HOME ਚੌਧਰੀ ਜਸਪਾਲ ਕਸਾਨਾਂ ਬਤੌਰ ਇੰਸਪੈਕਟਰ ਹੋਏ ਸੇਵਾ ਮੁਕਤ।

ਚੌਧਰੀ ਜਸਪਾਲ ਕਸਾਨਾਂ ਬਤੌਰ ਇੰਸਪੈਕਟਰ ਹੋਏ ਸੇਵਾ ਮੁਕਤ।

2

ਬਲਾਚੌਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) – ਚੌਧਰੀ ਜਸਪਾਲ ਕਸਾਨਾਂ ਖੀਵੇਵਾਲ ਆਪਣੀਆਂ 38 ਸਾਲ ਦੀਆਂ ਬੇਦਾਗ ਸਵਾਵਾਂ ਦੇਣ ਉਪਰੰਤ ਦੀ ਹੁਸ਼ਿਆਰਪੁਰ ਐਕਸਪ੍ਰੈਸ ਟਰਾਂਸਪੋਰਟ  ਲਿਮਟਿਡ ਕੰਪਨੀ ਤੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ। ਇਸ ਮੌਕੇ ਸਮੁੱਚੇ ਐਕਸਪ੍ਰੈਸ ਬੱਸ ਸਰਵਿਸ ਕੰਪਨੀ ਦੇ ਕਰਮਚਾਰੀਆਂ ਵੱਲੋਂ ਚੌਧਰੀ ਜਸਪਾਲ ਕਸਾਨਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਚੌਧਰੀ ਜਸਪਾਲ ਕਸਾਣਾ 3 ਮਾਰਚ 1987 ਵਿੱਚ ਬਤੌਰ ਕੰਡਕਟਰ ਐਕਸਪ੍ਰੈਸ ਬੱਸ ਸਰਵਿਸ ਵਿੱਚ ਭਰਤੀ ਹੋਏ ਸਨ ਅਤੇ ਵੱਖ ਵੱਖ ਰੂਟਾਂ ਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਦੇਣ ਉਪਰੰਤ ਕੰਪਨੀ ਵੱਲੋਂ ਉਨ੍ਹਾਂ ਨੂੰ ਇੰਸਪੈਕਟਰ ਪਦਉੱਨਤ ਕੀਤਾ ਗਿਆ। ਚੌਧਰੀ ਜਸਪਾਲ ਕਸਾਨਾਂ ਨੇ ਦੀ ਹੁਸ਼ਿਆਰਪੁਰ ਐਕਸਪ੍ਰੈਸ ਟਰਾਂਸਪੋਰਟ ਲਿਮਟਿਡ  ਕੰਪਨੀ ਅਤੇ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਰਨਲ ਮੈਨੇਜਰ ਹਰਦੀਪ ਸਿੰਘ ਗਿੱਲ, ਕੈਸ਼ੀਅਰ ਲਵਪ੍ਰੀਤ ਸਿੰਘ, ਇੰਸਪੈਕਟਰ ਪੰਡਿਤ ਓਮ ਪ੍ਰਕਾਸ਼, ਇੰਸਪੈਕਟਰ ਜਗਜੀਤ ਸਿੰਘ, ਅਵਤਾਰ ਸਿੰਘ, ਸਰਦਾਰ ਮਲਕੀਅਤ ਸਿੰਘ, ਤੇਜਿੰਦਰ ਸਿੰਘ ਰਿੰਕੂ, ਸਤਨਾਮ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ‘ਚ ਲੈਸਟਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ
Next articleਡੀਜਲ ਪੈਟਰੋਲ ਦੇ ਰੇਟਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ:ਕਰਨ ਸਿੰਘ ਰਾਣਾ