ਛੋਕਰਾਂ ਸਕੂਲ ਦੀਆਂ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ

ਅੱਪਰਾ, ਸਮਾਜ ਵੀਕਲੀ-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੀਆਂ ਦੋ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ ਹਨ।       ਸਕੂਲ ਦੇ ਅਧਿਆਪਕ ਕੁਲਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀਆਂ ਦੋ ਵਿਦਿਆਰਥਣਾਂ ਜੈਸਲੀਨ ਕੌਰ ਪੁੱਤਰੀ ਕਰਮਜੀਤ ਸਿੰਘ ਅਤੇ ਅਲਪਨਾ ਯਾਦਵ ਪੱੁਤਰੀ ਅਮਰ ਨਾਥ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ ਹਨ।

ਅਲਪਨਾ ਯਾਦਵ ਆਪਣੇ ਮਾਮਾ ਜੀਤ ਰਾਮ ਦੀ ਸਰਪਰਸਤੀ ਹੇਠ ਵਿੱਦਿਆ ਪ੍ਰਾਪਤ ਕਰ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਸਕੂਲ ਦੇ ਬੱਚੇ ਹਰ ਸਾਲ ਨਵੋਦਿਆ ਲਈ ਚੁਣੇ ਜਾਂਦੇ ਹਨ। ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ। ਇਨਾਂ ਬੱਚੀਆਂ ਨੂੰ ਸਟੇਸ਼ਨਰੀ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਕੁਲਵੀਰ ਸਿੰਘ, ਅਵਤਾਰ ਸਿਂਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਮਨਜੀਤ ਸਿੰਘ ਛੋਕਰਾਂ, ਜੀਤ ਰਾਮ, ਰੀਨਾ ਰਾਣੀ, ਕਰਮਜੀਤ ਕੌਰ, ਕੁਸਮ ਲਤਾ, ਰਮਨਦੀਪ ਕੌਰ ਅਤੇ ਦਲਵੀਰ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਨਿਰਾਸ਼ਾ ਦੀ ਨਦੀ ਵਿਚ
Next articleਆਮ ਆਦਮੀ ਪਾਰਟੀ ਦੇ ਨਰਾਜ਼ ਵਰਕਰਾਂ ਨੇ ਕੀਤੀ ਇਕੱਤਰਤਾ