ਡੇਰਾਬੱਸੀ, ਸੰਜੀਵ ਸਿੰਘ ਸੈਣੀ (ਸਮਾਜ ਵੀਕਲੀ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਜਿਵੇਂ ਕਿ ਪਿਛਲੇ 13 ਸਤੰਬਰ ਤੋਂ ਘੱਗਰ ਬੰਨ੍ਹ ਨੇੜੇ ਪਿੰਡ ਟਵਾਣਾ ਦੀ ਕਾਰ ਸੇਵਾ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਰਹੀ ਹੈ ਜਿਸ ਦੇ ਵਿੱਚ ਘੱਗਰ ਬੰਨ੍ਹ ਨੂੰ ਨਵੇਂ ਸਿਰੇ ਤੋਂ ਬਣਾਉਣਾ ਅਤੇ ਜਿਮੀਦਾਰਾਂ ਦੇ ਖੇਤਾਂ ਨੂੰ ਪੱਧਰੇ ਕਰਨਾ ਇਸੇ ਕਾਰ ਸੇਵਾ ਦੇ ਤਹਿਤ ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦਾ ਜਥਾ ਰਾਹਤ ਸਮੱਗਰੀ ਦੀਆਂ ਗੱਡੀਆਂ ਲੈ ਕੇ ਪੰਜਾਬ ਦਾ ਹੜ ਪੀੜਤ ਏਰੀਆ ਅਜਨਾਲਾ ਵੱਲ ਨੂੰ ਰਵਾਨਾ ਹੋਇਆ ਜਿਸ ਨੂੰ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਵੱਲੋਂ ਹਰੀ ਝੰਡੀ ਦਿੱਤੀ ਗਈ ਇਸ ਮੌਕੇ ਸ੍ਰੀ ਅਮਲਾਲਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨ ਮਜ਼ਦੂਰ ਹਿਤੈਸ਼ੀ ਜਥੇਬੰਦੀ ਹੈ ਜੋ ਕਿ ਕਿਸੇ ਵੀ ਕਿਸਾਨ ਮਜ਼ਦੂਰ ਵਰਕਰ ਲੇਬਰ ਨੂੰ ਜੇਕਰ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਲੱਖੋਵਾਲ ਜਥੇਬੰਦੀ ਪੂਰੇ ਤਨ ਮਨ ਧਨ ਦੇ ਨਾਲ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਘੱਗਰ ਬੰਨ੍ਹ ਨੇੜੇ ਪਿੰਡ ਟਵਾਣਾ ਜੋ ਕਿ ਬਰਸਾਤਾਂ ਦੇ ਸਮੇਂ ਵਿੱਚ ਬਿਲਕੁਲ ਖਰਾਬ ਹੋ ਗਿਆ ਸੀ ਅਤੇ ਨਾਲ ਹੀ ਕਿਸਾਨਾਂ ਦੇ ਖੇਤ ਰੇਤੇ ਦੇ ਨਾਲ ਭਰ ਗਏ ਸਨ ਨੂੰ ਵੀ ਜਥੇਬੰਦੀ ਕਾਰ ਸੇਵਾ ਰਾਹੀਂ ਪੂਰਾ ਕਰ ਰਹੀ ਹੈ ਇਸ ਕਾਰ ਸੇਵਾ ਦੇ ਤਹਿਤ ਅੱਜ ਲੱਖੋਵਾਲ ਜਥੇਬੰਦੀ ਅਜਨਾਲਾ ਏਰੀਆ ਵੱਲ ਨੂੰ ਰਾਹਤ ਸਮਗਰੀ ਲੈ ਕੇ ਰਵਾਨਾ ਹੋਈ ਉਹਨਾਂ ਕਿਹਾ ਕਿ ਇਹ ਰਾਹਤ ਸਮੱਗਰੀ ਲੋੜਵੰਦ ਲੋਕਾਂ ਵਿੱਚ ਵੰਡੀ ਜਾਵੇਗੀ ਅੱਜ ਦੇ ਇਸ ਜਥੇ ਵਿੱਚ ਸ੍ਰੀ ਅਮਲਾਲਾ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਕਾਰਜਕਾਰੀ ਪ੍ਰਧਾਨ ਬਲਾਕ ਡੇਰਾ ਬਸੀ ਹਰੀ ਸਿੰਘ ਬਹੋੜਾ ਜਗਤਾਰ ਸਿੰਘ ਝਰਮੜੀ ਕੁਲਦੀਪ ਸਿੰਘ ਸ਼ੇਰ ਸਿੰਘ ਗੁਰਪਾਲ ਸਿੰਘ ਕੇਹਰ ਸਿੰਘ ਬਖਸ਼ੀਸ਼ ਸਿੰਘ ਬਲਬੀਰ ਸਿੰਘ ਜਸਵਿੰਦਰ ਸਿੰਘ ਅਮਲਾਲਾ ਹਾਜ਼ਰ ਸਨ।



