HOME ਫਿਲਮੀ ਕਲਾਕਾਰ ਅਤੇ ਸਟੈਂਡ ਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ ਦਾ ਲੁਧਿਆਣਾ ਸ਼ੋ...

ਫਿਲਮੀ ਕਲਾਕਾਰ ਅਤੇ ਸਟੈਂਡ ਅੱਪ ਕਮੇਡੀਅਨ ਜਸਵੰਤ ਸਿੰਘ ਰਾਠੌਰ ਦਾ ਲੁਧਿਆਣਾ ਸ਼ੋ 25 ਨੂੰ ਸਾਊਥ ਸਿਟੀ ਵਿਖੇ

22

ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਐਮ ਐੱਚ ਵਨ ਦੇ 2007 ਦੇ ਪ੍ਰੋਗਰਾਮ “ਹੱਸਦੇ ਹਸਾਂਦੇ ਰਹੋ” ਵਿੱਚ ਕਪਿਲ ਸ਼ਰਮਾ ਨੂੰ ਹਰਾ ਕੇ ਖਿਤਾਬ ਜਿੱਤਣ ਵਾਲੇ ਕਮੇਡੀਅਨ ਜਸਵੰਤ ਸਿੰਘ ਰਾਠੌਰ ਦਾ ਕਮੇਡੀ ਸਫ਼ਰ ਸ਼ੁਰੂ ਹੋਇਆ ਅਤੇ ਤਕਰੀਬਨ 12 ਪੰਜਾਬੀ ਫ਼ਿਲਮਾਂ ਕੁਲਚੇ ਛੋਲੇ, ਫਰਲੋ , ਵਿਆਹ 70 ਕਿਲੋਮੀਟਰ, ਆਦਿ ਅਤੇ 3 ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਜਸਵੰਤ  ਸਿੰਘ ਰਾਠੌਰ ਨੇ ਦੱਸਿਆ ਕਿ ਉਹ ਪੂਰੀ ਦੁਨੀਆ ਵਿੱਚ ਤਕਰੀਬਨ 1500 ਕਮੇਡੀ ਸ਼ੋ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਉਹ ਕਦੇ ਵੀ ਦੋਹਰੇ ਮਤਲਬ ਵਾਲੀ ਕਮੇਡੀ ਨਹੀਂ ਕਰਦੇ ਅਤੇ ਸਟੈਂਡ ਅੱਪ ਵਿੱਚ ਵੀ ਉਹ ਪਰਿਵਾਰਿਕ ਕਮੇਡੀ ਹੀ ਕਰਦੇ ਹਨ। ਜਸਵੰਤ ਨੇ ਦੱਸਿਆ ਕਿ ਉਹ ਲਾਫਟਰ ਚੈਲੇਂਜ 4 ਵਿੱਚ ਸੁਨੀਲ ਸ਼ੈਟੀ ਦੀ ਨਕਲ ਕਰਨ ਕਰਕੇ ਸੁਨੀਲ ਸ਼ੈਟੀ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਸਨ ਅਤੇ ਸੁਨੀਲ ਸ਼ੈਟੀ, ਅਤੇ ਅਕਸ਼ੇ ਕੁਮਾਰ ਦੀ ਨਕਲ ਤੇ ਖੁਦ ਸੁਨੀਲ ਸ਼ੈਟੀ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਸੀ।  ਜਸਵੰਤ ਨੇ ਦੱਸਿਆ ਕਿ ਹੁਣ ਸਮੇਂ ਦੇ ਦੌਰ ਨਾਲ ਉਹ ਵੀ ਸਟੈਂਡ ਅੱਪ ਕਮੇਡੀ ਵੱਲ ਹੋ ਤੁਰੇ ਹਨ ਅਤੇ ਲੁਧਿਆਣਾ ਸਾਊਥ ਸਿਟੀ ਮਸਤਾਨੀ ਸਟੂਡੀਓ ਵਿਖੇ ਸ਼ਾਮ 6 ਵਜੇ ਉਹਨਾਂ ਦਾ ਕਮੇਡੀ ਸ਼ੋ 25 ਅਕਤੂਬਰ ਨੂੰ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous article    ਦਿਵਾਲੀ 
Next articleਸੀ.ਟੀ. ਯੂਨੀਵਰਸਿਟੀ ਨੇ 1st ਨੈਸ਼ਨਲ ਅਚੀਵਰਜ਼ ਅਵਾਰਡਜ਼ ‘ਚ ਮਾਰੀ ਵੱਡੀ ਬਾਜ਼ੀ, ਕਈ ਸ਼੍ਰੇਣੀਆਂ ‘ਚ ਹਾਸਲ ਕੀਤੇ ਸਿਖਰਲੇ ਸਨਮਾਨ