ਖੇਤੀ ਸੈਕਟਰ ਲਗਾਤਾਰ ਬਰਬਾਦੀ ਵੱਲ ਵਧ ਰਿਹਾ ਹੈ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਸ ਦਿਨਾਂ ਵਿੱਚ ਲਗਾਤਾਰ ਡੀਜ਼ਲ ਪੈਟਰੋਲ ਦੇ ਰੇਟਾਂ ਵਿੱਚ ਵਾਧਾ ਕਰਕੇ ਦੇਸ਼ ਦੇ ਲੋਕਾਂ ਤੇ ਲਗਾਤਾਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਸੁਬਾਈ ਆਗੂ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮਚ ਨੇ ਅੱਜ ਪਿੰਡ ਰੱਤੇਵਾਲ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਤੇਲ ਰੇਟਾਂ ਵਿੱਚ ਕੀਤੇ ਵਾਧੇ ਦਾ ਹਰ ਚੀਜ਼ ਦੀ ਮਹਿੰਗਾਈ ਤੇ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਉਹਨਾਂ ਚਿੰਤਾ ਪ੍ਰਗਟ ਕੀਤੀ ਕੇ ਤੇਲ ਦੇ ਇਸ ਵਾਧੇ ਨੂੰ ਜਾਇਜ਼ ਠਹਿਰਾਉਣ ਲਈ ਕੇਂਦਰੀ ਹਕੂਮਤ ਝੂਠੇ ਅਤੇ ਬੇਬੁਨਿਆਦ ਕਾਰਣ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਦ ਕੇ ਇਸ ਵਾਧੇ ਦਾ ਸਹੀ ਅਤੇ ਠੋਸ ਕਾਰਨ ਕੇਂਦਰ ਸਰਕਾਰ ਦੀ ਵਿਦੇਸ਼ ਅਤੇ ਵਪਾਰ ਨੀਤੀ ਦਾ ਫੇਲ੍ਹ ਹੋਣਾ ਹੈ। ਅਮਰੀਕਨ ਸਾਮਰਾਜ ਨਾਲ ਬੇਲੋੜੀ ਨੇੜਤਾ, ਨਿਰਭਰਤਾ ਗੁੱਟ ਨਿਰਲੇਪਤਾ ਦੀ ਨੀਤੀ ਨੂੰ ਛੱਡਣਾ, ਪਿਛਲੇ ਚਾਰ ਸਾਲਾਂ ਤੋਂ ਦੇਸੀ ਅਤੇ ਵਿਦੇਸ਼ੀ ਪੂੰਜੀ ਦਾ ਲਗਾਤਾਰ ਦੇਸ਼ ਤੋਂ ਬਾਹਰ ਜਾਣਾ, ਪਿਛਲੇ ਦਸ ਸਾਲਾਂ ਤੋਂ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ ਹੋਣਾ, ਸਿਰਫ ਕਾਰਪੋਰੇਟਾਂ ਅਤੇ ਸਾਮਰਾਜੀ ਪੂੰਜੀ ਲਈ ਕੰਮ ਕਰਨਾ ਅਤੇ ਦੇਸ਼ ਵਿੱਚ ਡੀਜ਼ਲ ਪੈਟਰੋਲ ਲਈ ਲੰਬੇ ਸਮੇਂ ਦੇ ਰਿਜਰਵ ਨਾ ਬਣਾਉਣਾ ਮਹਿੰਗਾਈ ਅਤੇ ਡੀਜ਼ਲ ਪੈਟਰੋਲ ਰਸੋਈ ਗੈਸ ਅਤੇ ਖਾਦਾਂ ਦੀ ਕਮੀ ਲਈ ਮੁੱਖ ਕਾਰਨ ਹਨ। ਉਹਨਾਂ ਕਿਹਾ ਕਿ ਜੇ ਅਜਿਹੇ ਹਾਲਾਤ ਬਣੇ ਰਹੇ ਤਾਂ ਦੇਸ਼ ਵਿੱਚ ਖੇਤੀ ਦੀ ਪੈਦਾਵਾਰ ਵਿੱਚ ਬੇਹਿਸਾਬ ਕਮੀ ਆਵੇਗੀ ਅਤੇ ਅਨ ਸੰਕਟ ਪੈਦਾ ਹੋ ਜਾਵੇਗਾ। ਉਹਨਾਂ ਮੰਗ ਕੀਤੀ ਕਿ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਤੇ ਕਾਬੂ ਪਾਉਣ ਲਈ ਠੋਸ ਬੰਦੋਬਸਤ ਕੀਤੇ ਜਾਣ ਅਤੇ ਡੀਜ਼ਲ , ਪੈਟਰੋਲ, ਰਸੋਈ ਗੈਸ ਅਤੇ ਖੇਤੀ ਲਈ ਖਾਦਾਂ ਦਾ ਆਮ ਲੋਕਾਂ ਨੂੰ ਸਸਤੇ ਭਾਅ ਤੇ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਇਹਨਾਂ ਵਸਤੂਆਂ ਦੀ ਕਾਲਾ ਬਜ਼ਾਰੀ ਨੂੰ ਸਖਤੀ ਨਾਲ ਰੋਕਿਆ ਜਾਵੇ। ਇਸ ਮੌਕੇ ਉਨਾਂ ਨਾਲ ਕਰਨੈਲ ਸਿੰਘ ਭੱਲਾ, ਮਨੋਹਰ ਲਾਲ ਰੱਤੇਵਾਲ ਅਤੇ ਅਜੇ ਕੁਮਾਰ ਰੱਤੇਵਾਲ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


