਿਲਾ ਇਨਾਮ 41000 ਰੁਪਏ ਉੱਘੇ ਖੇਡ ਪ੍ਰਮੋਟਰ ਲਖਬੀਰ ਸਿੰਘ ਸਹੋਤਾ ( ਕਾਲਾ ਟਰੇਸੀ ) ਅਤੇ ਸੁੱਖੀ ਸੰਘੇੜਾ ਸੈਂਟਰ ਵੈਲੀ ਸਪੋਰਟਸ ਕਲੱਬ ਕੈਲੇਫੋਰਨੀਆ ਵਲੋਂ ਦਿੱਤਾ ਜਾਵੇਗਾ। ਸੈਕਿੰਡ ਇਨਾਮ 31000 ਰੁਪਏ ਹੋਵੇਗਾ। ਬੈਸਟ ਰੇਡਰ ਜਾਫੀ ਨੂੰ ਵੀ ਦਿਲਚਸਪ ਇਨਾਮ ਦਿੱਤੇ ਜਾਣਗੇ। ਇਹ ਟੂਰਨਾਮੈਂਟ ਦੀ ਅਗਵਾਈ ਸਰਪੰਚ ਮੱਖਣ ਸਿੰਘ ਪੱਲਣ, ਗੋਪੀ ਜੌਹਲ, ਬਾਂਕਾ ਧਾਲੀਵਾਲ ਵਿੱਚ ਹੋਵੇਗਾ।

ਇਸ ਮੌਕੇ ਸੁੱਖਾ ਚੱਕਾਵਾਲਾ ਯੂ ਕੇ, ਹੈਰੀ ਭੰਗੂ, ਅਮਨ ਟਿਮਾਨਾ,ਜੇ ਕਬੂਲਪੁਰ, ਗੁਰਮੀਤ ਮੱਲੀ,ਰਾਜਾ ਧਾਮੀ, ਅਟਵਾਲ ਬ੍ਰਦਰਜ਼, ਬਿੱਟੂ ਸਿੱਧੂ ਗਹਿਲਾ, ਰਮਨੀਕ ਬੱਟ ਦਾ ਵੀ ਵਿਸ਼ੇਸ਼ ਯੋਗਦਾਨ ਹੋਵੇਗਾ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਵਿਧਾਇਕ ਪਦਮਸ਼੍ਰੀ ਪ੍ਰਗਟ ਸਿੰਘ ਹੋਣਗੇ। ਇਸ ਮੌਕੇ ਕਬੱਡੀ ਖਿਡਾਰੀ ਦੁੱਲਾ ਸਮਰਾਵਾ ਦਾ ਵਿਸੇਸ਼ ਸਨਮਾਨ ਜਤਿੰਦਰ ਜੌਹਲ, ਜਿੰਦੀ ਜੌਹਲ, ਗੋਪੀ ਜੌਹਲ, ਸੁੱਖਾ ਚੱਕਾ ਵਾਲਾ ਵਲੋਂ 20 ਹਜਾਰ ਰੁਪਏ ਨਾਲ ਹੋਵੇਗਾ। ਉਹਨਾ ਖੇਡ ਪ੍ਰੇਮੀਆ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਆਜ਼ਾਦ ਹਾਂ…..
Next article” ਸੁਫਨਿਆਂ ਨੂੰ ਸਾਕਾਰ ਕਰਦੀ ਸ਼ਾਇਰਾ -ਐਡਵੋਕੇਟ ਹਰਸਿਮਰਤ ਕੌਰ “