ਧੀਰ ਫਿਜ਼ੀਓਥਰੈਪੀ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਅੱਜ ਤੋਂ ਕੈਂਪ ਦੌਰਾਨ ਇਲਾਜ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ – ਡਾ ਦੀਪਕ ਧੀਰ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)- ਧੀਰ ਫਿਜ਼ੀਓਥਰੈਪੀ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ 3 ਜਨਵਰੀ ਤੋਂ 10 ਜਨਵਰੀ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਦੀਪਕ ਧੀਰ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਧੀਰ ਫਿਜ਼ੀਓਥਰੈਪੀ ਹਸਪਤਾਲ ਚੌਂਕ ਚੇਲਿਆਂ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ
 ਇਸ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਦੌਰਾਨ ਧੀਰ ਫਿਜ਼ੀਓਥਰੈਪੀ ਹਸਪਤਾਲ ਵੱਲੋਂ ਮਰੀਜ਼ਾਂ ਦਾ ਇੱਕ ਮੈਡੀਕਲ ਕਾਰਡ ਵੀ ਬਣਾਇਆ ਜਾਵੇਗਾ । ਜਿਸ ਤੇ ਮਰੀਜ਼ ਅਗਲੇ 30 ਦਿਨ ਇਲਾਜ, ਦਵਾਈਆਂ ਤੇ ਲੈਬ ਟੈਸਟ ਅੱਧੇ ਰੇਟ ਤੇ ਕਰਵਾ ਸਕਦੇ ਹਨ। ਉਹਨਾਂ ਇਲਾਕੇ ਦੇ ਲੋਕਾਂ ਨੂੰ ਇਸ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਮਜ਼ਾਂ
Next articleਅਮਰੀਕਾ ‘ਚ ਫਰਨੀਚਰ ਦੇ ਗੋਦਾਮ ਦੀ ਛੱਤ ‘ਤੇ ਜਹਾਜ਼ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ