ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਚ ਹੋ ਰਹੀਆਂ ਨਿੱਤ ਬਲਾਤਕਾਰ ਦੀਆਂ ਘਟਨਾਵਾਂ ਨੂੰ ਦੇਖਕੇ ਬਹੁਤ ਹੀ ਦੁੱਖ ਲੱਗਦਾ ਹੈ ਕਿ ਇਨਸਾਨ ਦੀ ਹੈਵਾਨੀਅਤ ਦੀ ਵੀ ਕੋਈ ਹੱਦ ਨਹੀਂ ਰਹੀ ਕਿ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ ਰਹੇ ਇਹ ਵਿਚਾਰ “ਸਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਕੁਝ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਅਪਰਾਧਕ ਕਾਨੂੰਨ ਸਸ਼ੋਧਿਤ ਕਰਕੇ 2018 ਵਿੱਚ ਲੋਕ ਸਭਾ ਵਿੱਚ ਇਹ ਮਤਾ ਪਾਸ ਕੀਤਾ ਸੀ ਕਿ 12 ਸਾਲ ਦੀ ਲੜਕੀ ਦਾ ਅਗਰ ਕੋਈ ਬਲਾਤਕਾਰ ਜਾਂ ਕੋਈ ਐਸੀ ਘਟਨਾ ਹੁੰਦੀ ਹੈ ਤੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ ਜਾਂ ਉਸਨੂੰ ਉਮਰ ਕੈਦ ਦੀ ਸਜ਼ਾ ਕੀਤੀ ਜਾਏਗੀ ਉਹਨਾਂ ਕਿਹਾ ਕਿ ਜਲੰਧਰ ਦੇ ਵਿੱਚ ਹੋਈ ਘਟਨਾ ਨੇ ਤਾ ਬਹੁਤ ਜਿਆਦਾ ਸ਼ਰਮਸਾਰ ਕੀਤਾ ! ਉਹਨਾ ਕਿਹਾ ਕਿ ਲੋਕਾਂ ਨੇ ਬਹੁਤ ਹੀ ਵਧੀਆ ਕੀਤਾ ਕਿ ਉਸ ਦਰਿੰਦੇ ਨੂੰ ਜੁੱਤੀਆਂ ਮਾਰ ਮਾਰ ਕੇ ਅਧਮੋਇਆ ਕਰ ਦਿੱਤਾ ਉਹਨਾਂ ਕਿਹਾ ਕਿ ਇਹੋ ਜਿਹੇ ਦੁਸ਼ਟ ਨੂੰ ਤਾ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦੇਣੀ ਚਾਹੀਦੀ ਸੀ । ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਰਬ ਦੇਸ਼ ਦੇ ਵਿੱਚ ਕਾਨੂੰਨ ਹੈ ਕਿ ਮੌਕੇ ਤੇ ਹੀ ਇਹੋ ਜਿਹਾ ਕਰਾਈਮ ਕਰਨ ਵਾਲੇ ਨੂੰ ਵੱਟੇ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦਾ ਕਾਨੂੰਨ ਭਾਰਤ ਵਿੱਚ ਵੀ ਬਣਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਦੋ ਚਾਰ ਬੰਦਿਆਂ ਨੂੰ ਇੱਥੇ ਅਰਬ ਦੇਸ਼ ਵਰਗੀ ਸਜ਼ਾ ਮਿਲੇ ਤਾ ਬਾਕੀਆ ਨੂੰ ਇਹੋ ਜਿਹਾ ਅਪਰਾਧ ਕਰਨ ਵਿੱਚ ਖ਼ੌਫ਼ ਪੈਦਾ ਹੋਵੇਗਾ ਉਹਨਾਂ ਕਿਹਾ ਕਿ ਇਸ ਪਾਪੀ ਬੰਦੇ ਦਾ ਕੇਸ ਕੋਈ ਵੀ ਵਕੀਲ ਨਾ ਲੜੇ ਕਿਉਂਕਿ ਇਹੋ ਜਿਹੇ ਬੰਦੇ ਦਾ ਕੇਸ ਲੜਨਾ ਵੀ ਇੱਕ ਇਨਸਾਨੀਅਤ ਤੇ ਬਹੁਤ ਵੱਡਾ ਧੱਬਾ ਹੋਏਗਾ! ਉਹਨਾਂ ਕਿਹਾ ਕਿ ਜੁਡੀਸ਼ੀਅਲ ਨੂੰ ਚਾਹੀਦਾ ਹੈ ਕਿ ਇਸ ਦਰਿੰਦੇ ਦੀ ਬਿਨਾਂ ਕਿਸੇ ਸੁਣਵਾਈ ਤੋਂ ਉਸਨੂੰ ਫਾਂਸੀ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ ! ਉਹਨਾਂ ਕਿਹਾ ਕਿ ਇਸ ਕੇਸ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਬਲਾਤਕਾਰ ਕਰਨ ਵਾਲਾ ਦੋਸ਼ੀ ਅੰਮ੍ਰਿਤਧਾਰੀ ਹੈ ਜਦਕਿ ਗੁਰੂ ਨੇ ਸਾਨੂੰ ਕਕਾਰ ਬਖਸ਼ੇ ਹਨ ਰੱਖਿਆ ਕਰਨ ਵਾਸਤੇ ਬਖਸ਼ੇ ਹਨ ਉਹਨਾਂ ਕਿਹਾ ਕਿ ਇਸ ਦਰਿੰਦੇ ਨੇ ਤਾ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਜੋ ਕਿ ਬਹੁਤ ਹੀ ਸ਼ਰਮਨਾਕ ਹੈ ਇਸ ਕਰਕੇ ਇਸ ਦਰਿੰਦੇ ਨਾਲ ਕਿਸੇ ਵੀ ਕਿਸਮ ਦਾ ਰਹਿਮ ਨਾ ਕੀਤਾ ਜਾਵੇ !
HOME 13 ਸਾਲਾਂ ਲੜਕੀ ਨਾਲ ਜਬਰ – ਜਨਾਹ ਕਰਨ ਤੋਂ ਉਪਰੰਤ ਕਤਲ ਕਰਨ...


