ਰਾਏਕੋਟ (ਸਮਾਜ ਵੀਕਲੀ) -ਗੁਰਭਿੰਦਰ ਗੁਰੀ -ਕੁਝ ਦਿਨ ਪਹਿਲਾ ਹੈਡ ਆਫਿਸ ਪਟਿਆਲਾ ਵਿਖੇ ਅਪ੍ਰੈਂਟਸ਼ਿਪ ਸਿਿਖਆਰਥੀਆਂ ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਖਿਲਾਫ ਰਾਏਕੋਟ ਡਵੀਜਨ ਅੱਗੇ ਫੈਡਰੇਸ਼ਨ ਏਟਕ ਐਡਹਾਕ ਕਮੇਟੀ ਪੰਜਾਬ ਅਤੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਤੇ ਪੈਨਸ਼ਨਰ ਯੂਨੀਅਨ ਏਟਕ ਵੱਲੋਂ ਸਾਂਝੇ ਰੂਪ ਵਿੱਚ ਇਨਾਂ ਨੌਕਰੀ ਮੰਗਦੇ ਨੌਜਵਾਨਾਂ ਤੇ ਪੁਲਿਸ ਤਸੱਦਦ ਦੇ ਵਿਰੋਧ ਵਿੱਚ ਅੱਜ ਰਾਏਕੋਟ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪਾਵਰਕਾਮ ਮੈਨਜਮੈਂਟ ਵੱਲੋਂ ਕੀਤੇ ਵਾਅਦੇ ਮੁਤਾਬਿਕ ਇਨਾਂ ਯੁਵਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਪਾਏ ਗਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਮੈਨੇਜਮੈਂਟ ਇਨਾਂ ਦਾ ਮਸਲਾ ਜਲਦੀ ਨਾਲ ਹੱਲ ਕਰੇ ਅਫਸੋਸ ਜਾਹਰ ਕਰਦੇ ਹੋਏ ਕਿਹਾ ਕਿ ਅਦਾਰੇ ਵਿੱਚ 45 ਹਜਾਰ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਯੋਗ ਨੌਜਵਾਨਾਂ ਨੂੰ ਰੁਜਗਾਰ ਲੈਣ ਲਈ ਡਾਗਾ ਖਾਣੀਆਂ ਪੈ ਰਹੀਆ ਹਨ ਜੋ ਹਾਕਮ ਜਮਾਤਾ ਦੀ ਕਹਿਣੀ ਤੇ ਕਰਨੀ ਦੇ ਅੰਤਰ ਨੂੰ ਦਰਸਾਉਂਦੀਆ ਹਨ।ਉਨ੍ਹਾ ਪਾਵਰਕਾਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਅਪ੍ਰੈਂਟਸ਼ਿਪ ਸਾਧੀਆਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾ ਮੁਲਾਜ਼ਮ ਜੱਥੇਬੰਦੀਆਂ ਸੰਘਰਸ ਕਰਨ ਲਈ ਮਜਬੂਰ ਹੋਣਗੀਆਂ।ਅੰਤ ਵਿਚ ਰੋਸ ਪ੍ਰਦਰਸਨ ਵਿਚ ਪਹੁੰਚੇ ਆਗੂਆ ਦਾ ਸੀਨੀਅਰ ਆਗੂ ਜਗਮੋਹਣ ਸਿੰਘ ਛੱਜਾਵਾਲ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜੋਨ ਆਗੂ ਜਗਮੋਹਣ ਸਿੰਘ ਛੱਜਾਵਾਲ,ਪ੍ਰਧਾਨ ਤਰਲੋਚਨ ਸਿੰਘ ਹਠੂਰ,ਯੁੱਧਵੀਰ ਸਿੰਘ ਪਾਤੜਾ,ਬਲਪ੍ਰੀਤ ਸਿੰਘ ਰਾਏਕੋਟ,ਜੇ ਈ ਮਨਜਿੰਦਰ ਸਿੰਘ ਸੋਨਾ, ਜੇ ਈ ਮਹਿੰਦਰ ਸਿੰਘ ਪ੍ਰਮਿੰਦਰ ਸਿੰਘ ਰਾਏਕੋਟ,ਹਰਪ੍ਰੀਤ ਸਿੰਘ ਲੰਮਾ, ਸੁਖਦੇਵ ਸਿੰਘ ਜੇ ਈ, ਹਰਮਨਜੀਤ ਸਿੰਘ ਸਿੱਧੂ, ਡਵੀਜਨ ਪ੍ਰਧਾਨ ਸਾਧੂ ਸਿੰਘ ਬੱਧਨੀ, ਬਲਕਾਰ ਸਿੰਘ ਰਾਏਕੋਟ, ਬਲਦੇਵ ਸਿੰਘ ਸੁਖਾਣਾ, ਜੋਗਿੰਦਰ ਸਿੰਘ ਲੰਮਾ,ਬੂਟਾ ਸਿੰਘ ਸਕੱਤਰ, ਬਲਦੇਵ ਸਿੰਘ ਨੱਥੋਵਾਲ, ਬਲਵਿੰਦਰ ਸਿੰਘ ਤਾਜਪੁਰ, ਦਵਿੰਦਰ ਸਿੰਘ ਜਲਾਲਦੀਵਾਲ, ਲਾਇਨਮੈਨ ਅਨੋਖ ਸਿੰਘ ਕਾਉਕੇ ਕਲਾਂ,ਜੇ ਈ ਜਗਰੂਪ ਸਿੰਘ,ਸਵਰਨਜੀਤ ਸਿੰਘ ਸੁਖਜੀਤ ਸਿੰਘ,ਸੁਰਿੰਦਰ ਸਿੰਘ ਲੰਮੇ, ਰਮੇਸ ਕੁਮਾਰ ਬੱਸੀਆ, ਗੁਰਜੀਤ ਸਿੰਘ ਲੰਮੇ, ਹਰਵਿੰਦਰ ਸਿੰਘ ਅਕਾਲਗੜ, ਹਰਪਾਲ ਸਿੰਘ ਮਹੋਲੀ, ਕਰਮਿੰਦਰ ਸਿੰਘ ਤਲਵੰਡੀ, ਰਜਿੰਦਰ ਸਿੰਘ, ਪਰਮਿੰਦਰ ਕੁਮਾਰ ਬੱਸੀਆਂ,ਜਗਦੀਪ ਸਿੰਘ ਲੱਖਾ, ਗਗਨਦੀਪ ਸਿੰਘ ਰਾਏਕੋਟ, ਜਸਵਿੰਦਰ ਸਿੰਘ ਰਾਏਕੋਟ, ਮੈਡਮ ਸੁਰਿੰਦਰ ਕੌਰ, ਮੈਡਮ ਪੁਨੀਤ ਕੌਰ, ਮੈਡਮ ਕਾਜਲ ਆਦਿ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



