ਕਾਇਨਾਤ ਅਤੇ ਮੇਰੀ ਗਹਿਰੀ ਸਾਂਝ

ਮੋਨਿਕਾ ਮੁਜੈਦਿਆ

(ਸਮਾਜ ਵੀਕਲੀ)

ਕਹਿੰਦੇ ਆ ਕਿ ਖੁਸ਼ਬੂ ਨੂੰ ਕੈਦ ਨਹੀਂ ਕੀਤਾ ਜਾ ਸਕਦਾ,,
ਸਮੁੰਦਰਾ ਨੂੰ ਡੱਕਿਆ ਨਹੀ ਜਾ ਸਕਦਾ,,
ਹਵਾਵਾਂ ਦੇ ਰੁਖ਼ ਬਦਲੇ ਨਹੀਂ ਜਾ ਸਕਦੇ,,
ਸੂਰਜ ਦੀ ਲੋਅ ਤੋ ਬਚਿਆ ਨਹੀਂ ਜਾ ਸਕਦਾ,,
ਸਮੁੱਚੀ ਕਾਇਨਾਤ ਆਪਣੀ ਰੋਅ ਵਿੱਚ ਚੱਲਦੀ ਹੈ,,

ਵਾਵਰੋਲਿਆਂ ਵਾਲ਼ੀ ਜਿੰਦਗੀ ਦਾ ਇਸ ਕਾਇਨਾਤ ਨਾਲ ਕੀ ਸੰਬੰਧ,,,

ਪਰ!!! ਮੈ ਕਾਇਨਾਤ ਨੂੰ ਆਪਣੇ ਹਰ ਕਦਮ ਨਾਲ਼ ਮਹਿਸੂਸ ਕੀਤਾ,ਜਦ ਮੈ ਤੁਰੀ ਤਾਂ ਸਮੁੱਚੀ ਕਾਇਨਾਤ ਨੂੰ ਮੇਰੀਆ ਬਾਹਾ ਫੜ ਮੇਰੇ ਨਾਲ ਤੁਰਦਿਆ ਵੇਖਿਆ,ਮੇਰੇ ਬਣਾਉਟੀ ਜਿਹੇ ਹਾਸਿਆ ਨੂੰ ਵੇਖ ਜਦ ਤਾਰੇ ਹੱਸਦੇ ਤਾਂ ਸਾਡੀ ਚਮਕ ਦੁੱਗਣੀ ਹੋ ਜਾਂਦੀ,ਜਦ ਮੈ ਸਮੁੱਚੇ ਬ੍ਰਹਿਮੰਡ ਦੇ ਬਗ਼ੀਚਿਆਂ ਵਿੱਚ ਖਿੜੇ ਫੁੱਲਾਂ ਨੂੰ ਹਾਕ ਮਾਰੀ ਤਾਂ ਉਹਨਾਂ ਦੀ ਖ਼ੁਸ਼ਬੂ ਝੱਟ ਮੇਰੇ ਵਿੱਚ ਸਮਾਅ ਗਈ,ਜਦ ਮੈ ਵਗਦੀਆਂ ਪੌਣਾ ਨਾਲ਼ ਤੁਰੀ ਤਾਂ ਉਹ ਆਪਣਾ ਰੁਖ਼ ਬਦਲ ਮੇਰੇ ਨਾਲ਼ ਆ ਰਲੀਆਂ, ਜਦ ਮੈ ਸਮੁੰਦਰ ਦੇ ਕੰਢੇ ਬੈਠ ਗਹਿਰੇ ਨੀਲੇ ਪਾਣੀਆਂ ਨੂੰ ਤੱਕਿਆ ਤਾਂ ਸਮੁੰਦਰ ਨੇ ਆਪਣੇ ਵਹਿਣਾਂ ਦਾ ਵਜੂਦ ਉੱਥੇ ਹੀ ਰੋਕ ਲਿਆ,

ਜਦ ਮੈ ਤੱਪਦੇ ਸੂਰਜ ਵੱਲ ਝਾਤ ਮਾਰੀ ਤਾਂ ਝੱਟ ਸੂਰਜ ਨੇ ਆਪਣੇ ਆਪ ਕਾਲ਼ੇ ਗਰਜ਼ਦੇ ਬੱਦਲਾਂ ਦਾ ਰੂਪ ਧਾਰ ਮੀਹ ਦੀਆ ਬੋਛਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ,ਜਦ ਮੈ ਦੂਰ ਇਕਾਂਤ ਵਿੱਚ ਖੜ੍ਹ ਰੂਹ ਦੇ ਸਭ ਤੋਂ ਨੇੜਲੇ ਰਿਸ਼ਤੇ ਨੂੰ ਆਵਾਜ਼ ਮਾਰੀ ਤਾਂ ਸਮੁੱਚਾ ਬ੍ਰਹਿਮੰਡ ਮੇਰੀ ਆਵਾਜ਼ ਵਿੱਚ ਗੂੰਜਣ ਲੱਗਿਆ, ਸਦੀਆਂ ਬਦਲੀਆਂ,ਯੁੱਗ ਬਦਲੇ ,ਪਰ ਇਸ ਕਾਇਨਾਤ ਦੀ ਹਰ ਯੁੱਗ ਨਾਲ਼ ਗਹਿਰੀ ਸਾਂਝ ਰਹੀ,ਮੇਰੇ ਮਹਿਸੂਸ ਕਰਨ ਦੇ ਲਿਹਾਜ਼ ਨਾਲ ਸ਼ਾਇਦ ਸਭ ਤੋਂ ਵੱਧ ਮੇਰੇ ਨਾਲ਼,,,,,,
ਮੈ ਕੁਦਰਤ ਜੰਮਿਆ ਕੁਦਰਤ ਪਲਿਆ,
ਮੇਰਾ ਕੁਦਰਤ ਵਿੱਚ ਹਰ ਰੰਗ ਸਮਾਇਆ,
ਪਾ ਕੁਦਰਤ ਨਾਲ ਮੈ ਸਾਂਝ ਦਿਲਾ ਦੀ,
ਮੈ ਆਪਣਾ ਆਪ ਭੁਲਾਇਆ,
ਭੁੱਲੇ ਵਿਸਰੇ ਜਦ ਚੇਤੇ ਆਵਣ
ਮੈਨੂੰ ਕੁਦਰਤ ਨੇ ਗਲ਼ ਨਾਲ ਲਾਇਆ,
ਕਾਇਨਾਤ ਬਾਝੋ ਨਾ ਹੋਂਦ ਕੋਈ ਮੇਰੀ,
ਬਿਨ ਕੁਦਰਤ ਦੇ ਜਾਪੇ ਮੈਨੂੰ
ਸਾਰਾ ਜਹਾਨ ਪਰਾਇਆ,
ਜਦ ਕਿਸੇ ਰੂਹ ਦੇ ਨੇੜੇ ਹੋ ਹਾਕ ਸੀ ਮਾਰੀ
ਤਾਂ ਝੱਟ ਕੁਦਰਤ ਨੇ ਉਹਦੇ ਨਾਲ਼ ਮਿਲਾਇਆ,,

ਮਹਿਸੂਸ ਕੀਤੇ ਅਹਿਸਾਸਾਂ ਵਿੱਚੋ

ਮੋਨਿਕਾ ਮੁਜੈਦਿਆ।
ਜਲਾਲਾਬਾਦ (ਪੱਛਮੀ)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article58 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨਿਰਮਾਣ ਸ਼ੁਰੂ
Next articleਮੈਨੂੰ ਬੇਅਦਬੀ ਮਾਮਲੇ ’ਤੇ ਆਵਾਜ਼ ਉਠਾਉਣ ’ਤੇ ਧਮਕਾਇਆ ਗਿਆ: ਪਰਗਟ ਸਿੰਘ