ਨਾਨਕ

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਕਲਿ ਤਾਰਣਿ ਗੁਰੂ ਨਾਨਕ ਆਇਆ,
ਚਾਨਣ ਦਾ ਪ੍ਰਸਾਰ ਹੋਇਆ;
ਦੁੱਖਾਂ ਦਾ ਹਨ੍ਹੇਰਾ ਮਿਟਿਆ,
ਮੋਹ-ਮਾਇਆ ,ਪਾਪ ਹੈ ਮੋਇਆ…;

ਮਾਥੇ ਤਿਲਕ ਜਨੇਊ ਵਾਲੇ,
ਬਾਹਮਣ ਸੀ ਜੋ ਕੱਟੜ ਵਾਲੇ;
ਸ਼ੀਅ ਸੁੰਨੀ ਤੇ ਮੌਲਵੀ ਕਾਜ਼ੀ,
ਪੁਜਾਰੀ ਸੀ ਜੋ ਕਾਅਬੇ ਵਾਲੇ;
ਨਾਨਕ ਆਖੇ ਭਲੇ ਲੋਕੋ,
ਰੱਬ ਹੈ ਹਰ ਪਾਸੇ ਸਮੋਇਆ;
ਕਲਿ ਤਾਰਣਿ ਗੁਰੂ ਨਾਨਕ ਆਇਆ,
ਚਾਨਣ ਦਾ ਪ੍ਰਸਾਰ ਹੋਇਆ…;

ਜ਼ਬਰ ਜ਼ੁਲਮ ਦੀ ਅੱਗ ਬੁਝਾਈ,
ਨਾਨਕ ਨਵੀਓਂ ਪਿਰਤ ਹੈ ਪਾਈ;
ਪਵਨ ਗੁਰੂ ਪਾਣੀ ਪਿਤਾ,
ਤੇ ਧਰਤੀ ਮੇਰੀ ਮਾਈ;
ਕਿਰਤ ਕਰਨ ਤੇ ਵੰਡ ਹੈ ਛਕਣਾ,
ਫਿਰ ਨਾਪ ਜਪੋ ਮੇਰੇ ਭਾਈ;
ਰਾਹੇ ਪਾ ਸਭ ਪਾਪੀ ਪਖੰਡੀ,
ਹੱਕ ਸੱਚ ਦੇ ਰਾਹੀਂ ਪਾਇਆ;
ਕਲਿ ਤਾਰਣਿ ਗੁਰੂ ਨਾਨਕ ਆਇਆ,
ਚਾਨਣ ਦਾ ਪ੍ਰਸਾਰ ਹੋਇਆ,
ਦੁੱਖਾਂ ਦਾ ਹਨ੍ਹੇਰਾ ਮਿਟਿਆ;
ਮੋਹ-ਮਾਇਆ ,ਪਾਪ ਹੈ ਮੋਇਆ…!! ”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੁੱਟ ਗਿਆ ਹੰਕਾਰ ਤੇ ਜਿੱਤ ਗਿਆ ਕਿਸਾਨ-ਸੋਮ ਦੱਤ ਸੋਮੀ
Next articleਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ