ਨਿਪੁੰਨ ਭਾਰਤ ਪ੍ਰੋਜੈਕਟ ਦੇ ਨਿਰੀਖਣ ਤੋਂ ਇਲਾਵਾ ਅਪਾਰ ਆਈ ਡੀ 100 ਫੀਸਦੀ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ)ਸ੍ਰੀ ਮਤੀ ਮਮਤਾ ਬਜਾਜ ਦੁਆਰਾ ਸਿੱਖਿਆ ਬਲਾਕ ਫਗਵਾੜਾ-2 ਦੇ ਅਧੀਨ ਆਉਂਦੇ ਸਕੂਲਾਂ ਜਿਹਨਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਖ਼ਜਰੂਲਾ, ਸਰਕਾਰੀ ਐਲੀਮੈਂਟਰੀ ਸਕੂਲ ਮਹੇੜੂ, ਸਰਕਾਰੀ ਐਲੀਮੈਂਟਰੀ ਸਕੂਲ ਹਰਦਾਸਪੁਰ ਵਿੱਚ ਵਿਸ਼ੇਸ਼ ਤੌਰ ਤੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਸਿੱਖਿਆ ਵਿਭਾਗ ਦੁਆਰਾ ਸਕੂਲਾਂ ਵਿੱਚ ਚਲਾਏ ਜਾ ਰਹੇ ਨਿਪੁੰਨ ਭਾਰਤ ਪ੍ਰੋਜੈਕਟ ਤਹਿਤ ਕਾਰਵਾਈਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਦਾ ਨਿਰੀਖਣ ਕਰਨ ਤੇ ਉਹਨਾਂ ਸੰਬੰਧੀ ਅਧਿਆਪਕਾਂ ਨੂੰ ਨਿਪੁੰਨ ਭਾਰਤ ਦੇ ਟੀਚੇ ਕਲਾਸਾਂ ਵਿੱਚ ਡਿਸਪਲੇਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ । ਇਸ ਦੇ ਨਾਲ ਹੀ ਉਹਨਾਂ ਵੱਖ ਵੱਖ ਜਮਾਤਾਂ ਨੂੰ ਵੀ ਮੋਨੀਟਰ ਕੀਤਾ। ਉਹਨਾਂ ਪ੍ਰੀ ਪ੍ਰਾਇਮਰੀ ਦੀਆਂ ਗਤੀਵਿਧੀਆਂ ਤੇ ਗਤੀਵਿਧੀ ਕੈਲੰਡਰ ਮੁਤਾਬਿਕ ਅਧਿਆਪਕਾਂ ਦੁਆਰਾ ਕਰਵਾਈ ਜਾਂਦੀਆਂ ਗਤੀਵਿਧੀਆਂ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਤੇ ਇਸ ਨਾਲ ਸੰਬੰਧਿਤ ਰਿਕਾਰਡ ਪੂਰਾ ਕਰਨ ਦੇ ਆਦੇਸ਼ ਦਿੱਤੇ। ਮਿਡ ਡੇ ਮੀਲ ਮੀਨੂੰ ਅਨੁਸਾਰ ਖਾਣਾ ਪੂਰੀ ਸਫਾਈ ਨਾਲ ਤਿਆਰ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਹਨਾਂ ਅਧਿਆਪਕਾਂ ਨੂੰ ਐੱਲ ਈ ਡੀ, ਪ੍ਰੋਜੈਕਟਰ ਦੀ ਵਰਤੋਂ,ਪ੍ਰੀ ਬੋਰਡ ਪੇਪਰਾਂ ਦੀ ਤਿਆਰੀ, ਪੇਪਰਾਂ ਦੀ ਗੁਪਤਤਾ ਬਣਾਉਣ ਸੰਬੰਧੀ, ਗ੍ਰਾਟਾਂ ਦੀ ਵਰਤੋਂ, ਅਪਾਰ ਆਈ ਡੀ 100% ਯਕੀਨੀ ਬਣਾਉਣ ਲਈ ਵੀ ਵਿਸ਼ੇਸ਼ ਤੌਰ ਆਖਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj