“ਫੌਜੀ ਦੇਸ਼ ਨੂੰ ਬਚਾਉਣ ਜਾਨਾਂ ਵਾਰਕੇ” ਟਰੈਕ ਨਾਲ ਹਾਜ਼ਰ ਹੋਏ -“ਤਾਜ ਨਗੀਨਾ ਤੇ ਸਾਧ ਬੋਦਲਾਂ ਵਾਲਾ “

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)- ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਪਹਿਰਾ ਦੇਣ ਵਾਲੇ ਫੌਜੀ ਜਵਾਨਾਂ ਦੇ ਹਿੱਤ ਵਿੱਚ ਇੱਕ ਬੀਰ ਰਸ ਭਰਪੂਰ ਟਰੈਕ “ਫੌਜੀ ਦੇਸ਼ ਨੂੰ ਬਚਾਉਣ ਜਾਨਾਂ ਵਾਰ ਕੇ” ਦੇ ਟਾਈਟਲ ਹੇਠ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ । ਤਾਜ ਨਗੀਨਾ ਇੰਟਰਟੇਨਮੈਂਟ ਵਲੋਂ ਰਿਲੀਜ਼ ਕੀਤੇ ਗਏ ਇਸ ਟਰੈਕ ਨੂੰ ਗਾਇਕ ਤਾਜ ਨਗੀਨਾ ਅਤੇ ਸਾਧ ਬੋਦਲਾਂ ਵਾਲਾ ਨੇ ਆਪਣੀ ਆਵਾਜ਼ ਦੇ ਕੇ ਸ਼ਿੰਗਾਰਿਆ ਹੈ। ਸੰਗੀਤ ਮਹਿਰਾਜ ਦਾ ਹੈ । ਗੁਰਮੀਤ ਚੱਬੇਵਾਲ ਅਤੇ ਕੁਲਦੀਪ ਚੁੰਬਰ ਇਸ ਦੇ ਮੀਡੀਆ ਸਹਿਯੋਗੀ ਹਨ । ਸਾਧ ਬੋਦਲਾਂ ਵਾਲਾ ਨੇ ਇਸ ਦੇਸ਼ ਭਗਤੀ ਦੇ ਗੀਤ ਨੂੰ ਕਲਮਬੱਧ ਕਰਕੇ ਆਪਣੀ ਦੇਸ਼ ਪ੍ਰਤੀ ਸਾਧਨਾ ਨੂੰ ਹੋਰ ਵੀ ਉੱਚਾ ਕੀਤਾ ਹੈ ਅਤੇ ਆਪਣੇ ਵੱਲੋਂ ਕੀਤੀ ਗਈ ਦੇਸ਼ ਸੇਵਾ ਨੂੰ ਰੂਪਮਾਨ ਕੀਤਾ ਹੈ । ਇਸ ਟਰੈਕ ਦਾ ਵੀਡੀਓ ਭੀਮ ਵਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਪ੍ਰੋਡਿਊਸਰ ਅਮਨ ਕੁਮਾਰੀ ਹਨ । ਤਾਜ ਨਗੀਨਾ ਮਿਊਜਿਕ ਪ੍ਰੋਡਕਸ਼ਨ ਵਲੋਂ ਇਸ ਤੋਂ ਪਹਿਲਾਂ ਵੀ ਕਈ ਟਰੈਕ ਲਾਂਚ ਕੀਤੇ ਗਏ ਹਨ । ਇਸ ਟਰੈਕ ਨੂੰ ਵੀ ਸਾਰੇ ਦੇਸ਼ ਵਾਸੀ ਆਪਣਾ ਪਿਆਰ ਅਤੇ ਮੁਹੱਬਤ ਦੇ ਕੇ ਨਿਵਾਜਣਗੇ। ਇਸ ਆਸ ਨਾਲ ਉਕਤ ਜੋੜੀ ਨੇ ਇਸ ਟਰੈਕ ਨੂੰ ਲਾਂਚ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBiden supporters celebrate his ‘best ever’ speech in Pennsylvania
Next articleਪਿਤਾ ਦੇ ਸਦੀਵੀ ਵਿਛੋੜੇ ਤੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨਾਲ ਕਨੇਡਾ ਤੋਂ ਵੱਖ ਵੱਖ ਗਾਇਕਾਂ ਕੀਤਾ ਅਫਸੋਸ ਪ੍ਰਗਟ