ਜ਼ਿਲ੍ਹਾ ਪੱਧਰੀ ਕਲਾ ਉਤਸਵ 2023 ਮੁਕਾਬਲੇ ਕਾਂਜਲੀ ਸਕੂਲ ਵਿਖੇ ਸਫਲਤਾ ਪੂਰਕ ਸੰਪੰਨ 

ਨੌਵੀਂ ਤੋਂ ਬਾਹਰਵੀਂ ਜਮਾਤ ਦੇ ਲੜਕੇ ਲੜਕੀਆਂ ਦੇ ਵੱਖ-ਵੱਖ ਈਵੈਂਟ ਦੇ ਦਸ ਮੁਕਾਬਲੇ ਕਰਵਾਏ ਗਏ
 ਕਲਾ ਦਾ ਨਿਖਾਰ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਉਂਦਾ ਹੈ- ਦਲਜੀਤ ਕੌਰ 
ਕਪੂਰਥਲਾ ( ਕੌੜਾ )-ਜ਼ਿਲ੍ਹਾ ਪੱਧਰੀ ਕਲਾ ਉਤਸਵ 2023 ਦੇ ਮੁਕਾਬਲਿਆਂ ਦਾ ਆਯੋਜਨ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਵਿਖੇ ਜਿਲਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਦੀ ਅਗਵਾਈ ਉੱਪ ਜ਼ਿਲਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਸਟੇਟ ਐਵਾਰਡੀ  ਦੇ ਦਿਸ਼ਾ ਹੇਠ ਕਰਵਾਇਆ ਗਿਆ। ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਦੇ ਦੇਖਰੇਖ ਹੇਠ ਕਰਵਾਏ ਇਹਨਾਂ ਮੁਕਾਬਲਿਆਂ ਦੌਰਾਨ ਜਿਲਾ ਨੋਡਲ ਅਧਿਕਾਰੀ ਸੁਨੀਲ ਬਜਾਜ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਹਿੱਤ ਨੌਵੀਂ ਤੋਂ ਬਾਹਰਵੀਂ ਜਮਾਤ ਦੇ ਲੜਕੇ ਲੜਕੀਆਂ ਦੇ ਵੱਖ-ਵੱਖ ਈਵੈਂਟਜ ਦੇ ਦਸ ਮੁਕਾਬਲੇ ਕਰਵਾਏ ਗਏ । ਇਨਾਮ ਵੰਡ ਸਮਾਰੋ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਜ਼ਿਲ੍ਹਾ ਸਿੱਖਿਆ ਅਧਿਕਾਰ ਦਲਜੀਤ ਕੌਰ ਨੇ ਕਿਹਾ ਕਲਾ ਦਾ ਨਿਖਾਰ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਉਂਦਾ ਹੈ। ਉਹਨਾਂ ਨੇ ਮੁਕਾਬਲੇ ਚ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਜੇਤੂ ਕਰਾਰ ਦਿੰਦੇ ਹੋ ਅਨੇਕਾਂ ਉਦਾਹਰਨਾਂ ਦੇ ਵਿਦਿਆਰਥੀਆਂ ਦਾ ਮਨੋਬਲ ਅਤੇ ਉਤਸ਼ਾਹ ਵਧਾਇਆ । ਇਸ ਮੌਕੇ ਆਪਣੇ ਸੰਬੋਧਨ ਚ ਪ੍ਰੋਫੈਸਰ ਸੁਖਵਿੰਦਰ ਸਾਗਰ ਨੇ ਮੁਕਾਬਲਿਆਂ ਦੇ ਆਯੋਜਨ ਲਈ ਕੀਤੇ ਸ਼ਾਨਦਾਰ ਪ੍ਰਬੰਧਨ ਲਈ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਤੇ ਸਟਾਫ ਮੈਂਬਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਕੂਲ ਦੀ ਸੁੰਦਰਤਾ ਲਈ ਉਚੇਚੇ ਯਤਨਾਂ ਦੀ ਪ੍ਰਸ਼ੰਸ਼ਾ ਵੀ ਕੀਤੀ। ਟੈਕਨੀਕਲ ਸਹਾਇਕ ਜਗਦੀਪ ਜੰਮੂ ਚਿਰਹਾ ਅਤੇ ਸੀਨੀਅਰ ਕੋਆਰਡੀਨੇਟ ਸੁਖਵਿੰਦਰ ਸਿੰਘ ਢਿੱਲੋ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਤੇ ਜੇਤੂ ਵਿਦਿਆਰਥੀ 12 ਤੇ 13 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਜੋਨਲ ਪੱਧਰੀ ਕਲਾ ਉਸ ਵਿੱਚ ਭਾਗ ਲੈਣਗੇ ਇਸ ਮੌਕੇ ਵੱਖ-ਵੱਖ ਮੁਕਾਬਲੇ ਜਜਮੈਂਟ ਦੀ ਡਿਊਟੀ ਪ੍ਰੋਫੈਸਰ ਸੁਖਵਿੰਦਰ ਸਾਗਰ ਪ੍ਰਿਸੀਪਲ ਸਰਕਾਰੀ ਕਾਲਜ ਭੁਲੱਥ ਜਗਜੀਤ ਸਿੰਘ ਪੰਜਾਬੀ ਮਾਸਟਰ ਕਮਲਜੀਤ ਸਿੰਘ ਪੰਜਾਬੀ ਮਾਸਟਰ ਮਾਸਟਰ ਮੋਹਨ ਲਾਲ ਜੱਬੋਵਾਲ, ਮਾਸਟਰ ਕੁਸ਼ਲ ਕੁਮਾਰ, ਸੁਰਜੀਤ ਕੌਰ ਜਾਰਜਪੁਰ,ਨਿਰਮਲ ਸਿੰਘ ਢਪਈ ਪੂਜਾ ਡਾਵਰ ਅਨੰਦ, ਹਰਲੀਨ ਕੌਰ, ਹਰਪ੍ਰੀਤ ਕੌਰ, ਜਤਿੰਦਰ ਕੌਰ ਕਰਮਜੀਤ ਸਿੰਘ ਕਾਂਜਲੀ ਨੇ ਬਹੁਤ ਹੀ ਨਿਸ਼ਠਾ ਨਾਲ ਨਿਭਾਈ। ਸ਼ਿਲਾ ਕੋਆਰਡੀਨੇਟਰ ਸੁਨੀਲ ਬਜਾਜ ਨੇ ਦੱਸਿਆ ਕਿ ਫੋਕ ਡਾਂਸ ਥੀਨ ਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਆਰਮੀ ਪਬਲਿਕ ਬਿਆਸ ਦੀ ਆਂਚਿਨ ਡੋਕਰ ਨੇ ਪਹਿਲਾ ਸਥਾਨ, ਲੜਕਿਆਂ ਦੇ ਮੁਕਾਬਲੇ ਵਿੱਚ ਆਰੀਆ ਮਾਡਲ ਸਕੂਲ ਫਗਵਾੜਾ ਦੇ ਪਹਿਲਾ ਸਥਾਨ ਪ੍ਰਾਪਤ ਕੀਤਾ।ਡਰਾਮਾ ਸੋਲੋ ਐਕਟਿੰਗ ਥੀਮ ਚ ਲੜਕੀਆਂ ਦੇ ਮੁਕਾਬਲੇ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਦਿਲਜੀਤ ਸਿੰਘ ਨੇ ਪਹਿਲਾ ਸਥਾਨ ਵਿਜਅਲ ਆਰਟ 2ਡੀ ਥੀਮ ਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਹਿੰਦੂ ਕਾਲਜੀਏਟ ਸਕੂਲ ਕਪੂਰਥਲਾ ਦੀ ਤਾਨੀਆ ਨੇ ਪਹਿਲਾ ਸਥਾਨ ਇਸੇ ਥੀਮ ਚ ਲੜਕਿਆਂ ਦੇ ਮੁਕਾਬਲੇ ਚ ਆਰਮੀ ਪਬਲਿਕ ਸਕੂਲ ਬਿਆਸ ਤੇ ਨਵਨੀਤ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਵੋਕਲ ਮਿਊਜਿਕ ਕਲਾਸਿਕ ਥੀਮ ਵਿੱਚ ਲੜਕੀਆਂ ਦੇ ਮੁਕਾਬਲੇ ਵਿੱਚ ਹਿੰਦੂ ਕਾਲਜੀਏਟਰ ਸਕੂਲ ਕਪੂਰਥਲਾ ਡਿੰਪਲ ਨੇ ਪਹਿਲਾ ਸਥਾਨ ਇਸੇ ਥੀਮ ਲੜਕਿਆਂ ਦੇ ਮੁਕਾਬਲੇ ਚ ਆਰਮੀ ਪਬਲਿਕ ਸਕੂਲ ਬਿਆਸ ਦੇ ਨਾਜਰ ਸੈਨ ਖਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸੁਖਵਿੰਦਰ ਸਾਗਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਨੀਲ ਬਜਾਜ ਜ਼ਿਲ੍ਹਾ  ਕੋਆਰਡੀਨੇਟਰ ਤੇ ਜਗਦੀਪ ਸਿੰਘ ਜੰਮੂ ਟੈਕਨੀਕਲ ਸਹਾਇਕ ਨੇ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਠੇਕੇਦਾਰ ਰਹਾਇਸ਼ੀ ਇਲਾਕੇ ਵਿਚੋਂ ਜਲਦ ਚੁੱਕੇਗੀ ਸ਼ਰਾਬ ਦਾ ਠੇਕਾ- ਕੇਵਲ ਸਿੰਘ ਖੈਹਿਰਾ
Next article ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ