ਠੇਕੇਦਾਰ ਰਹਾਇਸ਼ੀ ਇਲਾਕੇ ਵਿਚੋਂ ਜਲਦ ਚੁੱਕੇਗੀ ਸ਼ਰਾਬ ਦਾ ਠੇਕਾ- ਕੇਵਲ ਸਿੰਘ ਖੈਹਿਰਾ

ਫੋਟੋ ਕੈਪਸਨ:- ਸ਼ਰਾਬ ਦਾ ਠੇਕਾ ਹਟਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਕੇਵਲ ਸਿੰਘ ਖੈਹਿਰਾ
ਮਹਿਤਪੁਰ  ( ਸੁਖਵਿੰਦਰ ਸਿੰਘ ਖਿੰੰਡਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡ ਆਦਰਾਮਾਨ ਵਿਖੇ ਰਿਹਾਇਸ਼ੀ ਇਲਾਕੇ ਵਿੱਚ ਖੋਲੇ ਸ਼ਰਾਬ ਦੇ ਠੇਕੇ ਨੂੰ ਪਿੰਡ ਤੋ ਬਾਹਰ ਕੱਢਣ ਸਬੰਧੀ ਦਿੱਤੇ ਅਲਟੀਮੇਟਮ ਦੇ ਸੰਬੰਧ ਵਿਚ ਅੱਜ ਉੱਕਤ ਠੇਕੇ  ਦੇ ਠੇਕੇਦਾਰ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਠੇਕਾ ਖੋਹਲਣ ਲਈ ਦੁਕਾਨ ਦਾ ਬਦਲਵਾ ਪੑਬੰਧ  ਕਰਕੇ ਜਲਦੀ ਹੀ ਲੇਕੇ ਨੂੰ ਇਥੋ  ਚੁੱਕ ਲਿਆ ਜਾਵੇਗਾ । ਇਸ ਮੌਕੇ ਹੋਰਨਾ ਤੋ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਖੈਹਿਰਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਜਿਲ੍ਹਾ ਜਲੰਧਰ ਦੇ ਮੁੱਖ ਸਲਾਹਕਾਰ ਲਖਵੀਰ ਸਿੰਘ ਗੋਬਿੰਦ ਪੁਰ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਲੌਹਗੜ੍ਹ, ਮੀਡੀਆ ਇੰਚਾਰਜ ਤਜਿੰਦਰ ਪਾਲ ਸਿੰਘ ਸਿੱਧੂ, ਮੁੱਖ ਬੁਲਾਰੇ ਸਰਬਨ ਸਿੰਘ ਜੱਜ, ਰਮਨਜੀਤ ਸਿੰਘ ਸਮਰਾ, ਐਮ ਪੀ ਸਿੰਘ, ਸੋਢੀ ਸਿੰਘ ਸਰਪੰਚ, ਗੁਰਦੀਪ ਸਿੰਘ ਬਾਗੀਵਾਲ, ਇਕਬਾਲ ਸਿੰਘ ਲੌਹਗੜ੍ਹ, ਸੁਰਜੀਤ ਸਿੰਘ ਬਾਗੀਵਾਲ ਖੁਰਦ, ਸੁਖਜਿੰਦਰ ਸਿੰਘ ਮੰਡ ਗੁਰਸ਼ਰਨ ਪ੍ਰੀਤ ਸਿੰਘ ਲੌਹਗੜ੍ਹ ਆਦਿ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰੀ ਮਿੱਟੀ ਮੇਰਾ ਦੇਸ਼ ਪ੍ਰੋਜੈਕਟ ਤਹਿਤ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਤੋਂ ਇਕੱਠੀ ਕੀਤੀ ਗਈ ਮਿੱਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਸਪੁਰਦ
Next articleਜ਼ਿਲ੍ਹਾ ਪੱਧਰੀ ਕਲਾ ਉਤਸਵ 2023 ਮੁਕਾਬਲੇ ਕਾਂਜਲੀ ਸਕੂਲ ਵਿਖੇ ਸਫਲਤਾ ਪੂਰਕ ਸੰਪੰਨ