HOME ਹੜ੍ਹ ਪੀੜ੍ਹਤ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤੀ ਵਿੱਤੀ ਸਹਾਇਤਾ

ਹੜ੍ਹ ਪੀੜ੍ਹਤ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤੀ ਵਿੱਤੀ ਸਹਾਇਤਾ

3
ਕੈਪਸ਼ਨ - ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਪਿੰਡ ਬਾਊਪੁਰ ਵਿਖੇ ਹੜ ਪੀੜਤ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਮਾਲੀ ਸਹਾਇਤਾ ਦਿੰਦੇ ਹੋਏ ਦਿਆਲ ਸਿੰਘ ਦੀਪੇਵਾਲ ਤੇ ਨਾਲ ਹੋਰ।
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਪੰਜਾਬ ਅੰਦਰ ਬੀਤੇ ਸਮੇਂ ਦੌਰਾਨ ਹੜ੍ਹਾਂ ਨਾਲ ਬਹੁਤ ਸਾਰੇ ਜਿਲ੍ਹਿਆਂ ਵਿੱਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਅਤੇ ਸਮੁੱਚੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਬਾਊਪੁਰ ਏਰੀਏ ਵਿੱਚ ਵੀ ਲੋਕਾਂ ਦਾ ਵੱਡੇ ਪੱਧਰ ਤੇ ਬਹੁਤ ਨੁਕਸਾਨ ਹੋਇਆ। ਇਹਨਾਂ ਹੜ੍ਹ ਪੀੜਤਾਂ ਦੀ ਸਮਾਜਿਕ, ਧਾਰਮਿਕ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੱਡੇ ਪੱਧਰ ਤੇ ਮਾਲੀ ਮੱਦਦ ਕਰਕੇ ਰਾਹਤ ਪਹੁੰਚਾਈ ਗਈ। ਇਸੇ ਲੜੀ ਤਹਿਤ  ਦਿਆਲ ਸਿੰਘ ਦੀਪੇਵਾਲ ਰਿਟਾ: ਏ ਏ ਓ ਪੀਐਸਪੀਸੀਐਲ ਸਮਾਜ ਸੇਵੀ, ਮੁਲਾਜ਼ਮ ਜਥੇਬੰਦੀ ਅਤੇ ਆਲ-ਇੰਡੀਆ ਕਿਸਾਨ ਸਭਾ ਜਥੇਬੰਦੀ ਨਾਲ ਸਬੰਧਤ ਆਗੂ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਏਰੀਏ ਦੇ ਪਿੰਡ ਬਾਊਪੁਰ ਜਦੀਦ ਦੇ ਹੜ੍ਹ ਪੀੜ੍ਹਤ ਪਰਿਵਾਰ ਸ੍ਰੀਮਤੀ ਕੰਵਲਜੀਤ ਕੌਰ ਪਤਨੀ ਸਵ: ਹਰਦਿਆਲ ਸਿੰਘ ਨੂੰ ਉਹਨਾਂ ਦੀ ਲੜਕੀ ਦੇ ਵਿਆਹ ਲਈ 10 ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਨਾਲ ਹੀ ਲੜਕੀ ਦੇ ਵਿਆਹ ਲਈ ਕੁਝ ਜ਼ਰੂਰੀ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਦਿਆਲ ਸਿੰਘ ਦੀਪੇਵਾਲ ਨੇ ਕਿਹਾ ਕਿ 2025 ਦੌਰਾਨ ਆਏ ਹੜ੍ਹਾਂ ਦੌਰਾਨ ਮੰਡ ਬਾਊਪੁਰ ਏਰੀਏ ਵਿੱਚ ਰਹਿੰਦੇ ਪਰਿਵਾਰਾਂ ਦਾ ਬਹੁਤ ਹੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਇਸ ਮੁਸ਼ਕਲ ਦੀ ਘੜੀ ਵਿੱਚ ਆਪਣੀ ਸਮਰੱਥਾ ਮੁਤਾਬਿਕ ਇਹਨਾਂ ਲੋੜਵੰਦਾਂ ਦੀ ਮੱਦਦ ਕਰਨਾ ਸਾਡੀ ਇੱਕ ਸਮਾਜਿਕ ਜਿੰਮੇਵਾਰੀ ਹੈ। ਉਹਨਾ ਕਿਹਾ ਕਿ ਇਹਨਾਂ ਪਰਿਵਾਰਾਂ ਦੀ ਮਦਦ ਉਦੋਂ ਤੱਕ ਕਰਨੀ ਜ਼ਰੂਰੀ ਹੈ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਖੜ੍ਹ ਜਾਂਦੇ । ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਸਾਈਕਲਿਸਟ ਜਨਕ ਜੌੜਾ ਸਨਮਾਨਿਤ : ਢੋਸੀਵਾਲ
Next articleਮੁੰਬਈ ਮੇਅਰ ਦੀ ਚੋਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ਸ਼ਿਵ ਸੈਨਾ ਨੇ ਇੱਕ ਸਾਲ ਲਈ ਇਸ ਅਹੁਦੇ ਦੀ ਮੰਗ ਕੀਤੀ ਹੈ। ਭਾਜਪਾ ਨੇ ਕੌਂਸਲਰਾਂ ਨੂੰ ਵੀ ਇੱਕ ਮਹੱਤਵਪੂਰਨ ਫਤਵਾ ਦਿੱਤਾ ਹੈ।