(ਸਮਾਜ ਵੀਕਲੀ) ਹਾਂ ਪੱਖੀ ਤੇ ਨਾਂਹ ਪੱਖੀ ਸੋਚਣੀ ਦਾ ਬੜਾ ਫਰਕ ਹੁੰਦਾ ਹੈ l ਹਾਂ ਪੱਖੀ ਸੋਚ ਵਾਲੇ ਔਖੇ ਤੋਂ ਔਖੇ ਮਸਲੇ ਹੱਲ ਕਰਨ ਦੇ ਤਰੀਕੇ ਲੱਭ ਲੈਂਦੇ ਹਨ ਅਤੇ ਨਾਂਹ ਪੱਖੀ ਲੋਕ ਮੰਜੇ ਤੇ ਲੰਮੇ ਪਏ ਹੀ ਕਹਿੰਦੇ ਰਹਿੰਦੇ ਹਨ ਕਿ ਤੇਰੇ ਤੋਂ ਇਹ ਨਹੀਂ ਹੋਣਾ ਜਾਂ ਇਹ ਨਹੀਂ ਹੋ ਸਕਦਾ l ਹੁਣ ਸੋਚਣ ਦੀ ਗੱਲ ਇਹ ਹੈ ਕਿ ਜਿਸ ਤੋਂ ਖੁਦ ਮੰਜੇ ਤੋਂ ਉੱਠ ਨਹੀਂ ਹੋਇਆ ਉਹ ਕਿਵੇਂ ਦੱਸ ਸਕਦਾ ਹੈ ਕਿ ਤੈਥੋਂ ਇਹ ਨਹੀਂ ਹੋਣਾ?
ਮੈਂ ਸੋਚਦਾ ਹਾਂ ਕਿ ਦੁਨੀਆਂ ਤੇ ਕੁੱਝ ਵੀ ਨਾ ਹੋਣ ਯੋਗ (Impossible) ਨਹੀਂ ਹੈ l ਸਭ ਕੁੱਝ ਤਕਰੀਬਨ ਹੋਣ ਯੋਗ (Possible) ਹੈ l
ਆਓ ਇਨ੍ਹਾਂ ਸ਼ਬਦਾਂ ਨੂੰ ਬਰੀਕੀ ਨਾਲ ਦੇਖਣ ਦੀ ਕੋਸ਼ਿਸ਼ ਕਰੀਏ l
Possible :- ਇਹ ਸ਼ਬਦ ਕਿਸੇ ਵੀ ਹੋਣ ਯੋਗ ਕੰਮ ਲਈ ਵਰਤਿਆ ਜਾਂਦਾ ਹੈ l
Impossible :- ਇਹ ਸ਼ਬਦ ਕਿਸੇ ਵੀ ਨਾ ਹੋਣ ਯੋਗ ਕੰਮ ਲਈ ਵਰਤਿਆ ਜਾਂਦਾ ਹੈ ਪਰ ਇਸ ਸ਼ਬਦ ਨੂੰ ਤੋੜ ਕੇ ਦੇਖਿਆ ਜਾਵੇ ਤਾਂ ਇਸ ਦੇ ਅਰਥ ਵੀ ਬਦਲ ਜਾਂਦੇ ਹਨ ਜਿਵੇਂ ਕਿ :-
I m possible ਭਾਵ I am possible ਜਿਸ ਨੂੰ ਪੰਜਾਬੀ ਵਿੱਚ ਕਹਿ ਸਕਦੇ ਹਾਂ ਕਿ ਮੈਂ ਹੋਣ ਯੋਗ ਹਾਂ l ਇਸ ਨੂੰ I’m possible ਵੀ ਲਿਖ ਸਕਦੇ ਹਾਂ l
ਸਮਝੋ ਕੰਮ ਤਕਰੀਬਨ ਸਾਰੇ ਹੀ ਹੋਣ ਯੋਗ ਹਨ l ਸਿਰਫ ਆਪੋ ਆਪਣੇ ਮਾਈਂਡਸੈੱਟ ਤੇ ਨਿਰਭਰ ਕਰਦਾ ਹੈ ਕਿ ਕੀ ਹੋਣ ਯੋਗ ਹੈ ਅਤੇ ਕੀ ਨਾ ਹੋਣ ਯੋਗ ਹੈ l ਮਾਈਂਡ ਹੀ ਫੈਸਲਾ ਕਰਦਾ ਹੈ ਭਾਵ ਲਿਮਿਟੇਸ਼ਨ ਮਾਈਂਡ ਵਿੱਚ ਹੀ ਹੈ l ਆਓ ਆਪਣੇ ਮਾਈਂਡ ਨੂੰ ਖੋਲ੍ਹੀਏ ਅਤੇ ਨਾ-ਮੁਮਕਿਨ ਨੂੰ ਮੁਮਕਿਨ ਕਰੀਏ l
ਨਾ-ਮੁਮਕਿਨ ਨੂੰ ਮੁਮਕਿਨ ਕਰਨ ਦੇ ਨਜ਼ਰੀਏ ਨਾਲ ਹੀ ਮੈਂ ਆਪਣੀ ਕਿਤਾਬ ਲਿਖੀ ਹੈ Homeless to Multi-Millionaire. ਇਸ ਕਿਤਾਬ ਵਿੱਚ ਬਹੁਤ ਕੁੱਝ ਜੋ ਆਮ ਲੋਕਾਂ ਨੂੰ ਨਾ-ਮੁਮਕਿਨ ਲਗਦਾ ਹੈ ਉਹ ਮੈਂ ਮੁਮਕਿਨ ਕਰਕੇ ਦਿਖਾਇਆ ਹੈ l ਇਹ ਕਿਵੇਂ ਹੋਇਆ? ਸਿਰਫ ਉਸ ਕੰਮ ਨੂੰ ਕਰਨ ਦਾ ਤਰੀਕਾ ਬਦਲਿਆ l
ਕਿਤਾਬ ਪੜ੍ਹਕੇ ਤੁਸੀਂ ਵੀ ਆਪਣਾ ਮਾਈਂਡਸੈੱਟ ਬਦਲ ਸਕਦੇ ਹੋ ਜਾਂ ਆਪਣਾ ਕੰਮ ਕਰਨ ਦਾ ਤਰੀਕਾ ਬਦਲ ਸਕਦੇ ਹੋ l ਮਾਈਂਡਸੈੱਟ ਬਦਲਣ ਨਾਲ ਜ਼ਿੰਦਗੀ ਦੀ ਰੂਪ ਰੇਖਾ ਬਦਲ ਜਾਂਦੀ ਹੈ, ਆਰਥਿਕ ਸਥਿਤੀ ਬਦਲ ਜਾਂਦੀ ਹੈ, ਘਟਨਾਵਾਂ ਹੋਰ ਤਰਾਂ ਹੁੰਦੀਆਂ ਦਿਖਾਈ ਦਿੰਦੀਆਂ ਹਨ, ਇਨਸਾਨ ਉਹ ਕੁੱਝ ਦੇਖਣ ਲਗਦਾ ਹੈ ਜੋ ਬਹੁਤ ਲੋਕ ਨਹੀਂ ਦੇਖ ਸਕਦੇ ਜਾਂ ਉਨ੍ਹਾਂ ਨੂੰ ਵੱਖਰਾ ਦਿਖਾਈ ਦਿੰਦਾ ਹੈ l
ਇਸ ਤਰਾਂ ਇਸ ਕਰਕੇ ਹੁੰਦਾ ਹੈ ਕਿਉਂਕਿ ਤੁਸੀਂ ਆਪਣਾ ਮਾਈਂਡਸੈੱਟ ਬਦਲ ਲੈਂਦੇ ਹੋ ਜਿਸ ਨਾਲ ਨਤੀਜੇ ਬਦਲ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj