ਸਮਾਜ ਵੀਕਲੀ ਯੂ ਕੇ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਦੀ ਵਿਸ਼ੇਸ਼ ਦੇਖ ਰੇਖ ਹੇਠ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਸਰਦਾਰ ਦਲਜੀਤ ਸਿੰਘ ਅਤੇ ਸਰਦਾਰ ਕੁੰਵਰ ਅਰਮਾਨ ਸਿੰਘ ਥਿੰਦ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਰਿਬਨ ਕੱਟਣ ਉਪਰੰਤ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਪਰੋਗਰਾਮ ਵਿੱਚ ਤੀਸਰੀ ਜਮਾਤ ਤੋਂ ਬਾਰਵੀਂ ਤੱਕ ਦੀਆਂ ਵਿਦਿਆਰਥਣਾਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਬੱਚਿਆਂ ਵਲੋਂ ਵੱਖ ਵੱਖ ਪੰਜਾਬੀ ਗਾਣਿਆਂ ਤੇ ਡਾਂਸ ਪੇਸ਼ ਕੀਤਾ ਗਿਆ ਅਤੇ ਲੋਕ ਗੀਤ ਗਾਏ ਗਏ। ਬੱਚੀਆਂ ਵਲੋਂ ਪੇਸ਼ ਕੀਤੇ ਗਿੱਧੇ ਨੇ ਸਭ ਦਾ ਮਨ ਮੋਹ ਲਿਆ। ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੁਰਾਤਨ ਚੀਜ਼ਾਂ ਨਾਲ ਸਜਿਆ ਹੋਇਆ ਸਕੂਲ ਔਡੀਟੋਰੀਅਮ ਸਭ ਦੀ ਖਿੱਚ ਦਾ ਕੇਂਦਰ ਰਿਹਾ। ਸਟੇਜ ਸੰਚਾਲਨ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਬੜੇ ਹੀ ਸ਼ਲਾਘਾਯੋਗ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਬੱਚੀਆਂ ਵਲੋਂ ਸਭ ਅਧਿਆਪਕਾਂ ਅਤੇ ਆਪਣੀਆਂ ਸਾਥਣਾਂ ਦੇ ਬੜੇ ਹੀ ਸ਼ਾਨਦਾਰ ਢੰਗ ਨਾਲ ਮਹਿੰਦੀ ਲਗਾਈ ਗਈ।ਇਸ ਮੌਕੇ ਸਕੂਲ ਮੈਨਜਮੈਂਟ ਵਲੋਂ ਬੱਚਿਆਂ ਅਤੇ ਅਧਿਆਪਕਾਂ ਦੀ ਰਿਫਰੈਸਮੈਂਟ ਲਈ ਅਲੱਗ ਅਲੱਗ ਤਰ੍ਹਾਂ ਦੇ ਸਟਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ।
ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਵਲੋਂ ਤੀਜ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੱਚਿਆਂ ਵਲੋਂ ਕੀਤੀ ਗਈ ਪੇਸ਼ਕਾਰੀ ਵਿੱਚ ਸਕੂਲ ਦੇ ਅਧਿਆਪਕਾਂ ਜਿਹਨਾਂ ਵਿੱਚ ਮਾਈਕਲ, ਨਵਪ੍ਰੀਤ ਕੌਰ, ਕਮਲਪ੍ਰੀਤ ਕੌਰ, ਏਕਤਾ ਅਰੋੜਾ, ਮਨਦੀਪ ਕੌਰ, ਏਕਤਾ ਲਾਲੀ,ਰੇਖਾ ਸ਼ਰਮਾ, ਰਾਜਵਿੰਦਰ ਕੌਰ, ਨਿਧੀ, ਨਵਦੀਪ ਕੌਰ ਅਤੇ ਪਰਮਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸੇ ਪ੍ਰਕਾਰ ਔਡੀਟੋਰੀਅਮ ਦੀ ਡੈਕੋਰੇਸ਼ਨ ਦੇ ਸਭ ਪ੍ਰਬੰਧ ਸਰਦਾਰ ਪਰਮਿੰਦਰ ਸਿੰਘ ਅਤੇ ਮੈਡਮ ਮਨਜੀਤ ਕੌਰ ਵਲੋਂ ਬਾਖੂਬੀ ਕੀਤੇ ਗਏ। ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿੱਚ ਸਕੂਲ ਐਕਟੀਵਿਟੀ ਇੰਚਾਰਜ ਸ਼੍ਰੀਮਤੀ ਦਲਵੀਰ ਕੌਰ ਅਤੇ ਦੀਪਤੀ ਕਵਾਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਵਧੀਆ ਟੀਮ ਵਰਕ ਲਈ ਆਪਣੇ ਸਾਰੇ ਹੀ ਅਧਿਆਪਕਾਂ ਨੂੰ ਸਲਾਹਿਆ ਗਿਆ।ਇਸ ਮੌਕੇ ਸਕੂਲ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਦਲਜੀਤ ਕੌਰ ਅਤੇ ਸਮੀਕਸ਼ਾ ਸ਼ਰਮਾ, ਕੋਆਰਡੀਨੇਟਰ ਸਵਪਨਦੀਪ ਕੌਰ, ਦਵਿੰਦਰ ਨਾਹਰ, ਚੇਤਨਾ ਰਾਜਦੇਵ, ਰਾਜਵਿੰਦਰ ਕੌਰ ਅਤੇ ਨੇਹਾ ਭੱਲਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।




