(ਸਮਾਜ ਵੀਕਲੀ)
ਅੰਦਰ ਘੁੱਪ ਹਨੇਰ ਤੇ ਦੀਪ ਦਿਵਾਲੀ ਦੇ
ਕੰਗਾਲੀ ਵਿਚ ਜਸ਼ਨ ਜਿਵੇਂ ਖੁਸ਼ਹਾਲੀ ਦੇ
ਖੁਦ ਨੂੰ ਰੋਸ਼ਨ ਤੱਕ ਨਹੀਂ ,ਜੋ ਕਰ ਸਕਦੀ
ਫਾਇਦੈ ਕੀ ਹਰ ਵਾਰ ਘਾਲਣਾ ਘਾਲੀ ਦੇ
ਵਾਤਾਵਰਨ ਨੂੰ ਅੱਗ ਲਗਾ ਕੇ ਖੁਸ਼ ਹੋਵਣ
ਸਾਰਾ ਗਿਆਨ ਰੋੜ ਦਿੱਤਾ ਵਿਚ ਨਾਲੀ ਦੇ
ਉਸਨੇ ਦਾਤ ਬਣਾਈ ਸਭ ਤੋਂ ਸੋਹਣੀ ਸੀ
ਸਦਕੇ ਜਾਵਾ ਕੁਲ ਦੁਨੀਆਂ ਦੇ ਵਾਲੀ ਦੇ
ਕੀ ਲੈਣਾ ਉਸ ਇਸ ਬਣਾਉਟੀ ਚਾਨਣ ਤੋਂ
ਜੋਂ ਵਿਚ ਤਪਿਆ ਕੋਲਾ ਅੱਗ ਦੀ ਲਾਲੀ ਦੇ
ਸੱਚ ਦਾ ਬੂਟਾ ਝੂਠ ਨੇ ਮੁੱਢ ਤੋਂ ਪੱਟਣ ਲਈ
ਸਦਾ ਸੁਣਾਇਆ ਹੁਕਮ ਵੱਢੋ ਹੱਥ ਮਾਲੀ ਦੇ
ਦਿਵਾਲੀ ਦਿਲੋਂ ਮੁਬਾਰਕ ਚੰਦੀ, ਕਿੰਝ ਆਖੇ
ਜਿਸਦੇ ਰਜਵੀਂ ਰੋਟੀ ਨਹੀ , ਵਿਚ ਥਾਲੀ ਦੇ
ਹਰਜਿੰਦਰ ਸਿੰਘ ਚੰਦੀ ਮਹਿਤਪੁਰ



