HOME ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ...

ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜਰਖੜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹਾਕੀ ਵਿੱਚ ਜਗਰਾਉਂ ,ਸੁਧਾਰ ਅਤੇ ਕਿਲ੍ਹਾ ਰਾਇਪੁਰ ਵੱਲੋਂ ਜੇਤੂ ਸ਼ੁਰੂਆਤ

ਲੁਧਿਆਣਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਜਰਖੜ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮਿੰਨੀ ਹੈਂਡਵਾਲ ਅਤੇ 6 – ਏ ਸਾਈਡ ਹਾਕੀ( ਅੰਡਰ – 11 ਸਾਲ) ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ। ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਸ. ਗਿਆਨ ਸਿੰਘ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਲੁਧਿਆਣਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਸਮੇਂ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸ. ਜਗਰੂਪ ਸਿੰਘ ਜਰਖੜ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਹ ਖੇਡਾਂ ਡੀਈਓ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਡਿੰਪਲ ਮਦਾਨ ਅਤੇ ਡਿਪਟੀ ਡੀਈਓ ਸ੍ਰੀ ਮਨੋਜ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਹੋ ਰਹੀਆਂ ਇਹਨਾਂ ਖੇਡਾਂ ਵਿੱਚ 19 ਬਲਾਕਾਂ ਦੇ ਲਗਭਗ 500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਮਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲੇ ਦਿਨ ਦੀ ਖੇਡ ਵਿੱਚ ਹਾਕੀ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਜਗਰਾਉਂ ਨੇ ਰਾਮਪੁਰ ਨੂੰ 11-1 ਨਾਲ, ਕਿਲਾ ਰਾਏਪੁਰ ਨੇ ਢੰਡਾਰੀ ਨੂੰ 8-0 ਨਾਲ, ਸੁਧਾਰ ਨੇ ਸੈਕਰਟ ਲੁਧਿਆਣਾ ਨੂੰ 3-0 ਨਾਲ ਹਰਾਇਆ ਅਤੇ ਹਾਕੀ ਕੁੜੀਆਂ ਦੇ ਮੁਕਾਬਲਿਆਂ ਵਿੱਚ ਪੱਖੋਵਾਲ ਨੇ ਰਾਮਪੁਰ ਨੂੰ 3-0 ਨਾਲ, ਮੁੰਡੀਆਂ ਖੁਰਦ ਨੇ ਬੋਪਾ ਰਾਏ ਕਲਾਂ ਨੂੰ 4-0 ਅਤੇ ਜੀਐਨਐਮ ਦੋਰਾਹਾ ਨੇ ਢੰਡਾਰੀ ਨੂੰ 5-0 ਨਾਲ ਹਰਾਇਆ। ਮਿੰਨੀ ਹੈਂਡਵਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਮੁੰਡੀਆਂ ਕਲਾਂ ਨੇ ਮਾਛੀਵਾੜਾ ਨੂੰ, ਦਿੱਲੀ ਪਬਲਿਕ ਸਕੂਲ ਨੇ ਜੀਸਸ ਸੈਕਰਟ ਹਾਈ ਸਕੂਲ ਲੁਧਿਆਣਾ ਨੂੰ, ਢੰਡਾਰੀ ਕਲਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਲੋਡ ਨੂੰ,ਬੀਸੀਐਮ ਸ਼ਾਸਤਰੀ ਨਗਰ ਨੇ ਕਿੰਨਰ ਗਾਰਡਨ ਸਮਰਾਲਾ ਨੂੰ ਹਰਾਇਆ। ਮਿੰਨੀ ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ ਨੇ ਕਿੰਡਰ ਗਾਰਡਨ ਸਮਰਾਲਾ ਨੂੰ, ਬੀਸੀਐਮ ਸ਼ਾਸਤਰੀ ਨਗਰ ਨੇ ਡੀਏਵੀ ਪੱਖੋਵਾਲ ਨੂੰ, ਦ੍ਰਿਸ਼ਟੀ ਨਾਰੰਗਵਾਲ ਨੇ ਅਲਪਾਈਨ ਵੁੱਡ ਸਕੂਲ ਨੂੰ, ਸਰਕਾਰੀ ਪ੍ਰਾਇਮਰੀ ਸਕੂਲ ਅਲੋਡ ਨੇ ਢੰਡਾਰੀ ਨੂੰ ਅਤੇ ਜੀਸਸ ਸੇਕਰੇਟ ਹਾਈ ਸਕੂਲ ਨੇ ਏਵੀਓਨ ਮਾਛੀਵਾੜਾ ਨੂੰ ਹਰਾਇਆ । ਇਸ ਮੌਕੇ ਕੰਵਲਜੀਤ ਕੌਰ, ਮਨਿੰਦਰਪਾਲ ਕੌਰ, ਮਨਜੀਤ ਕੌਰ, ਮਨਿੰਦਰਪਾਲ ਸਿੰਘ ਅਤੇ ਇੰਦਰਜੀਤ ਕੌਰ (ਸਾਰੇ ਸੀਐਚਟੀ) ਬਲਾਕ ਖੇਡ ਕਮੇਟੀ ਮੈਂਬਰ ਜਸਵਿੰਦਰ ਸਿੰਘ ਬੁਟਾਹਰੀ, ਪਰਗਟ ਸਿੰਘ ਪੱਦੀ, ਸਤਵੀਰ ਕੌਰ ਪੋਹੀੜ, ਕਮਲੇਸ਼ ਕੌਰ ਬੀਐਸਓ ਡੇਹਲੋਂ-1, ਰਵਿੰਦਰ ਸਿੰਘ ਸਾਇਆ ਖੁਰਦ, ਸਤਵੰਤ ਸਿੰਘ ਪੱਦੀ, ਦਵਿੰਦਰ ਸਿੰਘ ਖਾਨਪੁਰ, ਸੁਖਦੀਪ ਕੌਰ ਜਰਖੜ, ਹਰਕੋਮਲ ਸਿੰਘ ਭੁੱਟਾ, ਗੁਰਜੰਟ ਸਿੰਘ ਬੁਟਾਹਰੀ, ਜਸਵਿੰਦਰ ਸਿੰਘ ਮੁਕੰਦਪੁਰ, ਤੇਜਿੰਦਰ ਸਿੰਘ ਸ਼ੰਕਰ, ਜਸਵਿੰਦਰ ਸਿੰਘ ਜੱਸੋਵਾਲ, ਕੁਲਵੰਤ ਸਿੰਘ ਖਟੜਾ ਚੁਹਾਰਮ, ਸੁਖਦੀਪ ਕੌਰ ਜਰਖੜ, ਸੁਖਵਿੰਦਰ ਕੌਰ ਰਾੜਾ, ਧਰਮਿੰਦਰ ਸਿੰਘ ਜਰਖੜ, ਬੇਅੰਤ ਕੌਰ ਲਾਪਰਾਂ, ਆਕਾਸ਼ ਜਰਖੜ, ਮਨਪ੍ਰੀਤ ਸਿੰਘ ਕਿਲਾ ਰਾਏਪੁਰ, ਹਰੂਨ ਰਫੀ ਨੰਗਲ, ਮਨਪ੍ਰੀਤ ਸਿੰਘ ਕਿਲਾ ਰਾਏਪੁਰ , ਮਨਪ੍ਰੀਤ ਸਿੰਘ ਮੁੰਡੀਆਂ ਆਦਿ ਅਧਿਆਪਕ ਨੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ। ਇਹਨਾਂ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਭਲਕੇ 28 ਨਵੰਬਰ ਨੂੰ ਖੇਡੇ ਜਾਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article13 ਸਾਲਾਂ ਲੜਕੀ ਨਾਲ ਜਬਰ – ਜਨਾਹ ਕਰਨ ਤੋਂ ਉਪਰੰਤ ਕਤਲ ਕਰਨ ਵਾਲੇ ਦਰਿੰਦੇ ਨੂੰ ਚੌਰਾਹੇ ਵਿੱਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ : ਮਾਸਟਰ ਕੁਲਵਿੰਦਰ ਸਿੰਘ ਜੰਡਾ
Next articleਵਿਧਾਇਕ ਜਿੰਪਾ ਨੇ ਬੂਥਗੜ੍ਹ ‘ਚ 37.89 ਲੱਖ ਦੇ ਸਪੋਰਟਸ ਪਾਰਕ ਦਾ ਰੱਖਿਆ ਨੀਂਹ ਪੱਥਰ, ਕਿਹਾ, 30 ਪਿੰਡਾਂ ‘ਚ ਬਣਨਗੇ ਸਟੇਡੀਅਮ