ਆਮ ਆਦਮੀ ਪਾਰਟੀ ਦੇ ਨਰਾਜ਼ ਵਰਕਰਾਂ ਨੇ ਕੀਤੀ ਇਕੱਤਰਤਾ

ਅੱਪਰਾ-(ਸਮਾਜ ਵੀਕਲੀ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਅੱਪਰਾ ਵਿਖੇ ਕੀਤੀ ਗਈ। ਜਿਸ ਵਿੱਚ ਹਾਜ਼ਰ ਮੈਂਬਰਾਂ ਵਲੋਂ ਪਾਰਟੀ ਵਲੋਂ ਵਰਕਰਾਂ ਦੀ ਅਣਦੇਖੀ ਕਰਦਿਆਂ ਹਾਈ ਕਮਾਂਡ ਵਲੋਂ ਲਾਏ ਗਏ ਹਲਕਾ ਇੰਚਾਰਜ ਦੀ ਵਿਰੋਧਤਾ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਮੀਟਿੰਗ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪਾਰਟੀ ਨੀਤੀਆਂ ਅਨੁਸਾਰ ਕੋਈ ਵੀ ਅਹੁਦੇਦਾਰ ਕੋਈ ਚੋਣ ਨਹੀਂ ਲੜ ਸਕਦਾ, ਇਸ ਲਈ ਪਾਰਟੀ ਵਲੋਂ ਲਾਏ ਗਏ ਹਲਕਾ ਇੰਚਾਰਜ ਜੋ ਕਿ ਪਹਿਲਾਂ ਹੀ ਜ਼ਿਲਾ ਪ੍ਰਧਾਨ ਦੇ ਅਹੁਦੇ ’ਤੇ ਵਿਰਾਜਮਾਨ ਸਨ ਦੀ ਨਿਯੁਕਤੀ ਪਾਰਟੀ ਨੀਤੀਆਂ ਤੋਂ ਉਲਟ ਹੈ।

।ਹਾਜ਼ਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਾਰਟੀ ਵਲੋਂ ਥੋਪੇ ਗਏ ਹਲਕਾ ਇੰਚਾਰਜ ਦੀ ਕਾਰਗੁਜਾਰੀ ਅਤੇ ਉਨਾਂ ਦੁਆਰਾ ਜਨਰਲ ਵਰਗ ਦੀ ਕੀਤੀ ਜਾਂਦੀ ਅਣਦੇਖੀ ਕਾਰਨ ਜਨਰਲ ਵਰਗ ’ਚ ਨਿਰਾਸ਼ਾ ਹੈ। ਜਿਸ ਕਾਰਨ ਪਾਰਟੀ ਦੇ ਅਕਸ ਨੂੰ ਹੋ ਰਹੇ ਨੁਕਸਾਨ ਪ੍ਰਤੀ ਸੰਜੀਦਾ ਵਰਕਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਵਰਕਰਾਂ ਦੀਆਂ ਭਾਵਨਾਵਾਂ ਤੋਂ ਹਾਈ ਕਮਾਂਡ ਨੂੰ ਜਾਣੂ ਕਰਵਾਏਗੀ। ਇਸ ਮੌਕੇ ਅਜਾਇਬ ਸਿੰਘ ਤੇਹਿੰਗ, ਤਰਲੋਕ ਸਿੰਘ ਵਿਰਕ, ਗੁਰਿੰਦਰ ਸਿੰਘ ਸੰਧੂ, ਰਣਵੀਰ ਸਿੰਘ ਕੰਧੋਲਾ, ਲਖਵੀਰ ਸਿੰਘ, ਮਨਜੀਤ ਸਿੰਘ ਛੋਕਰਾਂ, ਬਲਵੀਰ ਚੰਦ ਫਿਲੌਰ, ਪਰਮਜੀਤ ਸਿੰਘ ਚਚਰਾੜੀ, ਬਹਾਦਰ ਕੈਲੇ, ਦੇਵ ਰਾਜ ਵਿਰਕ, ਰੋਸ਼ਨ ਲਾਲ ਰੋਸ਼ੀ, ਸੁੱਖਾ ਬੰਡਾਲਾ, ਕਮਲ ਕਟਾਣੀਆ ੳਤੇ ਰਜਿੰਦਰ ਸੰਧੂ ਆਦਿ ਹਾਜ਼ਰ ਸਨ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੋਕਰਾਂ ਸਕੂਲ ਦੀਆਂ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ
Next articleਮਾਪਿਆਂ ਵੱਲੋਂ ਸੀ ਐਮ ਪਾਸੋਂ ਪੰਜਵੀ, ਅੱਠਵੀਂ ਬੱਚਿਆਂ ਦੇ ਬੋਰਡ ਇਮਤਿਹਾਨ ਸੈਲਫ ਸੈਂਟਰਾਂ ਵਿੱਚ ਲੈਣ ਦੀ ਮੰਗ