(ਸਮਾਜ ਵੀਕਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਬਲਾਕ ਸਮਰਾਲਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਹੇਠ ਰਕਬਾ ਵਧਾਉਣ ਦੇ ਲਈ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਨਊਜੀਵੀਡੋ ਬੀਜ ਕੰਪਨੀ ਦੇ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ| ਇਸ ਕੈਂਪ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਡਾ ਅਮਨਦੀਪ ਕੌਰ ਮਿੱਟੀ ਦੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਲਈ ਕਿਸਾਨ ਵੀਰਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਨੇ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਅਤੇ ਮਿੱਟੀ ਦੀ ਸੈਂਪਲਿੰਗ ਦੀ ਵਿਧੀ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ| ਇਸ ਮੌਕੇ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲੇ ਨੇ ਕਿਹਾ ਕਿ ਪਾਣੀ ਦੀ ਬੱਚਤ ਅਤੇ ਖੇਤੀ ਖਰਚੇ ਘਟਾਉਣ ਦੇ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਦੀ ਲੋੜ ਹੈ। ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਬਣਾਉਣ ਦੇ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਕਾਸਤ ਕਰਨ ਦੀ ਸਲਾਹ ਦਿੱਤੀ| ਉਹਨਾਂ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਹਾੜੀ ਦੀ ਫਸਲ ਦਾ ਝਾੜ ਵੀ ਵੱਧਦਾ ਹੈ ਇਸ ਮੌਕੇ ਡਾ ਪ੍ਰਦੀਪ ਟਿਵਾਣਾ ਬਲਾਕ ਖੇਤੀਬਾੜੀ ਅਫਸਰ ਖੰਨਾ ਜੀ ਨੇ ਲੋੜ ਤੋਂ ਵੱਧ ਡੀ.ਏ.ਪੀ ਅਤੇ ਯੂਰੀਆ ਖਾਦ ਦੀ ਵਰਤੋ ਕਾਰਨ ਹੋ ਰਹੇ ਆਰਥਿਕ ਨੁਕਸਾਨ ਤੋਂ ਕਿਸਾਨ ਵੀਰਾਂ ਨੂੰ ਜਾਣੂ ਕਰਵਾਇਆ| ਉਹਨਾਂ ਕਿਹਾ ਕਿ ਲੋੜ ਤੋਂ ਵੱਧ ਖਾਦ ਪਾਉਣ ਦੇ ਨਾਲ ਕੀੜੇ ਮਕੌੜਿਆਂ ਦਾ ਹਮਲਾ ਵੱਧਦਾ ਹੈ ਤੇ ਫਸਲ ਦਾ ਝਾੜ ਘਟਦਾ ਹੈ| ਇਸ ਕੈਂਪ ਦੌਰਾਨ ਸ੍ਰੀ ਯੋਗੇਸ਼ ਸ਼ਰਮਾ ਖੇਤਰੀ ਮੈਨੇਜਰ ਨਊਜੀਵੀਡੋ ਬੀਜ ਕੰਪਨੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਬਾਸਮਤੀ 1509 ਤੋਂ ਬਣੀ ਹੋਈ ਕਿਸਮ 1985 ਅਤੇ ਬਾਸਮਤੀ 1121 ਤੋਂ ਬਣੀ ਕਿਸਮ 1979 ਦੇ ਹੇਠ ਕਿਸਾਨ ਵੀ ਰਕਬਾ ਲੈ ਕੇ ਆਉਣ ਇਹ ਦੋਵੇਂ ਨਦੀਨ ਨਾਸਕ ਰਜਿਸਟੈਂਸ ਕਿਸਮਾਂ ਹਨ ਤੇ ਇਹਨਾਂ ਕਿਸਮਾ ਦੀ ਖੋਜ ਆਈ. ਏ. ਆਰ. ਆਈ. ਨਵੀਂ ਦਿੱਲੀ ਵੱਲੋਂ ਕੀਤੀ ਗਈ ਹੈ| ਉਹਨਾਂ ਨੇ ਕਿਹਾ ਕਿ ਇਹਨਾ ਕਿਸਮਾਂ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਨਦੀਨ ਨਾਸ਼ਕ ਦਾ ਖਰਚਾ ਘਟਦਾ ਹੈ ਅਤੇ ਬਾਸਮਤੀ ਦੇ ਵਿੱਚ ਰਲੇਵੇ ਦੀ ਸਮੱਸਿਆ ਨੂੰ ਜੜੋਂ ਖਤਮ ਕੀਤਾ ਜਾ ਸਕਦਾ| ਸਮਾਗਮ ਦੋਰਾਨ ਅਗਾਂਹਵਧੂ ਕਿਸਾਨ ਬਲਦੇਵ ਸਿੰਘ ਰਾਜੇਵਾਲ ਅਤੇ ਸੁਰਿੰਦਰ ਸਿੰਘ ਪਿੰਡ ਸਰਵਰਪੁਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਆਪਣੇ ਤਜਰਬੇ ਹਾਜਿਰ ਕਿਸਾਨਾਂ ਨਾਲ ਸਾਂਝੇ ਕੀਤੇ| ਕਣਕ ਦੀ ਬਿਜਾਈ ਮਲਚਿੰਗ ਤਕਨੀਕ ਰਾਹੀਂ ਕਰਨ ਵਾਲੇ ਸਫਲ ਕਿਸਾਨ ਦਿਲਬਾਗ ਸਿੰਘ ਪਿੰਡ ਸੰਗਤਪੁਰਾ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਤਕਨੀਕ ਰਾਹੀਂ ਕਣਕ ਦੀ ਬਿਜਾਈ ਲਈ ਪੂਰੀ ਤਰ੍ਹਾਂ ਕਾਮਯਾਬ ਹੈ ਇਸ ਮੌਕੇ ਅਖੀਰ ਵਿੱਚ ਡਾ ਗੌਰਵ ਧੀਰ ਬਲਾਕ ਖੇਤੀਬਾੜੀ ਅਫਸਰ ਸਮਰਾਲਾ ਜੀ ਨੇ ਸਮੂਹ ਕਿਸਾਨ ਵੀਰਾਂ ਦਾ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਆਖਿਆ| ਉਹਨਾਂ ਨੇ ਲੋੜ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਕਾਰਨ ਹੋ ਰਹੇ ਕੈਂਸਰ ਅਤੇ ਹੋਰ ਭਿਆਨਿਕ ਬੀਮਾਰੀਆਂ ਤੋਂ ਕਿਸਾਨ ਵੀਰਾਂ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਰਸਾਇਣਿਕ ਖਾਦਾਂ ਦੇ ਨਾਲ ਦਾ ਜੈਵਿਕ ਅਤੇ ਜੀਵਾਣੂ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨੀ ਚਾਹੀਦੀ ਹੈ| ਇਸ ਮੌਕੇ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਉਹ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਲੈ ਕੇ ਆਉਣ ਤਾਂ ਜੋ ਸਾਡੇ ਇਹ ਕਿਸਾਨ ਬਾਕੀ ਕਿਸਾਨਾਂ ਲਈ ਚਾਨਣ ਮੁਨਾਰਾ ਸਿੱਧ ਹੋਣ |ਇਸਦੇ ਨਾਲ ਹੀ ਓਹਨਾਂ ਪੂਸਾ 44 ਅਤੇ ਹਾਇਬ੍ਰਿਡ ਝੋਨੇ ਦੀ ਬਿਜਾਈ ਤੇ ਪਾਬੰਧੀ ਬਾਰੇ ਕਿਸਾਨਾਂ ਨੂਂ ਜਾਣੂ ਕਰਵਾਇਆ |ਇਸ ਮੌਕੇ ਨਊਜੀਵੀਡੋ ਕੰਪਨੀ ਵੱਲੋਂ ਪਰਮਿੰਦਰ ਸਿੰਘ ਹਾਜ਼ਰ ਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ, ਪ੍ਰਗਟ ਸਿੰਘ, ਹਰਪ੍ਰੀਤ ਸਿੰਘ, ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ। ਕਿਸਾਨ ਵੀਰਾਂ ਵਿੱਚੋਂ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ,ਜਸਵੀਰ ਸਿੰਘ, ਸਕੱਤਰ ਸਹਕਾਰੀ ਸਭਾ,ਸੁਰਿੰਦਰ ਸਿੰਘ, ਜਸਵਿਂਦਰ ਸਿੰਘ, ਉਜਾਗਰ ਸਿੰਘ, ਜਗਰੂਪ ਸਿੰਘ ਘਰਖਣਾ, ਗੁਰਪ੍ਰੀਤ ਸਿੰਘ ਬੋਦਲ, ਪਰਮਵੀਰ ਸਿੰਘ, ਬੀਰ ਸਿੰਘ ਚੱਕਮਾਫ਼ੀ, ਜਸਦੇਵ ਸਿੰਘ ਲਿਬੜਾ, ਹਰਪ੍ਰੀਤ ਸਿੰਘ ਸਲੋਦੀ, ਸੁਖਵਿੰਦਰ ਸਿੰਘ, ਰਸ਼ਵਿੰਦਰ ਸਿੰਘ, ਅਵਤਾਰ ਸਿੰਘ ਮਾਣਕੀ, ਗੁਰਜੀਤ ਸਿੰਘ, ਸੰਦੀਪ ਸਿੰਘ, ਪਰਗਟ ਸਿੰਘ,ਰਣਧੀਰ ਸਿੰਘ,ਬਲਦੇਵ ਸਿੰਘ ਪਿੰਡ ਰਾਜੇਵਾਲ ਆਦਿ ਕਿਸਾਨ ਵੀਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj