ਚੇਅਰਮੈਨ ਬਲਿਹਾਰ ਸੰਧੀ ਵਲੋਂ ਹੈਂਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਪੰਜਾਬ ਦੀਆਂ ਅਹੁਦੇਦਾਰੀਆਂ ਭੰਗ

*ਸਾਰੇ ਹੀ ਅਹੁਦੇਦਾਰਾਂ ਨੂੰ ਅਹੁਦੇ ਦਾ ਨਾਂ, ਬਿੱਲ ਬੁੱਕਾਂ, ਰਸੀਦਾਂ ਤੇ ਹੋਰ ਕਾਗਜ਼ਾਤ ਨਾ ਵਰਤਣ ਦੀ ਅਪੀਲ *

ਜਲੰਧਰ, ਅੱਪਰਾ (ਜੱਸੀ) (ਸਮਾਜ ਵੀਕਲੀ) – ਹੈਂਡੀਕੈਪਡ ਸੇਵਾ ਸੋਸਾਇਟੀ ਪੰਜਾਬ (ਰਜ਼ਿ.) ਦੇ ਚੇਅਰਮੈਨ ਬਲਿਹਾਰ ਸੰਧੀ ਨੇ ਇੱਕ ਲਿਖਤੀ ਮਤੇ ਰਾਹੀ ਸੰਸੰਥਾ ਦੀਆਂ ਸਮੂਹ ਅਹੁਦੇਦਾਰੀਆਂ ਨੂੰ ਭੰਗ ਕਰ ਦਿੱਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਿਹਾਰ ਸੰਧੀ ਨੇ ਕਿਹਾ ਕਿ ਸਾਰੇ ਮੈਂਬਰਾਂ ਦੇ ਅਹੁੁਦੇ ਤੇ ਆਈ ਕਾਰਡ ਭੰਗ ਕੀਤੇ ਜਾਂਦੇ ਹਨ। ਉਨਾਂ ਅੱਗੇ ਸਾਰੇ ਹੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ, ਬਿੱਲ ਬੁੱਕਾਂ, ਰਸੀਦਾਂ ਆਦਿ ਦੀ ਵਰਤੋਂ ਨਾ ਕਰਨ। ਉਨਾਂ ਕਿਹਾ ਕਿ ਜੋ ਅਜਿਹਾ ਕਰਦਾ ਹੈ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸਮੂਹ ਮੈਂਬਰਾਂ ਦੀ ਹਾਜ਼ਰੀ ’ਚ ਸਰਬਸੰਮਤੀ ਨਾਲ ਨਵੀ ਬਾਡੀ ਚੋਣ ਕਰ ਲਈ ਜਾਾਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਆਰਤੀ ‘ਲੋਕੇਸ਼’ ਦੇ ਨਾਵਲ ‘ਕਾਰਾਗਾਰ’ ਨੂੰ ‘ਆਪ੍ਰਵਾਸੀ ਹਿੰਦੀ ਸਾਹਿਤ ਸਿਰਜਣ’ ਦਾ ਮਿਲਿਆ ਸਨਮਾਨ
Next articleਏਹੁ ਹਮਾਰਾ ਜੀਵਣਾ ਹੈ -233