ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਵਿਸ਼ਵ ਪ੍ਰਸਿੱਧ ਲੋਕ ਗਾਇਕ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਦੇ ਸਤਿਕਾਰਯੋਗ ਪਿਤਾ ਸੂਬੇਦਾਰ ਕਰਨੈਲ ਸਿੰਘ ਜੀ ਦੇ ਸਦੀਵੀ ਵਿਛੋੜੇ ਤੇ ਕਨੇਡਾ ਤੋਂ ਵੱਖ ਵੱਖ ਸੰਗੀਤ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨਾਲ ਸਾਰੇ ਪੰਜਾਬੀ ਗਾਇਕ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ । ਇਸ ਦੁੱਖ ਦੀ ਘੜੀ ਵਿੱਚ ਲੋਕ ਗਾਇਕ ਸੁਰਿੰਦਰ ਲਾਡੀ, ਸੁਰਿੰਦਰਜੀਤ ਮਕਸੂਦਪੁਰੀ, ਪ੍ਰਸਿੱਧ ਲੋਕ ਗਾਇਕ ਕੰਠ ਕਲੇਰ, ਗਾਇਕ ਨਛੱਤਰ ਗਿੱਲ, ਲੋਕ ਗਾਇਕਾ ਅੰਮ੍ਰਿਤਾ ਵਿਰਕ , ਪ੍ਰਸਿੱਧ ਪ੍ਰਮੋਟਰ ਬਿਲ ਬਸਰਾ, ਜੀਵਨ ਮਾਨ, ਕੁਲਦੀਪ ਚੁੰਬਰ, ਐਸ ਰਿਸ਼ੀ, ਬਲਜਿੰਦਰ ਰਿੰਪੀ, ਰਾਜ ਗੁਲਜਾਰ, ਬੀਬਾ ਸੁਰਮਨੀ, ਲੱਖਾ – ਨਾਜ ਜੋੜੀ ਨੰਬਰ ਵੰਨ, ਉਪਿੰਦਰ ਮਠਾਰੂ, ਗੀਤਕਾਰ ਲਾਡੀ ਸੂਸਾਂ ਵਾਲਾ, ਗੀਤਕਾਰ ਬਿੱਟੂ ਭਰੋਮਜਾਰਾ , ਬਲਵੀਰ ਹੀਰ ਗੀਤਕਾਰ, ਗੀਤਕਾਰ ਅਮਰਜੀਤ ਮੇਗੋਵਾਲੀਆ, ਗੀਤਕਾਰ ਅਮਰਜੀਤ ਬੇਗਮਪੁਰੀ, ਜਸਜੀਤ ਸਿੰਘ ਧਾਮੀ (ਏਸ਼ੀਆ ਰੇਡੀਓ), ਮਨਜੀਤ ਰੁਪੋਵਾਲੀਆ, ਗੁਰਿੰਦਰ ਗਿੰਦਾ, ਰਣਜੀਤ ਰਾਣਾ, ਗੁਲਜਾਰ ਲਹੌਰੀਆ, ਗੀਤਕਾਰ ਲਾਲ ਪਧਿਆਣਵੀ, ਗੀਤਕਾਰ ਜਸਵੀਰ ਗੁਣਾਚੌਰੀਆ, ਗੀਤਕਾਰ ਮੰਗਲ ਹਠੂਰ, ਸੁੱਖੂ ਨੰਗਲ, ਮੰਟੂ ਸਿੰਘ, ਪਰਮ ਢਿੱਲੋਂ ,ਗੁਣਗੀਤ ਮੰਗਲ, ਗਾਇਕ ਤੇ ਗੀਤਕਾਰ ਵਿੱਕੀ ਮੋਰਾਂਵਾਲੀਆ, ਲੋਕ ਗਾਇਕ ਸ਼ੀਰਾ ਜਸਵੀਰ ਤੋਂ ਇਲਾਵਾ ਪੰਜਾਬ ਵਿੱਚ ਵਸਦੇ ਗਾਇਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly