HOME ਪਿੰਡ ਦਾ ਸਰਵਪੱਖੀ ਵਿਕਾਸ ਹੀ ਮੇਰਾ ਮੁੱਖ ਟੀਚਾ – ਸਰਪੰਚ ਬਲਵਿੰਦਰ ਸਿੰਘ...

ਪਿੰਡ ਦਾ ਸਰਵਪੱਖੀ ਵਿਕਾਸ ਹੀ ਮੇਰਾ ਮੁੱਖ ਟੀਚਾ – ਸਰਪੰਚ ਬਲਵਿੰਦਰ ਸਿੰਘ ਜੋਸਨ

1

ਕਪੂਰਥਲਾ , (ਸਮਾਜ ਵੀਕਲੀ) (  ਕੌੜਾ )–  ਪਿੰਡ ਤਲਵੰਡੀ ਚੌਧਰੀਆਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਨਾਮ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਜਿਸ ਨੂੰ ਲੈਕੇ ਪਿੰਡ ਦੇ ਸਰਪੰਚ ਦੇ ਇਸ ਹਿੰਮਤ ਭਰੇ  ਫੈਸਲੇ ਦੀ ਤਾਰੀਫ਼ ਇਲਾਕੇ ਭਰ ਵਿੱਚ ਹੋ ਰਹੀ ਹੈ। ਦਰਅਸਲ ਮਾਮਲਾ ਤਲਵੰਡੀ ਚੌਧਰੀਆਂ ਦੇ ਲੋਕਾਂ ਦੇ ਵੱਲੋਂ ਪਿੰਡ ਦੇ ਸੀਵਰੇਜਾਂ ਦੀ ਸਾਫ ਸਫਾਈ ਨੂੰ ਨਾ ਰੱਖਣ ਅਤੇ ਪਿੰਡ ਦੇ ਬਾਜ਼ਾਰ ਦੇ ਵਿੱਚ ਕੁਝ ਦੁਕਾਨਦਾਰਾਂ ਦੇ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਮੁੱਦਾ ਗਰਮਾਇਆ ਹੋਇਆ ਹੈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਕਿਹਾ ਕਿ ਪਿੰਡ ਦੇ ਵਿੱਚ ਪਹਿਲਾ ਤੋਂ ਹੀ ਛੱਪੜਾਂ ਅਤੇ ਸੀਵਰੇਜਾਂ ਨੂੰ ਲੈ ਕੇ ਵੱਡੇ ਪੱਧਰ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿੰਡ ਦੇ ਬਹੁਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਅੱਗੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਕਾਰਣ ਲੋਕਾਂ ਤੇ ਵਪਾਰ ਵੱਡਾ ਅਸਰ ਪੈ ਰਿਹਾ ਹੈ ਤੇ ਇਹ ਗੰਦਾ ਪਾਣੀ ਵਪਾਰ ਦੇ ਨਾਲ ਨਾਲ ਖ਼ਤਰਨਾਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ।ਸਰਪੰਚ ਨੇ ਕਿਹਾ ਕਿ ਪਿੰਡ ਦੇ ਬਾਜ਼ਾਰਾਂ ਦੇ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਵੱਡੇ ਪੱਧਰ ਤੇ ਨਜਾਇਜ਼ ਤੌਰ ਤੇ ਸਮਾਨ ਰੱਖ ਕੇ ਰਾਹਗੀਰਾਂ ਦੇ ਰਾਹ ਨੂੰ ਵੀ ਰੋਕਿਆ ਜਾਂਦਾ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੇ ਪੱਧਰ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਕਿ ਬਿਲਕੁਲ ਹੀ ਗਲਤ ਹੈ। ਸਰਪੰਚ ਨੇ ਅਜਿਹੇ ਦੇ ਵਿੱਚ ਕਿਹਾ ਕਿ ਜੇਕਰ ਜਲਦੀ ਹੀ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੀ ਇਸ ਗੱਲ ਉੱਪਰ ਅਮਲ ਨਾ ਕੀਤਾ ਗਿਆ ਤਾਂ ਉਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ। ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਉਹਨਾਂ ਵੱਲੋਂ 5 ਫਰਵਰੀ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ। ਅਗਰ ਇਸ ਸਮੇਂ ਤੱਕ ਉਹ ਆਪਣੇ ਘਰਾਂ ਦੇ ਵਿੱਚ ਖੁਦ ਦਾ ਪਾਣੀ ਡੋਲਣ ਦੇ ਲਈ ਹੋਦੀਆਂ ਬਣਾ ਲੈਂਦੇ ਹਨ ਜਾਂ ਜਿਹੜੇ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਗਏ ਹਨ ਉਹ ਜਾਇਜ਼ ਤੌਰ ਤੇ ਆਪਣਾ ਸਮਾਨ ਆਪਣੀਆਂ ਦੁਕਾਨਾਂ ਅੰਦਰ ਹੀ ਰੱਖ ਲੈਣ ਤਾਂ ਠੀਕ , ਨਹੀਂ ਤਾਂ ਪ੍ਰਸ਼ਾਸਨ ਦੇ ਵੱਲੋਂ ਖੁਦ ਮੌਕੇ ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਜਿਸ ਦਾ ਜਿੰਮੇਵਾਰ ਖੁਦ ਪਿੰਡ ਦਾ ਵਸਨੀਕ ਹੋਵੇਗਾ।  ਜਿਸ ਵੱਲੋਂ ਇਸ ਗੱਲ ਉੱਤੇ ਅਮਲ ਨਹੀਂ ਕੀਤਾ ਜਾਂਦਾ। ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਘਰ ਵਿੱਚ ਬੰਨੇ ਪਸ਼ੂਆਂ ਦਾ ਗੋਹਾ ਕੂੜਾ ਪਿੰਡ ਸੀਵਰੇਜਾਂ ਦੇ ਵਿੱਚ ਰੋੜਦੇ ਹਨ। ਉਹਨਾਂ ਲੋਕਾਂ ਖਿਲਾਫ ਲਿਖਤੀ ਤੌਰ ਤੇ ਸੰਬੰਧਿਤ ਮਹਿਕਮੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਜਿਸਨੂੰ ਲੈ ਕੇ ਤੁਰੰਤ ਹੀ ਉਸ ਦੋਸ਼ੀ ਖਿਲਾਫ ਕਾਰਵਾਈ ਹੋਵੇਗੀ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਜੋਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ ਤਾਂ ਜੋ ਉਹ ਖੁਦ ਵੀ ਆਪਣੇ ਆਪ ਨੂੰ ਇਸ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਅਤੇ ਦੂਸਰਿਆਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ, ਕਿ ਜਲਦ ਤੋਂ ਜਲਦ ਜਿਹੜੇ ਵੀ ਨਜਾਇਜ਼ ਕਬਜ਼ੇ ਦੁਕਾਨਦਾਰਾਂ ਦੇ ਵੱਲੋਂ ਕੀਤੇ ਗਏ ਹਨ। ਉਹਨਾਂ ਨੂੰ ਛੱਡ ਦਿੱਤਾ ਜਾਵੇ ਨਹੀਂ ਤਾਂ ਜੋ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ। ਉਸਦਾ ਜਿੰਮੇਵਾਰ ਖੁਦ ਉਹ ਦੁਕਾਨਦਾਰ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਦੁਆਰਾ ਵੱਖ ਵੱਖ ਸਕੂਲਾਂ ਦਾ ਨਿਰੀਖਣ
Next articleਟੂਲ ਪਲਾਜਾ ਉਪਰ ਗੰਨ ਪੁਆਇੰਟ ਤੇ ਧਮਕਾ ਕੇ, ਜਬਰੀ ਵਹੀਕਲ ਨਿਕਾਸੀ ਕਰਨ ਵਾਲਾ ਹਾਰਡਕੋਰ ਕ੍ਰਿਮਨਲ ਅਸਲੇ ਸਮੇਤ ਗ੍ਰਿਫਤਾਰ