ਭਾਰਤ ਸਰਕਾਰ ਦੁਆਰਾ ਚੁਣੇ 100 ਖੇਤਰਾਂ ਵਿੱਚ ਸਕੂਲ ਸ਼ਾਮਿਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰਿਸ਼ੀ ਮੁਨੀਆਂ ਦੀ ਵਿੱਦਿਆ ਯੋਗ ਦੇ ਲਾਭ ਨੂੰ ਦੇਖਦੇ ਹੋਏ ਤੰਦਰੁਸਤ ਸਮਾਜ ਦੇ ਨਿਰਮਾਣ ਲਈ ਹਰ ਘਰ ਅਤੇ ਹਰ ਜਨ ਤੱਕ ਯੋਗ ਪਹੁੰਚਾਉਣ ਲਈ ਮੋਰਾਰ ਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਤੋਂ 100 ਦਿਨ ਪਹਿਲਾਂ 13 ਮਾਰਚ 2026 ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਆਯੂਸ਼ ਮੰਤਰੀ ਭਾਰਤ ਸਰਕਾਰ ਦੁਆਰਾ ਦੇਸ਼ ਦੇ ਵੱਖ-ਵੱਖ 100 ਖੇਤਰਾਂ ਵਿੱਚ 100 ਯੋਗ ਮਹਾਂਉਤਸਵ 2026 ਦੀ ਘੋਸ਼ਣਾ ਕੀਤੀ ਗਈ ਸੀ। ਇਸ ਤਹਿਤ ਅਰਚਨਾ ਯੋਗਾਯਤਨ ਨਵੀਂ ਦਿੱਲੀ ਵੱਲੋਂ ਯੋਗਾ ਗੁਰੁ ਸ਼੍ਰੀ ਸੱਤਿਆ ਨਰਾਇਣ ਯਾਦਵ ਦੀ ਅਗਵਾਈ ਵਿੱਚ 28ਵਾਂ ਯੋਗ ਮਹਾਂਉਤਸਵ 2026 ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਵਰ੍ਹੇ ਇਸ ਦੇ ਅੰਤਰਗਤ ਕਰਵਾਏ ਯੋਗ ਸਮਾਗਮ ਵਿੱਚ ਵਿਦਿਆਰਥੀਆਂ, ਸਕੂਲ ਅਧਿਆਪਕਾਂ, ਉਹਨਾਂ ਦੇ ਮਾਪਿਆਂ, ਸਰਪੰਚਾਂ, ਪੰਚਾਇਤ ਮੈਂਬਰਾਂ, ਪਿੰਡਾਂ ਦੇ ਹੋਰ ਅਨੇਕਾਂ ਲੋਕਾਂ ਨੇ ਸ਼ਿਰਕਤ ਕੀਤੀ।
ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੇ ਮੰਚ ਸੰਚਾਲਨ ਕਰਦਿਆਂ ਸ਼ਮੂਲੀਅਤ ਕਰਨ ਵਾਲ਼ਿਆਂ ਨੂੰ ਜੀ ਆਇਆਂ ਆਖਿਆ। ਸਕੂਲ ਦੇ ਮੁੱਖ ਅਧਿਆਪਕ ਸ੍ਰ: ਗੁਰਦਰਸ਼ਨ ਸਿੰਘ ਨੇ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ ਵਿਖੇ ਕਰਵਾਏ ਆਯੋਜਨ ਲਈ ਸ਼੍ਰੀ ਸੱਤਿਆ ਨਰਾਇਣ ਯਾਦਵ ਜੀ ਦਾ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਸ਼ਮ੍ਹਾਂ ਰੌਸ਼ਨ ਕੀਤੀ । ਸਮਾਗਮ ਵਿੱਚ ਸ਼ਾਮਲ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਵਾਗਤ ਦੇ ਨਾਲ-ਨਾਲ ਸਨਮਾਨ ਚਿੰਨ੍ਹ ਦਿੱਤੇ ਗਏ। ਯੋਗਾ ਸੰਬੰਧੀ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦੇ ਜਵਾਬ ਦੇਣ ਵਾਲ਼ਿਆਂ ਨੂੰ ਬੈਗ ਇਨਾਮ ਵਜੋਂ ਦਿੱਤੇ ਗਏ। ਸ਼੍ਰੀ ਸੱਤਿਆ ਨਰਾਇਣ ਯਾਦਵ ਜੀ ਨੇ ਯੋਗ ਨਾਲ ਜੁੜ ਕੇ ਮਿਲਣ ਵਾਲੇ ਮਹੱਤਵ ਬਾਰੇ ਦੱਸਦਿਆਂ ਯੋਗਾ ਕਿਰਿਆਵਾਂ ਕਰਵਾਈਆਂ। ਯੋਗਾ ਸੈਸ਼ਨ ਤੋਂ ਬਾਅਦ ਪੁੰਗਰੀਆਂ ਦਾਲਾਂ ਅਤੇ ਫਲਾਂ ਵਾਲੇ ਵਿਸ਼ੇਸ਼ ਖਾਣੇ ਦਾ ਆਯੋਜਨ ਕੀਤਾ ਗਿਆ।ਵਿਸ਼ਾਲ ਯੋਗ ਆਯੋਜਨ ਵਿੱਚ ਭਾਗ ਲੈਣ ਵਾਲੇ ਲੋਕਾਂ ਨੇ ਉਹਨਾਂ ਦੀ ਬਹੁਤ ਸਰਾਹਨਾ ਕੀਤੀ। ਸ਼੍ਰੀ ਮੋਹਨ ਸਰੂਪ ਸੀਨੀਅਰ ਫੀਲਡ ਮੈਨੇਜਰ ਇਫਕੋ, ਸ੍ਰ: ਗੁਰਪ੍ਰੀਤ ਸਿੰਘ ਸੇਲਜ ਮੈਨੇਜਰ ਇਫਕੋ, ਸਰਪੰਚ ਰਘਵੀਰ ਸਿੰਘ ਖੇੜੀ, ਸ੍ਰ: ਗੁਰਪਾਲ ਸਿੰਘ ਸਾਬਕਾ ਸਰਪੰਚ ਖੇੜੀ, ਗੁਰਪ੍ਰੀਤ ਸਿੰਘ ਗਰੇਵਾਲ, ਸ਼੍ਰੀ ਵਿਵੇਕ ਮੋਂਗਾ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸਰਾਭਾ ਨਗਰ, ਸੋਮਾ ਖੇੜੀ, ਭੁਪਿੰਦਰ ਸਿੰਘ ਰਿੰਕੂ, ਸਕੂਲ ਸਟਾਫ਼ ਅਤੇ ਹੋਰ ਸ਼ਖ਼ਸੀਅਤਾਂ ਨੇ ਯੋਗ ਸੰਬੰਧੀ ਵਿਚਾਰ ਪੇਸ਼ ਕੀਤੇ ਅਤੇ ਭਰਪੂਰ ਆਨੰਦ ਮਾਣਿਆ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


